Monkeypox: ਮੰਕੀਪਾਕਸ ਬੀਮਾਰੀ ਦਾ ਨਾਮ ਸੁਣਦੇ ਹੀ ਲੱਗਦਾ ਹੈ ਕਿ ਇਹ ਬੀਮਾਰੀ ਬਾਂਦਰਾਂ ਤੋਂ ਫੈਲਦੀ ਹੈ, ਪਰ ਅਜਿਹਾ ਨਹੀਂ ਹੈ।ਇਸ ਮਹਾਮਾਰੀ ਦੇ ਇਸ ਸਾਲ ਜੋ ਕੇਸ ਆਏ ਹਨ ਕਰੀਬ-ਕਰੀਬ ਸਾਰੇ ਕੇਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚੋਂ ਹੀ ਫੈਲੇ ਹਨ।ਸਟੱਡੀ ‘ਚ ਸਭ ਤੋਂ ਅਜੀਬ ਗੱਲ ਇਹ ਸਾਹਮਣੇ ਆਈ ਹੈ ਕਿ ਮੰਕੀਪਾਕਸ ਦੇ 95-99 ਫੀਸਦੀ ਤੱਕ ਮਾਮਲੇ ਗੇਅ ਜਾਂ ਫਿਰ ਬਾਇਸੈਕਸ਼ੂਅਲ ਲੋਕਾਂ ‘ਚ ਆਏ ਹਨ।ਆਈਐੱਮਏ ਕੋਵਿਡ ਟਾਸਕ ਫੋਰਸ ਦੇ ਦੋ-ਚੇਅਰਮੈਨ ਡਾ. ਰਾਜੀਵ ਜੈਦੇਵਨ ਨੇ ਦਾ ਕਹਿਣਾ ਹੈ ਕਿ ਮੰਕੀਪਾਕਸ ਮਹਾਮਾਰੀ ਗੇ/ਬਾਇਸੇਕਸ਼ੂਅਲ ਲੋਕਾਂ ‘ਚ ਜਿਆਦਾ ਫੈਲ ਰਹੀ ਹੈ।ਇਸਦੇ ਪਿੱਛੇ ਕਾਰਨ ਹੈ-ਇੱਕ ਵਿਅਕਤੀ ਦੇ ਮਲਟੀਪਲ ਸੈਕਸ ਪਾਰਟਨਰ ਹੋਣਾ।ਉਨਾਂ੍ਹ ਦਾ ਮੰਨਣਾ ਹੈ ਕਿ ਇਸ ਵਰਗ ਦੇ ਲੋਕਾਂ ਨੂੰ ਫਿਲਹਾਲ ਮਲਟੀਪਲ ਸੈਕਸ ਪਾਰਟਨਰ ਬਣਾਉਣ ਤੋਂ ਬਚਣਾ ਚਾਹੀਦਾ।
- ਮੰਕੀਪਾਕਸ ਬੀਮਾਰੀ ਕੀ ਸਿਰਫ ਕਿਸੇ ਇੱਕ ਖਾਸ ਵਰਗ ‘ਚ ਫੈਲ ਰਹੀ ਹੈ?ਇਸਦਾ ਕਾਰਨ ਕੀ ਹੈ?
