ਐਤਵਾਰ, ਜੁਲਾਈ 19, 2026 08:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਮੋਦੀ ਸਰਕਾਰ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ-ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ 'ਤੇ ਈ-20 ਪੈਟਰੋਲ ਥੋਪਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।

by Pro Punjab Tv
ਜੁਲਾਈ 8, 2026
in Featured News, ਪੰਜਾਬ
0

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਟੋ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਤੋਂ ਝੂਠ ਬੁਲਵਾਇਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਜਦਕਿ ਟੋਇਟਾ, ਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ਵਿੱਚ ਮੰਨਿਆ ਹੈ ਕਿ 10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀ ਹੈ, ਫਿਰ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸਦੀ ਵਰਤੋਂ ਵੀ ਨਹੀਂ ਕਰਨੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਆਟੋ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਲਿਖਤੀ ਰੂਪ ਵਿੱਚ ਮੰਗਾਂਗਾ ਕਿ ਉਹ ਈ-20 ਕਾਰਨ ਗੱਡੀ ਦੀ ਮਾਈਲੇਜ ਘਟਣ ਜਾਂ ਪਾਰਟਸ ਖ਼ਰਾਬ ਹੋਣ ‘ਤੇ ਭਰਪਾਈ ਕਰਨ ਦਾ ਭਰੋਸਾ ਦੇਣ। ਅਗਲੇ ਹਫ਼ਤੇ ਮੈਂ ਪੀਐਮ ਨੂੰ ਵੀ ਚਿੱਠੀ ਲਿਖਾਂਗਾ ਅਤੇ ਪੁੱਛਾਂਗਾ ਕਿ ਜੇਕਰ ਕਿਸੇ ਗੱਡੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹਰਜਾਨਾ ਸਰਕਾਰ ਦੇਵੇਗੀ ਜਾਂ ਕੰਪਨੀ?

 

ਮੰਗਲਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੇ ਦੇਸ਼ ‘ਤੇ ਜ਼ਬਰਦਸਤੀ ਈ-20 ਪੈਟਰੋਲ ਥੋਪ ਰਹੀ ਹੈ। ਲੋਕਾਂ ਦਾ ਜ਼ਬਰਦਸਤ ਵਿਰੋਧ ਹੈ, ਪਰ ਇਸ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ। ਉਸ ਜ਼ਿੱਦ ਦਾ ਕਾਰਨ ਕੀ ਹੈ, ਇਹ ਤਾਂ ਨਹੀਂ ਪਤਾ, ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਰੋਜ਼ ਝੂਠ ‘ਤੇ ਝੂਠ ਬੋਲਿਆ ਜਾ ਰਿਹਾ ਹੈ, ਕਦੇ ਇੱਕ ਮੰਤਰੀ ਝੂਠ ਬੋਲ ਰਿਹਾ ਹੈ, ਤਾਂ ਕਦੇ ਦੂਜਾ ਮੰਤਰੀ। ਝੂਠ ਦੇ ਪੁਲੰਦੇ ਬੰਨ੍ਹੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਮਨਾਉਣ ਅਤੇ ਇਹ ਸਮਝਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ ਕਿ ਉਹ ਈ-20 ਦੀ ਵਰਤੋਂ ਕਰ ਲੈਣ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 3 ਜੁਲਾਈ ਨੂੰ ਕੇਂਦਰ ਸਰਕਾਰ ਨੇ ਛੇ ਆਟੋ ਮੈਨੂਫੈਕਚਰਿੰਗ ਕੰਪਨੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਜਨਤਾ ਨੂੰ ਦੱਸਣ ਕਿ ਈ-20 ਠੀਕ ਹੈ। ਇਹ ਛੇ ਕੰਪਨੀਆਂ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ, ਹੀਰੋ ਮੋਟੋਕਾਰਪ, ਹੁੰਡਈ ਮੋਟਰ, ਬਜਾਜ ਆਟੋ ਅਤੇ ਟੀਵੀਐਸ ਮੋਟਰ ਕੰਪਨੀ ਹਨ। ਇਹਨਾਂ ਸਾਰੀਆਂ ਨੂੰ ਕਿਹਾ ਗਿਆ ਕਿ ਉਹ ਪ੍ਰੈਸ ਕਾਨਫਰੰਸ ਕਰਨ ਅਤੇ ਜਨਤਾ ਨੂੰ ਦੱਸਣ ਕਿ ਈ-20 ਸਹੀ ਪੈਟਰੋਲ ਹੈ। ਜੇਕਰ ਕਿਸੇ ਦਾ ਵਾਹਨ ਈ-10 ਹੈ, ਤਾਂ ਵੀ ਈ-20 ਚੱਲੇਗਾ। ਉਨ੍ਹਾਂ ਦਾ ਵਾਹਨ ਈ-20 ਨਹੀਂ ਹੈ, ਤਾਂ ਵੀ ਚੱਲੇਗਾ। ਉਨ੍ਹਾਂ ਦਾ ਵਾਹਨ ਜੇਕਰ ਈ-0 ਜਾਂ ਈ-5 ‘ਤੇ ਚੱਲਣ ਵਾਲਾ ਹੈ, ਤਾਂ ਵੀ ਈ-20 ਪੈਟਰੋਲ ਚੱਲੇਗਾ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹਨਾਂ ਛੇ ਵਿੱਚੋਂ ਤਿੰਨ ਕੰਪਨੀਆਂ ਨੇ ਸਰਕਾਰ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ ਇੰਨਾ ਵੱਡਾ ਝੂਠ ਨਹੀਂ ਬੋਲ ਸਕਦੀਆਂ। ਪਰ ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਪ੍ਰੈਸ ਕਾਨਫਰੰਸ ਵਿੱਚ ਜਨਤਾ ਨਾਲ ਝੂਠ ਬੋਲਿਆ। ਇਹਨਾਂ ਤਿੰਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਕਿਸੇ ਦਾ ਵਾਹਨ ਈ-0, ਈ-5 ਜਾਂ ਈ-10 ਹੈ ਅਤੇ ਜੇਕਰ ਉਹ ਉਸ ਵਿੱਚ ਈ-20 ਪੈਟਰੋਲ ਪਾ ਦਿੰਦੇ ਹਨ, ਤਾਂ ਕੋਈ ਸਮੱਸਿਆ ਨਹੀਂ ਹੈ। ਸਿਰਫ਼ 5-7 ਫੀਸਦੀ ਮਾਈਲੇਜ ਘਟੇਗੀ, ਪਰ ਫਿਊਲ ਟੈਂਕ, ਫਿਊਲ ਸਿਸਟਮ ਅਤੇ ਇੰਜਣ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਹਨਾਂ ਤਿੰਨਾਂ ਕੰਪਨੀਆਂ ਨੇ ਜਨਤਾ ਨਾਲ ਝੂਠ ਬੋਲਿਆ। ਜਦੋਂ ਲੋਕ ਗੱਡੀ ਖਰੀਦਦੇ ਹਨ, ਤਾਂ ਗੱਡੀ ਦੇ ਨਾਲ ਇੱਕ ਓਨਰ ਮੈਨੂਅਲ ਮਿਲਦਾ ਹੈ। ਉਸ ਵਿੱਚ ਸਾਰੀਆਂ ਸ਼ਰਤਾਂ ਹੁੰਦੀਆਂ ਹਨ। ਉਹ ਇੱਕ ਤਰ੍ਹਾਂ ਨਾਲ ਗਾਹਕ ਅਤੇ ਆਟੋ ਕੰਪਨੀ ਵਿਚਕਾਰ ਸਮਝੌਤਾ ਹੁੰਦਾ ਹੈ।

 

