ਮੁਹਾਲੀ ’ਚ ਇੰਡੀਅਨ ਸਕੂਲ ਆਫ ਬਿਜ਼ਨੈੱਸ ’ਚ ਚੱਲ ਰਹੇ 5ਵੇਂ ਪੰਜਾਬ ਸੰਮੇਲਨ ਦੌਰਾਨ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੁਹਾਲੀ, ਰੂਪਨਗਰ ਤੇ ਫਤਹਿਗੜ੍ਹ ਸਾਹਿਬ ਨੂੰ ਸਿੱਖਿਆ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਉੱਚ ਸਿੱਖਿਆ ਨੂੰ ਸਾਖਰਤਾ ਦਰ 76 ਫੀਸਦੀ ਹੈ। ਸੂਬੇ ’ਚ ਲੜਕਿਆਂ ਤੇ ਲੜਕੀਆਂ ਦੀ ਸਿੱਖਿਆ ’ਤੇ ਬਰਾਬਰ ਜ਼ੋਰ ਦਿੱਤਾ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਸੂਬੇ ਦੀ ਲਗਪਗ 48 ਫੀਸਦੀ ਆਬਾਦੀ 0-25 ਸਾਲ ਉਮਰ ਵਰਗ ਦੀ ਹੈ, ਇਸ ਲਈ ਸਿੱਖਿਆ ਦੇ ਖੇਤਰ ’ਚ ਨਿਵੇਸ਼ ਲਈ ਪੰਜਾਬ ’ਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪਰਫਾਰਮੈਂਸ ਗੇ੍ਰਡਿੰਗ ਇੰਡੈਕਸ ’ਚ ਪੰਜ ਸਰਬੋਤਮ ਸਥਾਨਾਂ ’ਚੋਂ ਚਾਰ ਸਥਾਨ ਪੰਜਾਬ ਨੇ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਨੀਤੀ ਕਮਿਸ਼ਨ ਦੀ ਇਨੋਵੇਸ਼ਨ ਇੰਡੈਕਸ ਰਿਪੋਰਟ-2020 ਅਨੁਸਾਰ, ਪੰਜਾਬ ਸੂਬਾ ਦੇਸ਼ ਦੇ ਉਨ੍ਹਾਂ 10 ਸੂਬਿਆਂ ’ਚ ਸ਼ਾਮਲ ਹੈ, ਜਿਥੇ ਸਿੱਖਿਅਤ ਕਾਮੇ ਉਪਲਬਧ ਹਨ। ਸੰਮੇਲਨ ਨੂੰ ਆਈਆਈਟੀ ਰੂਪਨਗਰ ਦੇ ਡਾਇਰੈਕਟਰ ਰਾਜੀਵ ਆਹੂਜਾ ਨੇ ਵੀ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਆਈਆਈਟੀ ਰੂਪਨਗਰ ਨੂੰ ਦੁਨੀਆ ’ਚ ਬਿਹਤਰੀਨ ਇੰਜੀਨੀਅਰ ਪੈਦਾ ਕਰਨ ਲਈ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ। ਜੀਐੱਨਡੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਨਿਵੇਸ਼ ਕਰਨ ਦੇ ਸੁਖਦ ਮਾਹੌਲ ਦੇ ਬਾਰੇ ਦੱਸਦੇ ਹੋਏ ਕਿਹਾ ਸੂਬੇ ’ਚ ਸਿੱਖਿਆ ਦਾ ਬਹੁਤ ਬਿਹਤਰ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਸੂਬੇ ’ਚ ਮੌਜੂਦਾ ਸਮੇਂ 25 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਹੈ ਤੇ ਪੰਜਾਬ ਦੇ ਸਿੱਖਿਆ ਢਾਂਚੇ ’ਚ ਗਣਿਤ ਤੇ ਭਾਸ਼ਾ ਪੜ੍ਹਾਉਣ ’ਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਜਿਸ ਕਾਰਨ ਸੂਬਾ ਗਣਿਤ ਤੇ ਭਾਸ਼ਾ ਪੜ੍ਹਾਉਣ ਦੇ ਮਾਮਲੇ ’ਚ ਦੇਸ਼ ’ਚ ਸਰਬੋਤਮ ਹੈ। ਸੰਮੇਲਨ ਨੂੰ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਚੋਪੜਾ ਨੇ ਵੀ ਸੰਬੋਧਨ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h