Parliament Monsoon Session 2023 Updates: ਮਣੀਪੁਰ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਠੱਪ ਹੋ ਗਈ। ਰਾਜ ਵਿੱਚ ਹੰਗਾਮਾ ਤੇ ਔਰਤਾਂ ਨੂੰ ਨਗਨ ਕਰ ਕੀਤੀ ਪਰੇਡ ਦੇ ਮਾਮਲੇ ‘ਤੇ ਨਾਰਾਜ਼ ਵਿਰੋਧੀ ਧਿਰ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਖੂਬ ਹੰਗਾਮਾ ਕੀਤਾ। ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ ਤੇ ਲੋਕ ਸਭਾ ‘ਚ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਮਣੀਪੁਰ ਮੁੱਦੇ ‘ਤੇ ਬੋਲੇ ਰਾਜਨਾਥ ਸਿੰਘ
ਮਣੀਪੁਰ ਦੀ ਸਥਿਤੀ ਨੂੰ ਲੈ ਕੇ ਲੋਕ ਸਭਾ ਵਿੱਚ ਹੰਗਾਮੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “ਮਣੀਪੁਰ ਵਿੱਚ ਵਾਪਰੀ ਘਟਨਾ ਨਿਸ਼ਚਿਤ ਤੌਰ ‘ਤੇ ਬਹੁਤ ਗੰਭੀਰ ਹੈ ਤੇ ਸਥਿਤੀ ਨੂੰ ਸਮਝਦੇ ਹੋਏ, ਪ੍ਰਧਾਨ ਮੰਤਰੀ ਨੇ ਖੁਦ ਕਿਹਾ ਹੈ ਕਿ ਮਣੀਪੁਰ ਵਿੱਚ ਜੋ ਵਾਪਰਿਆ, ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਗਿਆ ਹੈ। ਘਟਨਾ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਸੰਸਦ ‘ਚ ਮਣੀਪੁਰ ‘ਤੇ ਚਰਚਾ ਚਾਹੁੰਦੇ ਹਾਂ। ਮੈਂ ਇਹ ਗੱਲ ਸਰਬ-ਪਾਰਟੀ ਮੀਟਿੰਗ ਵਿੱਚ ਕਹੀ ਸੀ ਅਤੇ ਮੈਂ ਇਸਨੂੰ ਸੰਸਦ ਵਿੱਚ ਦੁਹਰਾਉਂਦਾ ਹਾਂ ਕਿ ਅਸੀਂ ਸਦਨ ਵਿੱਚ ਮਣੀਪੁਰ ‘ਤੇ ਚਰਚਾ ਚਾਹੁੰਦੇ ਹਾਂ। ਪਰ ਮੈਂ ਦੇਖ ਰਿਹਾ ਹਾਂ ਕਿ ਕੁਝ ਸਿਆਸੀ ਪਾਰਟੀਆਂ ਹਨ ਜੋ ਬੇਲੋੜੇ ਤੌਰ ‘ਤੇ ਇੱਥੇ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦੀਆਂ ਹਨ ਕਿ ਮਣੀਪੁਰ ਦੀ ਚਰਚਾ ਨਾ ਕੀਤੀ ਜਾ ਸਕੇ। ਮੈਂ ਸਪੱਸ਼ਟ ਤੌਰ ‘ਤੇ ਦੋਸ਼ ਲਗਾ ਰਿਹਾ ਹਾਂ ਕਿ ਇਹ ਵਿਰੋਧ ਮਣੀਪੁਰ ‘ਤੇ ਓਨਾ ਗੰਭੀਰ ਨਹੀਂ ਹੈ ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ…”
#WATCH | Amid the uproar in Lok Sabha over the Manipur situation, Defence Minister Rajnath Singh said, “Manipur incident is definitely very serious and understanding the situation, PM himself has said that what happened in Manipur has put the entire nation to shame. PM has said… pic.twitter.com/QHW1KHfg0q
— ANI (@ANI) July 21, 2023
ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਮਣੀਪੁਰ ਵਿੱਚ ਜੋ ਵਾਪਰਿਆ ਉਹ ਬਹੁਤ ਹੀ ਘਿਨਾਉਣੀ ਘਟਨਾ ਹੈ। ਔਰਤਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ ਹੈ। ਵਿਰੋਧੀ ਧਿਰ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬੋਲਦੀ ਹੈ। ਉਨ੍ਹਾਂ (ਵਿਰੋਧੀ ਧਿਰ) ਦੀ ਕੋਈ ਮਾਨਤਾ ਨਹੀਂ ਹੈ।
ਰਾਘਵ ਚੱਢਾ ਨੇ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਾਗਣ ਲਈ ਕਿਹਾ
‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮਣੀਪੁਰ ਸਾਡੇ ਦੇਸ਼ ਦਾ ਅਨਿੱਖੜਵਾਂ ਅੰਗ ਹੈ ਅਤੇ ਇੱਥੇ ਸਾਹਮਣੇ ਆ ਰਹੀਆਂ ਅੱਤਿਆਚਾਰ ਦੀਆਂ ਘਟਨਾਵਾਂ ਨੇ ਪੂਰੇ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਨੂੰ ਨੀਂਦ ਤੋਂ ਜਾਗ ਕੇ ਇਸ ਮੁੱਦੇ ‘ਤੇ ਚਰਚਾ ਕਰਨੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h