ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਕੱਲ ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਪੀਲਾ ਪੰਚਾਇਤਾਂ ਚੱਲਿਆ ਪਰ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਪਰਿਵਾਰਕ ਮੈਂਬਰ ਨੂੰ ਤਰਸ ਦੇ ਅਧਾਰ ਤੇ ਉਨਾਂ ਦਾ ਘਰ ਢਾਉਣ ਤੋਂ ਬਚਾ ਲਿਆ ਗਿਆ। ਕਿਉਂਕਿ ਇਹ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਅਤੇ ਇਹਨਾਂ ਦੇ ਤਿੰਨ ਬੇਟੀਆਂ ਵੀ ਹਨ ਜੋ ਪੜ੍ਦੀਆਂ ਹਨ।
ਮੌਕੇ ‘ਤੇ SBD ਪਟਿਆਲਾ ਵੱਲੋਂ ਕਿਹਾ ਗਿਆ ਕਿ ਪੰਚਾਇਤ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਪਿੰਡ ਵਿੱਚ ਮਤਾ ਪਾ ਕੇ ਦਿੱਤਾ ਗਿਆ ਸੀ ਪਰ ਅਸੀਂ ਮੌਕੇ ਤੇ ਪਹੁੰਚੇ ਹਾਂ ਪਰ ਨਸ਼ਾ ਤਸਕਰਾਂ ਨੇ ਇੱਕ ਮਹੀਨੇ ਦਾ ਸਮਾਂ ਲਿਆ ਹੈ ਕਿ ਅਸੀਂ ਅੱਗੇ ਤੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵੇਚਾਂਗੇ ਜਿਸ ਦੇ ਅਧਾਰ ਤੇ ਅਸੀਂ ਕਾਰਵਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਪਿੰਡ ਦੇ ਜੋ ਕੁਝ ਵਿਅਕਤੀ ਨਸ਼ੇ ਤਸਕਰੀ ਦੇ ਧੰਦੇ ਵਿੱਚ ਜੁੜੇ ਹਨ ਉਹਨਾਂ ਵੱਲੋਂ ਵੀ ਨਸ਼ਾ ਨਾ ਵੇਚਣ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਅਸੀਂ ਇਹ ਕਾਰਵਾਈ ਰੋਕ ਦਿੱਤੀ ਗਈ।
ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜੇ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਅਤੇ ਦੂਜੇ ਪਾਸੇ ਜਿਨਾਂ ਵਿਅਕਤੀਆਂ ਦੇ ਵੱਲੋਂ ਨਸ਼ਾ ਤਸਕਰੀ ਦੇ ਸਿਰ ਤੇ ਆਪਣੀਆਂ ਪ੍ਰੋਪਰਟੀਆਂ ਬਣਾਈਆਂ ਗਈਆਂ ਹਨ। ਉਹਨਾਂ ਤੇ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੁਲਡੋਜ਼ਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਪੀੜਤ ਪਰਿਵਾਰ ਦੇ ਮੈਂਬਰ ਨਿੰਮੌ ਕੌਰ ਨੇ ਕਿਹਾ ਕਿ ਮੇਰਾ ਘਰ ਨਾ ਢਾਉਣ ਦੇ ਲਈ ਵੀ ਗੁਜਾਰਿਸ਼ ਕੀਤੀ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਾਨੂੰ ਭਰੋਸਾ ਦਿੱਤਾ ਕਿ ਉਹ ਤੁਹਾਡਾ ਕਾਰਨ ਨਹੀਂ ਢਾਉਣਗੇ। ਮੈਂ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤ ਦਾ ਸ਼ੁਕਰ ਗੁਜ਼ਾਰ ਹਾਂ ਜਿਨਾਂ ਨੇ ਮੇਰੇ ਤਿੰਨ ਬੱਚੀਆਂ ਦੇ ਬਾਰੇ ਸੋਚਿਆ। ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਅਸੀਂ ਅੱਗੇ ਤੋਂ ਨਸ਼ੇ ਦਾ ਇਹ ਕੰਮ ਨਹੀਂ ਕਰਾਂਗੇ।