ਅਰਵਿੰਦ ਕੇਜਰੀਵਾਲ ਨੇ ਈ-20 ਵਾਹਨਾਂ ਬਾਰੇ ਦੱਸਦਿਆਂ ਕਿਹਾ ਕਿ 2023 ਤੋਂ ਪਹਿਲਾਂ ਜਿੰਨੇ ਵਾਹਨ ਬਣੇ ਹਨ, ਜੋ ਐਥਨੌਲ ਲਈ ਨਹੀਂ ਬਲਕਿ ਸ਼ੁੱਧ ਪੈਟਰੋਲ ਲਈ ਬਣੇ ਸਨ, ਉਹਨਾਂ ਵਿੱਚ ਜੇਕਰ 10 ਫੀਸਦੀ ਐਥਨੌਲ ਦੀ ਵਰਤੋਂ ਵੀ ਕਰ ਲਈ ਜਾਵੇ, ਤਾਂ ਕੋਈ ਦਿੱਕਤ ਨਹੀਂ ਹੁੰਦੀ। ਉਹਨਾਂ ਨੂੰ ਈ-10 ਕੰਪਲਾਇੰਟ ਬੋਲਦੇ ਹਨ। 2023 ਤੋਂ ਪਹਿਲਾਂ ਬਣੇ ਹੋਏ ਵਾਹਨ, ਜਿਨ੍ਹਾਂ ਵਿੱਚ ਜਾਂ ਤਾਂ ਜ਼ੀਰੋ ਐਥਨੌਲ ਜਾਂ 10 ਫੀਸਦੀ ਤੱਕ ਐਥਨੌਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਸ ਨੂੰ ਈ-10 ਬੋਲਦੇ ਹਨ। 2023 ਤੋਂ ਬਾਅਦ ਭਾਰਤ ਵਿੱਚ ਸਾਰੇ ਵਾਹਨ ਈ-20 ਬਣਨ ਲੱਗ ਪਏ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਜਾ ਕੇ ਇਹ ਕੰਪਨੀਆਂ ਕਹਿੰਦੀਆਂ ਹਨ ਕਿ ਈ-20 ਦੀ ਵਰਤੋਂ ਕਰ ਲਓ, ਈ-10 ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਇਹਨਾਂ ਕੰਪਨੀਆਂ ਨੇ ਝੂਠ ਬੋਲਿਆ। ਮੈਂ ਇਹਨਾਂ ਤਿੰਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਗਾਹਕਾਂ ਨੂੰ ਧੋਖਾ ਨਾ ਦਿਓ। ਆਪਣੇ ਗਾਹਕਾਂ ਨਾਲ ਝੂਠ ਨਾ ਬੋਲੋ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਵੈਸੇ ਵੀ ਇਹ ਸਰਕਾਰ ਹੁਣ ਬਹੁਤਾ ਦਿਨ ਚੱਲਣ ਵਾਲੀ ਨਹੀਂ ਹੈ। ਗਾਹਕ ਹੀ ਰਾਜਾ ਹੁੰਦਾ ਹੈ। ਜੇਕਰ ਲੋਕਾਂ ਨੇ ਉਨ੍ਹਾਂ ਦਾ ਮਾਲ ਖਰੀਦਣਾ ਬੰਦ ਕਰ ਦਿੱਤਾ, ਤਾਂ ਉਸ ਤੋਂ ਬਾਅਦ ਉਹ ਕਿੱਥੇ ਜਾਣਗੇ?

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਮੈਂ ਝੂਠ ਬੋਲਣ ਵਾਲੀਆਂ ਇਹਨਾਂ ਤਿੰਨਾਂ ਕੰਪਨੀਆਂ ਨੂੰ ਚਿੱਠੀ ਲਿਖਾਂਗਾ ਅਤੇ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਦਾ ਓਨਰ ਮੈਨੂਅਲ ਤਾਂ ਇਹ ਕਹਿੰਦਾ ਹੈ ਅਤੇ ਉਹ ਪ੍ਰੈਸ ਕਾਨਫਰੰਸ ਵਿੱਚ ਕੁਝ ਹੋਰ ਕਹਿੰਦੇ ਹਨ। ਉਹ ਲਿਖਤੀ ਰੂਪ ਵਿੱਚ ਦੇਣ ਕਿ ਜੇਕਰ ਕਿਸੇ ਗੱਡੀ ਦੀ ਮਾਈਲੇਜ 10 ਫੀਸਦੀ ਤੋਂ ਵੱਧ ਘਟ ਜਾਂਦੀ ਹੈ, ਤਾਂ ਕੀ ਉਹ ਉਸ ਵਿਅਕਤੀ ਨੂੰ ਮਾਈਲੇਜ ਲਈ ਮੁਆਵਜ਼ਾ ਦੇਣਗੇ? ਜੇਕਰ ਈ-20 ਦੀ ਵਰਤੋਂ ਕਰਨ ਨਾਲ ਗੱਡੀ ਖ਼ਰਾਬ ਹੋ ਜਾਂਦੀ ਹੈ ਜਾਂ ਕੋਈ ਟੁੱਟ-ਭੱਜ ਹੁੰਦੀ ਹੈ, ਤਾਂ ਕੀ ਉਹ ਉਸ ਗੱਡੀ ਦੇ ਪੁਰਜ਼ੇ ਬਦਲਣ ਦਾ ਮੁਆਵਜ਼ਾ ਦੇਣਗੇ? ਉਹ ਇੱਕ ਵਾਰ ਹਾਂ ਕਹਿ ਦੇਣ, ਪੂਰੇ ਦੇਸ਼ ਵਿੱਚ ਉਹਨਾਂ ਦੇ ਪਲਾਂਟਾਂ ਦੇ ਸਾਹਮਣੇ ਗੱਡੀਆਂ ਦੀਆਂ ਲਾਈਨਾਂ ਲੱਗ ਜਾਣਗੀਆਂ।

 

