ਪੰਜਾਬ ਵਿੱਚ ਹੜ੍ਹਾਂ ਨਾਲ ਬਣੇ ਹਾਲਾਤਾਂ ਨਾਲ ਨਜਿੱਠਣ ਲਈ CM ਮਾਨ ਦੀ ਅਗਵਾਈ ਹੇਠ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਜਿੱਥੇ ਕਈ ਰਾਜਾਂ ਵਿੱਚ ਸਰਕਾਰਾਂ ਸੰਕਟ ਦੇ ਸਮੇਂ ਮੀਟਿੰਗਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ, ਉੱਥੇ ਮਾਨ ਸਰਕਾਰ ਨੇ ਜ਼ਮੀਨੀ ਹਕੀਕਤ ਨੂੰ ਸਮਝਦਿਆਂ ਤੁਰੰਤ ਕਾਰਵਾਈ ਕੀਤੀ।
ਨਾ ਸਿਰਫ਼ 2 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਗਈ, ਸਗੋਂ 8 ਕੈਬਨਿਟ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਸਰਕਾਰ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨ ‘ਤੇ ਉਤਰ ਕੇ ਲੋਕਾਂ ਦੇ ਦੁੱਖ-ਦਰਦ ਵਿੱਚ ਭਾਗੀਦਾਰ ਬਣਦੀ ਹੈ। ਇਸੇ ਵਿਚਕਾਰ ਮਾਨ ਸਰਕਾਰ ਨੇ ਸਪੈਸ਼ਲ ਗਿਰਦਾਵਰੀ ਦੇ ਵੀ ਹੁਕਮ ਜਾਰੀ ਕਰ ਦਿੱਤੇ ਹਨ।
ਪਿਛਲੇ ਤਿੰਨ ਸਾਲਾਂ ਵਿੱਚ ਹੜ੍ਹਾਂ ਤੋਂ ਬਚਾਅ ਲਈ 276 ਕਰੋੜ ਰੁਪਏ ਦਾ ਜੋ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ, ਉਸਦਾ ਅਸਰ ਅੱਜ ਨਜ਼ਰ ਆ ਰਿਹਾ ਹੈ। ਇਹ ਯੋਜਨਾਵਾਂ ਹੁਣ ਸਿਰਫ਼ ਕਾਗਜ਼ੀ ਨਹੀਂ ਰਹੀਆਂ, ਸਗੋਂ ਸੰਕਟ ਦੇ ਸਮੇਂ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਕਾਮਯਾਬ ਸਾਬਤ ਹੋ ਰਹੀਆਂ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਮਾਨ ਸਰਕਾਰ ਨੇ ਆਫ਼ਤ ਨੂੰ ਸਿਰਫ਼ ਰਾਹਤ ਤੱਕ ਹੀ ਸੀਮਿਤ ਨਹੀਂ ਰੱਖਿਆ, ਸਗੋਂ ਰੋਕਥਾਮ ਅਤੇ ਤਿਆਰੀ ਨੂੰ ਵੀ ਤਰਜੀਹ ਦਿੱਤੀ।
ਤਰਣਤਾਰਨ ਅਤੇ ਫਿਰੋਜ਼ਪੁਰ ਵਿੱਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਖੁਦ ਸਤਲੁਜ ਕੰਢੇ ਧੁੱਸੀ ਬੰਨ੍ਹਾਂ ਦਾ ਨਿਰੀਖਣ ਕਰਨ ਪਹੁੰਚੇ। ਉਨ੍ਹਾਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਤੁਰੰਤ ਰਾਹਤ ਦਿੱਤੀ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ। ਇਸੇ ਤਰ੍ਹਾਂ ਹਰਦੀਪ ਸਿੰਘ ਮੁੰਡੀਆਂ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਡਾ. ਬਲਬੀਰ ਸਿੰਘ ਨੇ ਕਪੂਰਥਲਾ ਦੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ।
ਮਾਨ ਸਰਕਾਰ ਦਾ ਇਹ ਰਵੱਈਆ ਸਿਰਫ਼ ਪ੍ਰਸ਼ਾਸਕੀ ਨਹੀਂ, ਸਗੋਂ ਮਨੁੱਖੀ ਵੀ ਹੈ। ਜਦੋਂ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਹਾਲਾਤ ਬਣੇ ਤਾਂ ਸਰਕਾਰ ਲੋਕਾਂ ਦੇ ਨਾਲ ਖੜੀ ਸੀ। ਇਹ ਸਰਕਾਰ ਕੈਮਰਿਆਂ ਅੱਗੇ ਰਾਹਤ ਵੰਡਣ ਵਾਲੀ ਨਹੀਂ, ਸਗੋਂ ਕੈਮਰਿਆਂ ਤੋਂ ਦੂਰ ਜ਼ਮੀਨ ‘ਤੇ ਕੰਮ ਕਰਨ ਵਾਲੀ ਹੈ। ਇਹੀ ਫਰਕ ਇਸ ਨੂੰ ਹੋਰ ਸਰਕਾਰਾਂ ਤੋਂ ਵੱਖਰਾ ਬਣਾਉਂਦਾ ਹੈ। ਵਿਰੋਧੀ ਪਾਸਾ ਜਿੱਥੇ ਸਿਰਫ਼ ਬਿਆਨਬਾਜ਼ੀ ਵਿੱਚ ਵਿਆਸਤ ਹੈ, ਓਥੇ ਮਾਨ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਜਨਸੇਵਾ ਨਾਰਿਆਂ ਨਾਲ ਨਹੀਂ, ਕੰਮ ਨਾਲ ਹੁੰਦੀ ਹੈ।
ਅੱਜ ਪੰਜਾਬ ਦੇ ਲੋਕ ਖੁਦ ਕਹਿ ਰਹੇ ਹਨ ਕਿ ਸਰਕਾਰ ਉਹੀ ਹੁੰਦੀ ਹੈ ਜੋ ਸੰਕਟ ਵਿੱਚ ਸਭ ਤੋਂ ਅੱਗੇ ਖੜੀ ਦਿਖੇ। ਮਾਨ ਸਰਕਾਰ ਨੇ ਬਾੜ੍ਹ ਪ੍ਰਭਾਵਿਤਾਂ ਲਈ ਜੋ ਕੀਤਾ, ਉਹ ਸਿਰਫ਼ ਰਾਹਤ ਨਹੀਂ ਸਗੋਂ ਭਰੋਸੇ ਦੀ ਇੱਕ ਨਵੀਂ ਇਮਾਰਤ ਹੈ।
ਇਹ ਰਾਜਨੀਤਿਕ ਨਹੀਂ, ਸਗੋਂ ਮਨੁੱਖੀ ਅਗਵਾਈ ਦਾ ਉਦਾਹਰਣ ਹੈ। ਅਜਿਹੇ ਸਮੇਂ ਵਿੱਚ ਜਦੋਂ ਕਈ ਸਰਕਾਰਾਂ ਲੋਕਾਂ ਤੋਂ ਦੂਰ ਹੋ ਰਹੀਆਂ ਹਨ, ਮਾਨ ਸਰਕਾਰ ਨੇ ਇਕ ਵਾਰੀ ਫਿਰ ਲੋਕਾਂ ਦੇ ਦਿਲ ਵਿੱਚ ਆਪਣੀ ਥਾਂ ਮਜ਼ਬੂਤ ਕੀਤੀ ਹੈ।