ਮਕੌੜਾ ਪੱਤਣ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦ ਇੱਕ ਕਿਸਾਨ ਆਪਣਾ ਟਰੈਕਟਰ ਟਰਾਲੀ ਤੇ ਗੰਨਾ ਲੱਦ ਕੇ ਲਿਜਾ ਰਿਹਾ ਸੀ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਦਰਿਆ ਵਿੱਚ ਡਿੱਗ ਗਈ
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਪਿੰਡ ਝੂਮਰ ਦਾ ਇੱਕ ਕਿਸਾਨ ਆਪਣਾ ਗੰਨਾ ਟਰੈਕਟਰ ਟਰਾਲੀ ਤੇ ਲੱਦ ਕੇ ਪਨਿਆੜ ਮਿੱਲ ਵਿਚ ਲਿਜਾ ਰਿਹਾ ਸੀ ਕਿ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰੋਲੀ ਦਰਿਆ ਵਿੱਚ ਡਿੱਗ ਪਈ ।
ਗਨੀਮਤ ਰਹੀ ਕਿ ਕਿਸਾਨ ਨੇ ਛਲਾਂਗ ਲਗਾ ਦਿੱਤੀ ਅਤੇ ਉਸ ਦੀ ਜਾਨ ਬਚ ਗਈ । ਜਦੋਂ ਕਿਸਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਓਹੋ ਮੀਡੀਆ ਸਾਹਿਬ ਨੇ ਬੋਲਣ ਨੂੰ ਤਿਆਰ ਨਹੀਂ ਹੋਇਆ ।
ਦੱਸ ਦਈਏ ਕਿ ਪਲਟੂਨ ਪੁੱਲ ਤੋਂ ਜਿਆਦਾ ਲੋਡ ਵਾਲੀਆਂ ਗੱਡੀਆਂ ਪਾਰ ਕਰਾਉਣ ਦੀ ਮਨਾਹੀ ਹੈ ਪਰ ਦਰਿਆ ਭਾਰ ਦੇ ਪਿੰਡਾਂ ਦੇ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਫਸਲ ਮਿਲ ਅਤੇ ਮੰਡੀ ਤੱਕ ਲੈਜਾਉਣ ਲਈ ਉਹਨਾਂ ਨੂੰ ਪਲਟੂਨ ਪੁੱਲ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਅਰਸੇ ਤੋਂ ਇਥੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।