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਦੂਜੀਆਂ ਕੰਪਨੀਆਂ ਨੂੰ ਵੀ ਚਿੱਠੀ ਲਿਖਾਂਗਾ, ਜਿਨ੍ਹਾਂ ਨੇ ਸਰਕਾਰ ਦੇ ਕਹਿਣ ਦੇ ਬਾਵਜੂਦ ਝੂਠ ਨਹੀਂ ਬੋਲਿਆ। ਉਹਨਾਂ ਨੂੰ ਬੱਸ ਇਹ ਪੁੱਛਾਂਗਾ ਕਿ ਇੱਕ ਵਾਰ ਸਪੱਸ਼ਟ ਕਰ ਦੇਣ ਕਿ ਕੀ ਉਹ ਵੀ ਮੰਨਦੇ ਹਨ ਕਿ ਈ-10 ਵਿੱਚ ਈ-20 ਪੈਟਰੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ? ਬੁੱਧਵਾਰ ਨੂੰ ਮੈਂ ਸਾਰੀਆਂ ਕੰਪਨੀਆਂ ਨੂੰ ਇੱਕ ਚਿੱਠੀ ਲਿਖਾਂਗਾ ਅਤੇ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਾਂਗਾ ਕਿ ਉਹਨਾਂ ਦੇ ਇਸ ਗਲਤ ਕਦਮ ਦਾ ਨੁਕਸਾਨ ਜਨਤਾ ਕਿਉਂ ਭੁਗਤੇ? ਉਹ ਇਹ ਦੱਸ ਦੇਣ ਕਿ ਜੇਕਰ ਲੋਕਾਂ ਦੀ ਗੱਡੀ ਦੀ ਮਾਈਲੇਜ ਘਟਦੀ ਹੈ, ਤਾਂ ਹਰਜਾਨਾ ਉਹਨਾਂ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀ? ਜੇਕਰ ਲੋਕਾਂ ਦੀ ਗੱਡੀ ਦਾ ਇੰਜਣ ਜਾਂ ਫਿਊਲ ਸਿਸਟਮ ਖ਼ਰਾਬ ਹੁੰਦਾ ਹੈ, ਤਾਂ ਹਰਜਾਨਾ ਤਾਂ ਦੇਣਾ ਹੀ ਪਵੇਗਾ। ਜਨਤਾ ਹਰਜਾਨਾ ਕਿਉਂ ਭੁਗਤੇ? ਹਰਜਾਨਾ ਮੋਦੀ ਜੀ ਦੀ ਸਰਕਾਰ ਦੇਵੇਗੀ ਜਾਂ ਕੰਪਨੀ ਦੇਵੇਗੀ?

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਇੱਕ ਹੋਰ ਝੂਠ ਚਲਾ ਰੱਖਿਆ ਹੈ ਕਿ ਭਾਰਤ ਕੋਈ ਪਹਿਲਾ ਦੇਸ਼ ਥੋੜ੍ਹੀ ਹੈ ਜੋ ਐਥਨੌਲ ਦੀ ਵਰਤੋਂ ਕਰ ਰਿਹਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ ਹਨ ਜੋ ਐਥਨੌਲ ਦੀ ਵਰਤੋਂ ਕਰ ਰਹੇ ਹਨ, ਉੱਥੇ ਤਾਂ ਲੋਕ ਰੌਲਾ ਨਹੀਂ ਪਾ ਰਹੇ। ਇਹ ਅੱਧਾ ਸੱਚ ਹੈ। ਬਾਕੀ ਦੇਸ਼ਾਂ ਵਿੱਚ ਜੋ ਐਥਨੌਲ ਵਰਤਿਆ ਜਾ ਰਿਹਾ ਹੈ, ਉਹ ਈ-10 ਤੋਂ ਘੱਟ ਵਰਤਿਆ ਜਾ ਰਿਹਾ ਹੈ। ਨਾਰਮਲ ਗੱਡੀਆਂ ਵੀ ਈ-10 ਤੱਕ ਤਾਂ ਵਰਤੋਂ ਕਰ ਲੈਂਦੀਆਂ ਹਨ, ਉਸ ਤੋਂ ਵੱਧ ਨਹੀਂ ਕਰ ਪਾਉਂਦੀਆਂ। ਜਰਮਨੀ, ਅਮਰੀਕਾ, ਫਰਾਂਸ ਅਤੇ ਥਾਈਲੈਂਡ ਵਿੱਚ ਅਜੇ ਤੱਕ ਈ-10 ਤੋਂ ਘੱਟ ਵਰਤੋਂ ਹੁੰਦੀ ਹੈ।

 

