Viral News: ਆਏ ਦਿਨ ਅਸੀਂ ਅਜਿਹਾ ਅਜੀਬ ਖ਼ਬਰਾਂ ਸੁਣਦੇ ਅਤੇ ਪੜ੍ਹਦੇ ਹਾਂ ਜਿੰਨ੍ਹਾਂ ਨੂੰ ਸੁਣ ਜਾ ਪੜ੍ਹ ਕੇ ਸਾਨੂੰ ਯਕੀਨ ਨਹੀਂ ਹੁੰਦਾ। ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅਕਸਰ ਸਾਡੇ ਚੋਂ ਕਈ ਲੋਕ ਜਾਨਵਰਾਂ ਤੋਂ ਖ਼ੌਫ਼ ਖਾਦੇਂ ਹਾਂ ਜਦੋਂਕਿ ਇਸ ਦੇ ਉਲਟ ਕਈ ਲੋਕਾਂ ਨੂੰ ਜਾਨਵਰਾਂ ਨਾਲ ਬੇਇੰਤੇਹਾਂ ਪਿਆਰ ਹੁੰਦਾ ਹੈ।
ਅਕਸਰ ਲੋਕ ਉਹ ਜਾਨਵਰਾਂ ਨੂੰ ਪਾਲਦੇ ਹਨ ਜੋ ਬੁੱਧੀਮਾਨ ਅਤੇ ਪਿਆਰੇ ਹੋਣ, ਪਰ ਕੁਝ ਅਜਿਹੇ ਜਾਨਵਰ ਹੁੰਦੇ ਹਨ ,ਜੋ ਬਿਲਕੁਲ ਵੀ ਸਮਝਦਾਰ ਨਹੀਂ ਹੁੰਦੇ। ਅਜਿਹਾ ਹੀ ਇੱਕ ਬਾਂਦਰ ਹੁਣ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਿਸ ਦੀ ਹਿੰਸਕ ਹਰਕਤ ਕਾਰਨ ਜੰਗਲਾਤ ਵਿਭਾਗ ਦੇ ਨਾਲ-ਨਾਲ ਆਮ ਲੋਕ ਵੀ ਖ਼ੌਫ ‘ਚ ਸੀ।
ਕਾਲੀਆ ਨਾਂ ਦਾ ਬਾਂਦਰ ਕਾਨਪੁਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਨੇ 250 ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ, ਔਰਤਾਂ ਅਤੇ ਬੱਚੇ ਹਮੇਸ਼ਾ ਉਸ ਦੁਸ਼ਟ ਬਾਂਦਰ ਦੇ ਨਿਸ਼ਾਨੇ ‘ਤੇ ਰਹੇ। ਜਿਨ੍ਹਾਂ ‘ਤੇ ਉਹ ਝਪਟ ਮਾਰਦਾ ਰਿਹਾ। ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਜੰਗਲਾਤ ਵਿਭਾਗ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਰ 5 ਸਾਲ ਕੈਦ ਕੱਟਣ ਤੋਂ ਬਾਅਦ ਵੀ ਉਹ ਨਹੀਂ ਸੁਧਰਿਆ। ਉਸ ਨੂੰ ਮਿਰਜ਼ਾਪੁਰ ਤੋਂ ਫੜ ਕੇ ਕਾਨਪੁਰ ਦੇ ਜ਼ੂਲੋਜੀਕਲ ਪਾਰਕ ਵਿੱਚ ਬੰਦ ਕਰਨਾ ਪਿਆ। ਪਰ ਹੁਣ ਵੀ ਉਸਦਾ ਸੁਭਾਅ ਨਹੀਂ ਬਦਲਿਆ।
ਖ਼ੌਫ਼ਨਾਕ ਬਾਂਦਰ ਕਾਲੀਆ ਪਿਛਲੇ 5 ਸਾਲਾਂ ਤੋਂ ਕਾਨਪੁਰ ਦੇ ਜ਼ੂਲੋਜੀਕਲ ਪਾਰਕ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਦੋਂ ਕਿ ਉਸ ਦੇ ਨਾਲ ਬੰਦ ਪਏ ਕਈ ਹੋਰ ਪਸ਼ੂਆਂ ‘ਚ ਸੁਧਾਰ ਦੇਖ ਉਨ੍ਹਾਂ ਨੂੰ ਛੱਡ ਦਿੱਤਾ ਗਿਆ, ਪਰ ਇਹ ਅਜੇ ਵੀ ਕੈਦ ‘ਚ ਹੈ। ਪਸ਼ੂਆਂ ਦੇ ਡਾਕਟਰ ਮੁਹੰਮਦ ਨਾਸਿਰ ਦਾ ਕਹਿਣਾ ਹੈ ਕਿ ਇਹ ਬਾਂਦਰ ਖੁੱਲ੍ਹੇ ਵਿੱਚ ਛੱਡਣ ਯੋਗ ਨਹੀਂ ਹੈ। ਇਸ ਦੇ ਅਗਲੇ ਦੰਦ ਇੰਨੇ ਤਿੱਖੇ ਹਨ ਕਿ ਉਹ ਲੋਕਾਂ ਦਾ ਮਾਸ ਤੱਕ ਉਖਾੜ ਦਿੰਦਾ ਹੈ।
ਅਸਲ ‘ਚ ਇਸ ਬਾਂਦਰ ਦੇ ਖ਼ਤਰਨਾਕ ਹੋਣ ਪਿੱਛੇ ਇੱਕ ਕਾਰਨ ਹੈ। ਪਹਿਲਾਂ ਇਸ ਬਾਂਦਰ ਨੂੰ ਤਾਂਤਰਿਕ ਨੇ ਰੱਖਿਆ ਸੀ। ਜੋ ਉਸਨੂੰ ਖਾਣ-ਪੀਣ ਲਈ ਮੀਟ ਤੇ ਸ਼ਰਾਬ ਦਿੰਦਾ ਰਿਹਾ। ਜਿਸ ਕਾਰਨ ਇਸ ਦਾ ਵਤੀਰਾ ਖ਼ੌਫ਼ਨਾਕ ਹੋ ਗਿਆ ਅਤੇ ਜਦੋਂ ਤਾਂਤਰਿਕ ਦੀ ਮੌਤ ਹੋ ਗਈ ,ਤਾਂ ਇਹ ਹੋਰ ਵੀ ਭਿਆਨਕ ਅਤੇ ਖ਼ਤਰਨਾਕ ਹੋ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h