ਦੁਨੀਆਭਰ ਦੇ ਅੰਕੜਿਆਂ ਮੁਤਾਬਕ ਇਹ ਸਾਬਿਤ ਹੋਇਆ ਹੈ ਕਿ ਮੰਕੀਪਾਕਸ ਦੇ ਜਿਆਦਾਤਰ ਕੇਸ ਗੇ ਜਾ ਬਾਇਸੈਕਸ਼ੂਅਲ ਕਮਿਊਨਿਟੀ ‘ਚ ਹੀ ਹੋਏ ਹਨ।ਅਮਰੀਕਾ ‘ਚ ਮੰਕੀਪਾਕਸ ਦੇ 99 ਫੀਸਦੀ ਕੇਸ ਇਸੇ ਵਰਗ ਨਾਲ ਜੁੜੇ ਹੋਏ ਹਨ।ਜਿਵੇਂ ਮੇਨ ਹੈਵਿੰਗ ਸੈਕਸ ਵਿਦ ਮੈਨ ਦੀ ਸ਼੍ਰੇਣੀ ਤੋਂ ਹੀ ਮੰਕੀਪਾਕਸ ਦੇ ਜਿਆਦਾਤਰ ਮਾਮਲੇ ਜੁੜੇ ਹਨ।ਇਹ ਬੀਮਾਰੀ ਜਦੋਂ ਆਮ ਪਰਿਵਾਰ ਦੇ ਕਿਸੇ ਵਰਗ ਨੂੰ ਹੁੰਦੀ ਹੈ ਤਾਂ ਖੁਦ ਨੂੰ ਆਈਸੋਲੇਟ ਕਰਦਾ ਹੈ।ਇਸ ‘ਚ ਉਹ ਦੂਜਿਆਂ ਨਾਲ ਯੌਨ ਸਬੰਧ ਵੀ ਨਹੀਂ ਬਣਾਉਂਦਾ।ਇਸ ਤੋਂ ਵਾਇਰਸ ਦਾ ਪ੍ਰਸਾਰ ਬੰਦ ਹੋ ਜਾਂਦਾ ਹੈ। - ਮੰਕੀਪਾਕਸ ਬੀਮਾਰੀ ਕਿਸ ਤਰ੍ਹਾਂ ਨਾਲ ਫੈਲਦੀ ਹੈ?
ਆਮ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਐੱਲਜੀਬੀਟੀਕਿਊ ਵਰਗ ‘ਚ ਹੀ ਇਹ ਵਾਇਰਸ ਕਿਉਂ ਜਿਆਦਾ ਫੈਲ ਰਿਹਾ ਹੈ।ਮੰਕੀਪਾਕਸ ਇੱਕ ਹੌਲੀ ਹੌਲੀ ਫੈਲਣ ਵਾਲੀ ਬੀਮਾਰੀ ਹੈ, ਇਹ ਆਸਾਨੀ ਨਾਲ ਨਹੀਂ ਫੈਲਦੀ ਹੈ।ਇਸ ਨੂੰ ਫੈਲਣ ਦੇ ਲਈ ਸਕਿਨ ਟੂ ਸਕਿਨ ਕਾਨਟੈਕਟ ਹੋਣਾ ਚਾਹੀਦਾ।ਚਮੜੀ ਦਾ ਸੰਪਰਕ ਵੀ ਲੰਬੇ ਸਮੇਂ ਤੱਕ ਹੋਣਾ ਚਾਹੀਦਾ। - ਇਹ ਵੀ ਪੜ੍ਹੋ : ਲਾਰੇਂਸ ਬਿਸ਼ਨੋਈ 24 ਘੰਟੇ ਬ੍ਰਾਂਡਿਡ ਟੀ-ਸ਼ਰਟਾਂ ‘ਚ ਦਿਸ ਰਿਹਾ, ਪੁਲਿਸ ਵਾਲੇ ਉਸ ਨਾਲ ਫੋਟੋਆਂ ਕਰਵਾ ਰਹੇ: ਸਿੱਧੂ ਮੂਸੇਵਾਲਾ ਦੇ ਪਿਤਾ
- ਦੋ ਵਿਅਕਤੀਆਂ ਦੀਆਂ ਚਮੜੀਆਂ ਦਾ ਲੰਬੇ ਸਮੇਂ ਤੱਕ ਸੰਪਰਕ ਸੈਕਸ ਦੌਰਾਨ ਸਭ ਤੋਂ ਜਿਆਦਾ ਹੁੰਦਾ ਹੈ।ਇਹ ਗੇ ਅਤੇ ਬਾਇਸੈਕਸ਼ੂਅਲ ਵਰਗ ‘ਚ ਆਮ ਗੱਲ ਹੈ।ਦੁਨੀਆਭਰ ‘ਚ 25 ਹਜ਼ਾਰ ਤੋਂ ਜਿਆਦਾ ਕੇਸ ਆ ਚੁੱਕੇ ਹਨ।ਭਾਰਤ ‘ਚ ਅਜੇ ਤੱਕ ਸਿਰਫ 9 ਕੇਸ ਹੀ ਆਏ ਹਨ, ਪਰ ਇਹ ਭਾਰਤ ‘ਚ ਵੀ ਅਜਿਹੇ ਕਈ ਮਾਮਲੇ ਹੋ ਸਕਦੇ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਦਾ ਹੈ।
- ਗੇ ਅਤੇ ਬਾਇਸੈਕਸ਼ੂਅਲ ਲੋਕਾਂ ਨੂੰ ਹੁਣ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੋ ਗਿਆ ਹੈ?
