ਸੋਸ਼ਲ ਮੀਡੀਆ ਐਪ ਤੇ ਅਕਸਰ ਕਈ ਵਾਰ ਤਕਨੀਕੀ ਕਾਰਨਾਂ ਕਰਕੇ ਜਾਂ ਕੁਝ ਵਿਅਕਤੀਆਂ ਵੱਲੋਂ ਛੇੜਛਾੜ ਕਾਰਨ ਕੋਈ ਗੜਬੜ ਹੋ ਸਕਦੀ ਹੈ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।
ਦੱਸ ਦੇਈਏ ਕਿ ਵਟਸਐਪ ਨਾਲ ਜੁੜਿਆ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਤੋਂ 2 ਸਾਲ ਬਾਅਦ ਉਸਨੇ ਪਰਿਵਾਰ ਦੇ ਵਟਸਐਪ ਗਰੁੱਪ ਤੋਂ ਲੈਫਟ ਕਰ ਦਿੱਤਾ ਭਾਵ ਗਰੁੱਪ ਸ਼ੱਡ ਦਿੱਤਾ।
ਜਦੋਂ ਉਹਨਾਂ ਨੇ ਐਪ ਤੇ ਇਹ ਨੋਟੀਫਿਕੇਸ਼ਨ ਦੇਖੀ ਤਾਂ ਉਹ ਹੈਰਾਨ ਹੋਣ ਦੇ ਨਾਲ ਨਾਲ ਚਿੰਤਤ ਵੀ ਹੋ ਗਏ। ਪਰਿਵਾਰ ਦੇ ਸਾਰੇ ਮੈਂਬਰ ਡਰ ਗਏ ਕਿ ਇਹ ਕਿਵੇਂ ਹੋ ਸਕਦਾ ਹੈ। ਪਰਿਵਾਰ ਨੇ ਕਿਹਾ ਕਿ ਇਹ ਫੋਨ ਤਾਂ ਮੌਤ ਤੋਂ ਬਾਅਦ ਬੰਦ ਪਿਆ ਹੈ ਅਤੇ ਅਲਮਾਰੀ ਵਿੱਚ ਸੰਭਾਲਿਆ ਹੋਇਆ ਹੈ।
ਪਰਿਵਾਰ ਨੇ ਕਿਹਾ ਕਿ ਜਿਸ ਘਰ ਦੀ ਅਲਮਾਰੀ ਵਿੱਚ ਫੋਨ ਪਿਆ ਹੈ ਉਹ ਘਰ ਵੀ ਕਾਫੀ ਸਮੇਂ ਤੋਂ ਬੰਦ ਪਿਆ ਹੈ। ਤਾਂ ਪਰਿਵਾਰ ਨੇ ਉਸ ਘਰ ਦੇ ਗਵਾਂਢੀਆਂ ਤੋਂ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਨਾ ਹੀ ਘਰ ਵਿੱਚ ਕੋਈ ਚੋਰੀ ਹੋਈ ਹੈ ਨਾ ਹੀ ਕੋਈ ਅੰਦਰ ਗਿਆ ਹੈ।
ਇਹ ਸਵਾਲ ਇਸ ਤਰਾਂ ਹੀ ਬਣਿਆ ਰਿਹਾ ਫਿਰ ਘਰਦਿਆਂ ਨੇ ਸੋਚਿਆ ਕਿ ਕੀਤੇ ਕਿਸੇ ਤਕਨੀਕੀ ਕਾਰਨਾਂ ਕਰਕੇ ਇੰਝ ਨਾ ਹੋਇਆ ਹੋਵੇ ਉਹਨਾਂ ਨੇ ਸਿਮ ਕਾਰਡ ਕੰਪਨੀ ਨੂੰ ਫੋਨ ਕਰਕੇ ਪੁੱਛਿਆ ਤਾਂ ਕੰਪਨੀ ਵੱਲੋਂ ਕਿਹਾ ਗਿਆ ਕਿ ਨੰਬਰ ਹਲੇ ਵੀ ਕਿਸੇ ਨੂੰ ਜਾਰੀ ਨਹੀਂ ਕੀਤਾ ਗਿਆ ਅਤੇ ਇਹ ਬਿਲਕੁਲ ਬੰਦ ਹੈ। ਹੁਣ ਇਸ ਗੱਲ ਦਾ ਖੁਲਾਸਾ ਕਰਨ ਲਈ ਪਰਿਵਾਰ ਵੱਲੋਂ ਵਟਸਐਪ ਓਪਰੇਟਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।