ਅਰਵਿੰਦ ਕੇਜਰੀਵਾਲ ਨੇ ਅੱਗੇ ਦੱਸਿਆ ਕਿ ਜਾਪਾਨ ਵਿੱਚ ਈ-3 ਦੀ ਵਰਤੋਂ ਹੁੰਦੀ ਹੈ ਅਤੇ ਉੱਥੇ ਈ-10 ਦਾ ਟੀਚਾ 2030 ਰੱਖਿਆ ਗਿਆ ਹੈ। ਉਨ੍ਹਾਂ ਨੇ 7-8 ਸਾਲਾਂ ਦਾ ਫੇਜ਼ ਆਊਟ ਪੀਰੀਅਡ ਦਿੱਤਾ ਹੈ। ਈ-3 ਤੋਂ ਈ-10 ਤੱਕ ਜਾਣ ਲਈ ਜਾਪਾਨ ਨੇ 7 ਸਾਲ ਰੱਖੇ ਹਨ। ਈ-20 ਦਾ ਟੀਚਾ ਜਾਪਾਨ ਨੇ 2040 ਰੱਖਿਆ ਹੈ। ਅੱਜ ਤੋਂ 16 ਸਾਲ ਬਾਅਦ ਈ-20 ਵਿੱਚ ਜਾਣ ਲਈ ਜਾਪਾਨ 16 ਸਾਲ ਦਾ ਸਮਾਂ ਲਵੇਗਾ। ਥਾਈਲੈਂਡ ਨੇ 2008 ਵਿੱਚ ਟਰਾਇਲ ਅਤੇ ਪਾਇਲਟ ਬੇਸਿਸ ‘ਤੇ ਕੁਝ ਪੈਟਰੋਲ ਪੰਪਾਂ ‘ਤੇ ਈ-20 ਟ੍ਰਾਈ ਕੀਤਾ ਸੀ। ਅੱਜ 2026 ਹੋ ਗਿਆ ਹੈ, 18 ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਉੱਥੇ ਦੋਵੇਂ ਵਿਕਲਪ ਮੌਜੂਦ ਹਨ। ਲੋਕ ਈ-20 ਲੈ ਸਕਦੇ ਹਨ ਜਾਂ ਈ-10 ਲੈ ਸਕਦੇ ਹਨ। ਉੱਥੇ 18 ਸਾਲਾਂ ਦਾ ਫੇਜ਼ ਆਊਟ ਪੀਰੀਅਡ ਚੱਲ ਰਿਹਾ ਹੈ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਬ੍ਰਾਜ਼ੀਲ ਇਕੱਲਾ ਦੇਸ਼ ਹੈ ਜਿੱਥੇ ਈ-100 ਦੀ ਵਰਤੋਂ ਹੁੰਦੀ ਹੈ, ਯਾਨੀ ਜ਼ੀਰੋ ਪੈਟਰੋਲ। ਉੱਥੇ ਇਹਨਾਂ ਗੱਡੀਆਂ ਨੂੰ ਫਲੈਕਸੀ ਫਿਊਲ ਵ੍ਹੀਕਲ ਕਿਹਾ ਜਾਂਦਾ ਹੈ। ਬ੍ਰਾਜ਼ੀਲ ਨੇ ਬਦਲਾਅ ਲਈ 50 ਸਾਲ ਲਏ। 1931 ਵਿੱਚ ਬ੍ਰਾਜ਼ੀਲ ਵਿੱਚ ਈ-5 ਲਿਆਂਦਾ ਗਿਆ ਸੀ ਅਤੇ 1985 ਵਿੱਚ ਈ-20 ਲਿਆਂਦਾ ਗਿਆ। ਉਹਨਾਂ ਨੂੰ 50 ਸਾਲ ਲੱਗ ਗਏ। 1975 ਵਿੱਚ ਬ੍ਰਾਜ਼ੀਲ ਨੇ ਬਦਲਾਅ ਸ਼ੁਰੂ ਕੀਤਾ ਅਤੇ 1975 ਤੋਂ 1985 ਦਰਮਿਆਨ 10 ਸਾਲ ਦਾ ਸਮਾਂ ਲਿਆ। 1985 ਤੋਂ ਅੱਜ ਤੱਕ ਉਹਨਾਂ ਨੇ ਹੋਰ ਸਮਾਂ ਲਿਆ। ਹੁਣ ਬ੍ਰਾਜ਼ੀਲ ਵਿੱਚ ਲੋਕਾਂ ਨੂੰ ਵਿਕਲਪ ਮਿਲਦਾ ਹੈ ਕਿ ਉਹ ਈ-100 ਲੈ ਲੈਣ, ਈ-20 ਲੈ ਲੈਣ ਜਾਂ ਈ-30 ਲੈ ਲੈਣ। ਉੱਥੇ ਈ-30 ਬੇਸਿਕ ਹੈ। ਉਹਨਾਂ ਨੇ ਇੰਨੇ ਸਾਲਾਂ ਵਿੱਚ ਆਪਣੇ ਸਾਰੇ ਵਾਹਨਾਂ ਨੂੰ ਇਸਦੇ ਅਨੁਕੂਲ ਬਣਾ ਲਿਆ ਹੈ।