ਡਬਲਯੂ ਐੱਚ ਓ ਨੇ ਵੀ ਦੱਸਿਆ ਹੈ ਕਿ ਗੇ ਅਤੇ ਬਾਇਸੈਕਸ਼ੂਅਲ ਲੋਕਾਂ ਨੂੰ ਆਪਣੇ ਪਾਰਟਨਰ ਨੂੰ ਸੀਮਿਤ ਕਰਨਾ ਚਾਹੀਦਾ।ਜੇਕਰ ਕਿਸੇ ਵਿਅਕਤੀ ਦੀ ਸਨਿਕ ‘ਤੇ ਦਾਗ ਜਾਂ ਦਾਣੇ ਹਨ ਤਾਂ ਉਸ ਨਾਲ ਫਿਜ਼ੀਕਲ ਸਬੰਧ ਉਦੋਂ ਤੱਕ ਨਾ ਬਣਾਓ ਜਦੋਂ ਤੱਕ ਉਹ ਠੀਕ ਨਾ ਹੋ ਜਾਣ।ਸਟ੍ਰੇਟ ਲੋਕਾਂ ‘ਚ ਇਸਦਾ ਰਿਸਕ ਬਹੁਤ ਘੱਟ ਹੈ।ਮੰਕੀਪਾਕਸ ਦੇ ਕੁਝ ਮਰੀਜ਼ ਡਾਕਟਰ ਦੇ ਕੋਲ ਆਉਣ ਤੋਂ ਹਿਚਕਚਾਉਂਦੇ ਹਨ।ਕੁਝ ਲੋਕ ਘਰ ‘ਚ ਹੀ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹਨ।ਜੇਕਰ ਤੁਹਾਨੂੰ ਚੇਚਕ ਵਰਗੇ ਦਾਣੇ ਦਿਸ ਰਹੇ ਹਨ ਤਾਂ ਡਾਕਟਰ ਨੂੰ ਦਿਖਾਓ, ਹਲਕੇ ‘ਚ ਨਾ ਲਓ।ਭਾਰਤ ‘ਚ ਮੰਕੀਪਾਕਸ ਦੇ ਲਈ ਪੀਸੀਆਰ ਟੈਸਟ ਉਪਲਬਧ ਹਨ। - ਮਰੀਜ਼ ਦਾ ਇਲਾਜ ਕਿਵੇਂ ਕਰ ਰਹੇ ਹਨ?
ਜਿਨ੍ਹਾਂ ਮਰੀਜ਼ਾਂ ਨੂੰ ਬੁਖਾਰ ਹੁੰਦਾ ਹੈ ਉਨਾਂ੍ਹਨੂੰ ਪੈਰਾਸਿਟਾਮਾਲ ਦਿੰਦੇ ਹਾਂ।ਸਕਿਨ ‘ਚ ਜੋ ਰੈਸ਼ੇਜ ਹੁੰਦੇ ਹਨ ਉਨ੍ਹਾਂ ਨੂੰ ਠੀਕ ਕਰਨ ਲਈ ਐਂਟੀਬਾਇਓਟਿਕ ਲੋਸ਼ਨ, ਐਂਟੀ ਐਲਜ਼ਿਰਕ ਦਵਾਈਆਂ ਦੇਣੀਆਂ ਹੁੰਦੀਆਂ ਹਨ।ਅਲਸਰ ਨੂੰ ਠੀਕ ਕਰਨ ਲਈ ਜਿੰਕ, ਵਿਟਾਮਿਕ ਅਤੇ ਸਪੋਰਟਿਵ ਟ੍ਰੀਟਮੈਂਟ ਦਿੰਦੇ ਹਾਂ। - ਇਹ ਵੀ ਪੜ੍ਹੋ :ਬਿਜਲੀ ਸੋਧ ਬਿੱਲ ‘ਤੇ ਕੇਂਦਰ ਨੇ ਨਹੀਂ ਕੀਤੀ ਸੂਬਿਆਂ ਨਾਲ ਸਲਾਹ, ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ…