ਪੰਜਾਬ ‘ਚ ਸਮਾਰਟ ਮੀਟਰ ਤੋਂ ਬਿਜਲੀ ਚੋਰੀ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਮਾਰਟ ਮੀਟਰ ਨਾਲ ਛੇੜਛਾੜ ਕਰਕੇ 33% ਹੋਲੀ ਕੀਤਾ ਗਿਆ।
ਬਿਜਲੀ ਚੋਰੀ ਕਰਨ ਦੇ ਮਾਮਲੇ ਚ ਸਮਾਰਟ ਮੀਟਰਾਂ ਨੂੰ ਹੁਣ ਤੱਕ ਸੱਭ ਤੋਂ ਜਿਆਦਾ ਸੁਰਕਸ਼ਿਤ ਕਿਹਾ ਜਾਂਦਾ ਸੀ। ਪਰ ਹੁਣ ਇਹ ਵੀ ਸੁਰਕਸ਼ਿਤ ਨਹੀਂ ਰਹੇ। ਚੋਰਾਂ ਨੇ ਸਮਾਰਟ ਮੀਟਰ ਤੋਂ ਵੀ ਬਿਜਲੀ ਚੋਰੀ ਕਰਨ ਦਾ ਤਰੀਕਾ ਲੱਭ ਲਿਆ।
ਇਹ ਵੀ ਪੜੋ : ਮੂਸੇਵਾਲਾ ਦੇ ਪਿਤਾ ਨੂੰ PGI ਤੋਂ ਮਿਲੀ ਛੁੱਟੀ, “ਡਾਕਟਰਾਂ ਦੀ ਟੀਮ ਨੇ 2 ਦਿਨ ਪਹਿਲਾ ਪਾਏ 3 ਸਟੰਟ”
ਇਹ ਪਹਿਲਾ ਮਾਮਲਾ ਲੁਧਿਆਣਾ ਸ਼ਹਿਰ ਦਾ ਹੈ। ਜਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਕੇਸ ਦੀ ਜਾਂਚ ਜਲੰਧਰ ਦੀ ਮੀਟਰ ਲੈਬੋਰੇਟਰੀ ਵਿੱਚ ਸ਼ੁਰੂ ਹੋ ਗਈ ਹੈ। ਬਿਜਲੀ ਚੋਰਾਂ ਨੇ ਸਮਾਰਟ ਮੀਟਰ ਦੇ frequency ਸਰਕਟ ਦੇ ਨਾਲ ਛੇੜਛਾੜ ਕੀਤੀ। ਇਸ ਕਾਰਨ ਮੀਟਰ 33 % ਹੋਲੀ ਹੋ ਗਿਆ।
ਚੈਕਿੰਗ ਦੇ ਦੌਰਾਨ ਜਦੋਂ ਇੰਫੋਰਸਮੈਂਟ ਟੀਮ ਨੇ ਮੀਟਰ ਦੀ ਤਾਰ ਨਾਲ ਜਦੋਂ ਖਪਤ ਚੈੱਕ ਕਰਨ ਵਾਲਾ ਡਿਵਾਇਸ ਲਗਾਇਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ।ਡਿਪਟੀ ਚੀਫ ਵਿੰਗ ਇੰਫੋਰਸਮੈਂਟ ਲੁਧਿਆਣਾ ਅਨਿਲ ਸ਼ਰਮਾ ਨੇ ਦਸਿਆ ਕਿ ਉਪਭੋਗਤਾ ਨੂੰ ਬਿਜਲੀ ਚੋਰੀ ਦੇ ਮਾਮਲੇ ‘ਚ 2.50 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਜਿਸ ਵਿੱਚ 1.90 ਲੱਖ ਬਿਜਲੀ ਚੋਰੀ ਦੇ ਅਤੇ 60 ਹਜਾਰ ਰੁਪਏ ਚਾਰਜੱਸ ਲਗਾਏ ਗਏ ਹਨ।
ਇਹ ਵੀ ਪੜੋ : ਮੂਸਲਾਧਾਰ ਮੀਹਂ ਕਾਰਨ ਡਿੱਗੇ ਮਕਾਨ, ਫਸਲਾਂ ਦਾ ਖਰਾਬ, ਮੌਸਮ ਵਿਭਾਗ ਨੇ ਦਸਿਆ ਕਿੰਨੇ ਦਿਨ ਜਾਰੀ ਰਹੇਗੀ ਬਾਰਿਸ਼