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਭਾਰਤ ਵਿੱਚ 6 ਫਰਵਰੀ 2023 ਨੂੰ ਟਰਾਇਲ ਬੇਸਿਸ ‘ਤੇ ਪੂਰੇ ਦੇਸ਼ ਦੇ ਕੇਵਲ 1900 ਪੈਟਰੋਲ ਪੰਪਾਂ ‘ਤੇ ਈ-20 ਲਿਆਂਦਾ ਗਿਆ ਸੀ ਅਤੇ ਮਾਤਰ 3 ਸਾਲ ਬਾਅਦ, 1 ਅਪ੍ਰੈਲ 2026 ਨੂੰ ਪੂਰੇ ਦੇਸ਼ ਦੇ 90 ਹਜ਼ਾਰ ਪੈਟਰੋਲ ਪੰਪਾਂ ‘ਤੇ ਇਸਨੂੰ ਜ਼ਬਰਦਸਤੀ ਥੋਪ ਦਿੱਤਾ ਗਿਆ। ਸਾਡੇ ਦੇਸ਼ ਵਿੱਚ 22 ਕਰੋੜ ਮੋਟਰਸਾਈਕਲ ਅਜਿਹੇ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੇ। 8 ਕਰੋੜ ਕਾਰਾਂ ਅਜਿਹੀਆਂ ਹਨ ਜੋ ਈ-20 ਦੇ ਅਨੁਕੂਲ ਨਹੀਂ ਹਨ ਅਤੇ ਉਹ ਈ-20 ਦੀ ਵਰਤੋਂ ਨਹੀਂ ਕਰ ਸਕਦੀਆਂ। ਸਰਕਾਰ ਦੀ ਇਸ ਜ਼ਿੱਦ ਕਾਰਨ 30 ਕਰੋੜ ਵਾਹਨ ਜੋਖਮ ‘ਤੇ ਹਨ। ਇਹਨਾਂ 30 ਕਰੋੜ ਵਾਹਨਾਂ ਦਾ ਕਬਾੜਾ ਹੋ ਜਾਵੇਗਾ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਮੋਦੀ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜ਼ਿੱਦ ਨਾ ਕਰਨ ਅਤੇ ਮੰਨ ਜਾਣ। ਜਨਤਾ ਕੇਵਲ ਇੱਕ ਹੀ ਚੀਜ਼ ਮੰਗ ਰਹੀ ਹੈ ਕਿ ਵਿਕਲਪ ਦੇ ਦਿੱਤਾ ਜਾਵੇ। ਉਹ ਈ-20 ਰੱਖਣ, ਪਰ ਜਦੋਂ ਆਦਮੀ ਪੈਟਰੋਲ ਪੰਪ ‘ਤੇ ਜਾਵੇ ਤਾਂ ਉਸ ਨੂੰ ਈ-0 ਵੀ ਮਿਲਣਾ ਚਾਹੀਦਾ ਹੈ, ਈ-10 ਵੀ ਮਿਲਣਾ ਚਾਹੀਦਾ ਹੈ ਅਤੇ ਈ-20 ਵੀ ਮਿਲਣਾ ਚਾਹੀਦਾ ਹੈ। ਇਹਨਾਂ ਦੇ ਵੱਖ-ਵੱਖ ਰੇਟ ਰੱਖ ਦਿੱਤੇ ਜਾਣ। ਜਿਸ ਨੂੰ ਜੋ ਸਮਝ ਆਵੇ, ਜਿਸਦੀ ਜੇਬ ਜੋ ਇਜਾਜ਼ਤ ਦੇਵੇ, ਜਿਸਦਾ ਜੋ ਵਿਚਾਰ ਬਣੇ ਅਤੇ ਜਿਸਦੀ ਬੁੱਧੀ ਜੋ ਇਜਾਜ਼ਤ ਦੇਵੇ, ਉਹ ਉਹੀ ਪੈਟਰੋਲ ਖਰੀਦ ਲਵੇ।

 

*ਕੀ ਕਹਿੰਦਾ ਹੈ ਟੋਇਟਾ ਦਾ ਓਨਰ ਮੈਨੂਅਲ?*

 

