ਪੰਜਾਬ ਦੇ ਬਠਿੰਡਾ ਜਿਲੇ ‘ਚ ਨਸ਼ੇ ਦੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਦੇ ਮਾਮਲੇ ਵਿੱਚ ਕਿ ਨਵੇਂ ਖੁਲਾਸੇ ਹੋ ਰਹੇ ਹਨ। ਲਗਾਤਾਰ ਅਪਡੇਟ ਸਾਹਮਣੇ ਆ ਰਹੀਆਂ ਹਨ ਦੱਸ ਦੇਈਏ ਕਿ ਹੁਣ ਇਸ ਮਾਮਲੇ ਵਿਚ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀ ਹੀ ਬਠਿੰਡੇ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਥਾਰ ਗੱਡੀ ਦੇ ਵਿੱਚ 17 ਗ੍ਰਾਮ ਨਸ਼ਾ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਹਿਰਾਸਤ ਚ ਲੈ ਲਿਆ ਗਿਆ। ਜਦੋ ਤੋਂ ਮਹਿਲਾ ਕਾਂਸਟੇਬਲ ਨੂੰ ਹਿਰਾਸਤ ਚ ਲਿਆ ਗਿਆ ਹੈ ਮਹਿਲਾ ਲਗਾਤਾਰ ਆਪਣੇ ਲਿੰਕ ਵੱਡੇ ਅਫਸਰਾਂ ਨਾਲ ਹੋਣ ਦਾ ਦਾਅਵਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਫੜੀ ਗਈ ਮਹਿਲਾ ਕਾਂਸਟੇਬਲ ਕਾਫੀ ਲਗਜਰੀ ਲਾਈਫ ਜਿਉਂਦੀ ਹੈ। ਮਹਿੰਗੀਆਂ ਗੱਡੀਆਂ ਵੱਡਾ ਘਰ ਮਹਿੰਗੇ ਕਪੜੇ ਇਹ ਮਹਿਲਾ ਕਾਂਸਟੇਬਲ ਦੇ ਸ਼ੋਂਕ ਹਨ। ਜਦੋਂ ਤੋਂ ਮਹਿਲਾ ਫੜੀ ਗਈ ਹ੍ਹੇ ਉਦੋਂ ਤੋਂ ਹੀ ਕਈ ਵਾਰ ਵੱਡੇ ਅਫਸਰ ਨਾਲ ਗੱਲ ਕਰਵਾਉਣ ਲਈ ਉਹ ਮਿਨਤਾ ਕਰ ਚੁੱਕੀ ਹੈ।
ਜਦੋ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਮਹਿਲਾ ਦੇ ਘਰ ਤੋਂ ਬਹੁਤ ਸਾਰਾ ਮਹਿੰਗਾ ਸਮਾਨ ਬਰਾਮਦ ਹੋਇਆ ਹੈ ਜੋ ਕਿ ਇੱਕ ਆਮ ਪੁਲਿਸ ਮੁਲਾਜਮ ਸਿਰਫ ਆਪਣੀ ਤਨਖਾਹ ਵਿੱਚੋ ਨਹੀਂ ਖਰੀਦ ਸਕਦਾ।
ਪੰਜਾਬ ਪੁਲਿਸ ਵੱਲੋਂ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ 25 25 ਹਜਾਰ ਰੁਪਏ ਦੇ ਮਹਿੰਗੇ ਪਰਫ਼ਯੂਮ, ਸਨ ਬਾਥ ਲਈ ਲਗਜਰੀ ਕੁਰਸੀਆਂ, ਜਾਣਕਾਰੀ ਅਨੁਸਾਰ ਕਿਹਾ ਗਿਆ ਕਿ ਕੋਠੀ ਅੰਦਰੋਂ ਕਾਫੀ ਲਗਜਰੀ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮਹਿਲਾ ਕਾਂਸਟੇਬਲ ਨੇ ਜਿਸ ਵਿਅਕਤੀ ਨਾਲ ਲਵ ਮੈਰਿਜ ਕਰਵਾਈ ਸੀ ਤੇ ਜਿਸ ਵਿਅਕਤੀ ਨੇ ਉਸ ਦੀ ਪੁਲਿਸ ਵਿੱਚ ਭਰਤੀ ਹੋਣ ਵਿੱਚ ਮਦਦ ਕੀਤੀ ਉਸ ਤੇ ਵੀ ਪਰਚਾ ਦਰਜ ਕਰਵਾ ਚੁੱਕੀ ਹੈ।