Papaya Benefits: ਪਪੀਤਾ ਬਹੁਤ ਹੀ ਸਿਹਤਮੰਦ ਤੇ ਸਵਾਦਿਸ਼ਟ ਫਲ ਹੈ। ਤੁਸੀਂ ਪਪੀਤਾ ਸਲਾਦ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਪਪੀਤੇ ‘ਚ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਵਿਚ ਵਿਟਾਮਿਨ ਏ, ਬੀ, ਸੀ ਅਤੇ ਈ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪਪੀਤੇ ‘ਚ ਲੂਟੀਨ ਅਤੇ ਜ਼ੈਕਸੈਂਥਿਨ ਹੁੰਦਾ ਹੈ। ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਕਈ ਤਰੀਕਿਆਂ ਨਾਲ ਪਪੀਤਾ ਖਾ ਸਕਦੇ ਹੋ। ਪਪੀਤਾ ਖਾਣ ਨਾਲ ਇਮਿਊਨ ਸਿਸਟਮ ‘ਚ ਸੁਧਾਰ ਹੁੰਦਾ ਹੈ।
ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਪਪੀਤਾ ਖਾਂਦੇ ਹੋ ਤਾਂ ਤੁਸੀਂ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ। ਪਰ ਇਸ ਨੂੰ ਖਾਲੀ ਪੇਟ ਖਾਣ ਨਾਲ ਸਰੀਰ ਨੂੰ ਜ਼ਿਆਦਾ ਫਾਇਦੇ ਮਿਲ ਸਕਦੇ ਹਨ।
ਆਓ ਜਾਣਦੇ ਹਾਂ ਰੋਜ਼ਾਨਾ ਸਵੇਰੇ ਪਪੀਤਾ ਖਾਣ ਦੇ ਕੀ ਫਾਇਦੇ
ਪਾਚਨ ਤੰਤਰ ਨੂੰ ਠੀਕ ਰੱਖਦਾ: ਰੋਜ਼ਾਨਾ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਜਿਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਪੱਕਾ ਪਪੀਤਾ ਤੁਹਾਡੇ ਲਈ ਵਰਦਾਨ ਤੋਂ ਘੱਟ ਨਹੀਂ ਹੈ।
ਇਸ ‘ਚ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਅੰਤੜੀਆਂ ਦੀ ਗਤੀ ਨੂੰ ਆਸਾਨ ਬਣਾਉਂਦਾ ਹੈ ਤੇ ਕਬਜ਼ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਹ ਐਸੀਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਹੈ।
ਭਾਰ ਘਟਾਉਣ ‘ਚ ਮਦਦਗਾਰ: ਭਾਰ ਘਟਾਉਣ ਲਈ ਤੁਸੀਂ ਨਿਯਮਿਤ ਤੌਰ ‘ਤੇ ਪਪੀਤਾ ਵੀ ਖਾ ਸਕਦੇ ਹੋ। ਅਸਲ ‘ਚ ਇਸ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਨਾਲ ਹੀ ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦਾ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗੇਗੀ ਤੇ ਤੁਸੀਂ ਜ਼ਿਆਦਾ ਖਾਣ ਤੋਂ ਵੀ ਬਚੇ ਰਹੋਗੇ।
ਇਮਿਊਨਿਟੀ ਨੂੰ ਬੂਸਟ ਕਰਦਾ: ਪਪੀਤਾ ਵਿਟਾਮਿਨ-ਸੀ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਜਿਸ ਨਾਲ ਤੁਸੀਂ ਕਈ ਹੋਰ ਬਿਮਾਰੀਆਂ ਤੋਂ ਬਚ ਸਕਦੇ ਹੋ। ਸਵੇਰੇ ਖਾਲੀ ਪਪੀਤਾ ਖਾਣ ਨਾਲ ਵੀ ਸਰੀਰ ਨੂੰ ਡਿਟਾਕਸ ਕਰਨ ‘ਚ ਮਦਦ ਮਿਲਦੀ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ: ਪਪੀਤੇ ‘ਚ ਮੌਜੂਦ ਫਾਈਬਰ ਕੋਲੈਸਟ੍ਰਾਲ ਦੇ ਵਧੇ ਹੋਏ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਇਸ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਰੋਜ਼ਾਨਾ ਸਵੇਰੇ ਪਪੀਤਾ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਸਕਿਨ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ: ਖਾਲੀ ਪੇਟ ਪਪੀਤਾ ਖਾਣਾ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਸਕਿਨ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਹ ਸਰੀਰ ਨੂੰ ਡੀਟੌਕਸ ਕਰਦਾ ਹੈ, ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h