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਟੋਇਟਾ ਦਾ ਓਨਰ ਮੈਨੂਅਲ ਕਹਿੰਦਾ ਹੈ ਕਿ ਟੋਇਟਾ 10 ਫੀਸਦੀ ਤੱਕ ਐਥਨੌਲ ਵਾਲੇ ਪੈਟਰੋਲ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਉਸ ਵਿੱਚ ਹੇਠਾਂ ਨੋਟ ਵਿੱਚ ਲਿਖਿਆ ਹੈ ਕਿ ਜੇਕਰ ਲੋਕ ਅਲਕੋਹਲ (ਐਥਨੌਲ) ਮਿਲਿਆ ਪੈਟਰੋਲ ਵਰਤਦੇ ਸਮੇਂ ਆਪਣੇ ਵਾਹਨ ਨੂੰ ਚਲਾਉਣ ਦੀ ਸਮਰੱਥਾ ਜਾਂ ਮਾਈਲੇਜ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹਨਾਂ ਨੂੰ ਬਿਨਾਂ ਅਲਕੋਹਲ।(ਐਥਨੌਲ) ਵਾਲੇ ਪੈਟਰੋਲ ‘ਤੇ ਵਾਪਸ ਆ ਜਾਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੋਇਆ ਕਿ 10 ਫੀਸਦੀ ਤੋਂ ਵੱਧ ਵਰਤੋਂ ਨਹੀਂ ਕਰਨੀ ਹੈ। 10 ਫੀਸਦੀ ਵਰਤੋਂ ਕਰਨ ਵਿੱਚ ਵੀ ਜੇਕਰ ਦਿੱਕਤ ਆਵੇ, ਤਾਂ ਉਹ ਵੀ ਵਰਤੋਂ ਨਹੀਂ ਕਰਨੀ ਹੈ। ਇਹ ਉਹਨਾਂ ਦੇ ਓਨਰ ਮੈਨੂਅਲ ਵਿੱਚ ਲਿਖਿਆ ਹੈ। ਫਿਰ ਵੀ ਉਹ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਹਨ ਕਿ ਈ-10 ਵਿੱਚ ਈ-20 ਪੈਟਰੋਲ ਵੀ ਵਰਤ ਲਓ, ਕੋਈ ਦਿੱਕਤ ਨਹੀਂ ਹੈ। ਇਹ ਗੱਲ ਟੋਇਟਾ ਦੀ ਇਨੋਵਾ ਹਾਈਕ੍ਰਾਸ, ਫਾਰਚੂਨਰ, ਗਲੈਂਜ਼ਾ, ਅਰਬਨ ਕਰੂਜ਼ਰ, ਇਨੋਵਾ ਕ੍ਰਿਸਟਾ ਸਮੇਤ ਉਹਨਾਂ ਦੇ ਸਾਰੇ ਮਾਡਲਾਂ ਦੇ ਓਨਰ ਮੈਨੂਅਲ ਵਿੱਚ ਲਿਖੀ ਹੋਈ ਹੈ।

 

*ਕੀ ਕਹਿੰਦਾ ਹੈ ਮਾਰੂਤੀ ਦਾ ਓਨਰ ਮੈਨੂਅਲ?*

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਰੂਤੀ ਨੇ ਵੀ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਜਾ ਕੇ ਕਿਹਾ ਕਿ ਈ-10 ਵਾਹਨ ਵਿੱਚ ਈ-20 ਵਰਤ ਲਓ। ਮਾਰੂਤੀ ਦਾ ਮੈਨੂਅਲ ਕਹਿੰਦਾ ਹੈ ਕਿ ਬਿਨਾਂ ਲੈੱਡ ਵਾਲੇ ਪੈਟਰੋਲ ਅਤੇਅਲਕੋਹਲ (ਐਥਨੌਲ) ਦਾ ਮਿਸ਼ਰਣ, ਜਿਸ ਨੂੰ ਗੈਸੋਹੋਲ ਵੀ ਕਿਹਾ ਜਾਂਦਾ ਹੈ, ਕੁਝ ਖੇਤਰਾਂ ਵਿੱਚ ਵਪਾਰਕ ਤੌਰ ‘ਤੇ ਉਪਲਬਧ ਹੈ। ਇਸ ਤਰ੍ਹਾਂ ਦੇ ਮਿਸ਼ਰਣ ਦੀ ਵਰਤੋਂ ਵਾਹਨ ਵਿੱਚ ਕੀਤੀ ਜਾ ਸਕਦੀ ਹੈ, ਜੇਕਰ ਉਹਨਾਂ ਵਿੱਚ 10 ਫੀਸਦੀ ਤੋਂ ਵੱਧ ਐਥਨੌਲ ਨਾ ਹੋਵੇ। ਯਾਨੀ 10 ਫੀਸਦੀ ਤੋਂ ਘੱਟ ਐਥਨੌਲ ਹੋਣਾ ਚਾਹੀਦਾ ਹੈ। ਨੋਟ ਵਿੱਚ ਲਿਖਿਆ ਹੈ ਕਿ ਜੇਕਰ ਲੋਕ ਅਲਕੋਹਲ (ਐਥਨੌਲ) ਮਿਸ਼ਰਣ ਦੀ ਵਰਤੋਂ ਕਰਦੇ ਸਮੇਂ ਆਪਣੇ ਵਾਹਨ ਨੂੰ ਚਲਾਉਣ ਦੀ ਸਮਰੱਥਾ ਜਾਂ ਮਾਈਲੇਜ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹਨਾਂ ਨੂੰ ਬਿਨਾਂ ਅਲਕੋਹਲ ਵਾਲੇ ਪੈਟਰੋਲ ‘ਤੇ ਵਾਪਸ ਆ ਜਾਣਾ ਚਾਹੀਦਾ ਹੈ। 10 ਫੀਸਦੀ ਤੋਂ ਵੱਧ ਵਰਤੋਂ ਨਹੀਂ ਕਰਨੀ ਹੈ। 10 ਫੀਸਦੀ ਨਾਲ ਵੀ ਦਿੱਕਤ ਆਵੇ, ਤਾਂ ਕੋਈ ਅਲਕੋਹਲ (ਐਥਨੌਲ) ਵਰਤੋਂ ਨਹੀਂ ਕਰਨੀ ਹੈ। ਇਹ ਗੱਲ ਮਾਰੂਤੀ ਵਾਲੇ ਕਹਿ ਰਹੇ ਹਨ। ਮਾਰੂਤੀ ਦੀ ਬਲੇਨੋ, ਡਿਜ਼ਾਇਰ ਸਮੇਤ ਸਾਰੇ ਮਾਡਲਾਂ ਵਿੱਚ ਇਹ ਲਿਖਿਆ ਹੋਇਆ ਹੈ।

Share204Tweet127Share51

Related Posts

ਰਾਜਸਥਾਨ ਦੇ ਮਦਰੱਸੇ ਵਿੱਚ ਵੱਡਾ ਹਾਦਸਾ; 17 ਸਾਲਾ ਵਿਦਿਆਰਥੀ ਦੀ ਮੌਤ, 12 ਗੰਭੀਰ

ਜੁਲਾਈ 18, 2026

ਭਾਰਤ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-1 ਸਫਲਤਾਪੂਰਵਕ ਹੋਇਆ ਲਾਂਚ

ਜੁਲਾਈ 18, 2026

ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ : 22 ਜੁਲਾਈ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਫ੍ਰੀ

ਜੁਲਾਈ 18, 2026

”ਆਪਣੇ ਨਾਮ ਅੱਗੇ ਤੋਂ ਡਾਕਟਰ ਹਟਾ ਲਓ” ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ‘ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

ਜੁਲਾਈ 17, 2026

ਭੁੱਖ ਹੜਤਾਲ ‘ਤੇ ਡਟੇ ਸੋਨਮ ਵਾਂਗਚੁਕ ਨੇ ਦਿੱਤਾ ਵੱਡਾ ਬਿਆਨ ; ਡਾਕਟਰਾਂ ਨੇ ਅੰਗ ਫੇਲ੍ਹ ਹੋਣ ‘ਤੇ ਚਿੰਤਾ ਪ੍ਰਗਟਾਈ

ਜੁਲਾਈ 17, 2026

ਬੈਂਗਲੁਰੂ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਉਡਾਣ ‘ਚ ਮਿਲੀ ਧਮਕੀ, ਲੋਕਾਂ ‘ਚ ਹਫੜਾ-ਦਫੜੀ

ਜੁਲਾਈ 17, 2026
Load More

Recent News

ਰਾਜਸਥਾਨ ਦੇ ਮਦਰੱਸੇ ਵਿੱਚ ਵੱਡਾ ਹਾਦਸਾ; 17 ਸਾਲਾ ਵਿਦਿਆਰਥੀ ਦੀ ਮੌਤ, 12 ਗੰਭੀਰ

ਜੁਲਾਈ 18, 2026

ਭਾਰਤ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-1 ਸਫਲਤਾਪੂਰਵਕ ਹੋਇਆ ਲਾਂਚ

ਜੁਲਾਈ 18, 2026

ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ : 22 ਜੁਲਾਈ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਫ੍ਰੀ

ਜੁਲਾਈ 18, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.