ਦਿੱਲੀ ਤੇ ਨੋਇਡਾ ਦੇ 50 ਤੋਂ ਜ਼ਿਆਦਾ ਸਕੂਲਾਂ ‘ਚ ਬੁੱਧਵਾਰ ਨੂੰ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ।ਇਸ ਮੇਲ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ‘ਚ ਬੰਬ ਪਲਾਂਟ ਕੀਤਾ ਗਿਆ ਹੈ।ਸਕੂਲਾਂ ‘ਚ ਮਿਲੇ ਈ-ਮੇਲ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਨੇ ਜਾਂਚ ਸ਼ੁਰੁ ਕਰ ਦਿੱਤੀ ਹੈ।ਹਾਲਾਂਕਿ, ਅਜੇ ਤੱਕ ਜਿਨ੍ਹਾਂ ਸਕੂਲਾ ਦੀ ਜਾਂਚ ਕੀਤੀ ਗਈ ਹੈ ਉੱਥੇ ਕੁਝ ਵੀ ਸ਼ੱਕੀ ਵਰਗਾ ਨਹੀਂ ਮਿਲਿਆ ਹੈ।ਸਕੂਲਾਂ ‘ਚ ਬੰਬ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕੀਤਾ ਹੈ।
ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਹੈ ਕਿ ਦਿੱਲੀ ਦੇ ਕਈ ਸਕੂਲਾਂ ‘ਚ ਬੰਬ ਹੋਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਨ੍ਹਾਂ ਸਕੂਲਾਂ ਨੂੰ ਫਿਲਹਾਲ ਖਾਲੀ ਕਰਾ ਦਿੱਤਾ ਗਿਆ ਹੈ।ਪੁਲਿਸ ਫਿਲਹਾਲ ਸਕੂਲ ਦੇ ਅੰਦਰ ਜਾਂਚ ਕਰ ਰਹੀ ਹੈ।ਅਜੇ ਤੱਕ ਜਿਨ੍ਹਾਂ ਸਕੂਲਾਂ ਦੀ ਜਾਂਚ ਹੋ ਚੁੱਕੀ ਹੈ ਉੱਥੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।ਅਸੀਂ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਘਬਰਾਓ ਨਹੀਂ।
ਕਈ ਵੱਡੇ ਸਕੂਲਾਂ ਨੂੰ ਭੇਜਿਆ ਗਿਆ ਹੈ ਧਮਕੀ ਭਰਿਆ ਈ-ਮੇਲ
ਨਵੀਂ ਦਿੱਲੀ ਦੇ ਸੰਸਕ੍ਰਿਤੀ ਸਕੂਲ ‘ਚ ਵੀ ਬੰਬ ਹੋਣ ਦੀ ਕਾਲ ਮਿਲੀ ਹੈ।ਈਮੇਲ ਰਾਹੀਂ ਜਿੱਥੇ ਵੀ ਬੰਬ ਦੀ ਜਾਣਕਾਰੀ ਮਿਲੀ ਹੈ।ਸੰਸਕ੍ਰਿਤ ਦਿੱਲੀ ਦੇ ਸਭ ਤੋਂ ਹਾਈ ਪ੍ਰੋਫਾਈਲ ਸਕੂਲਾਂ ‘ਚੋਂ ਇੱਕ ਹੈ।ਬੰਬ ਹੋਣ ਦੀ ਜਾਣਕਾਰੀ ਮਿਲਣ ਦੇ ਬਾਅਦ ਸਕੂਲ ਦੇ ਕੰਪਲੈਕਸਾਂ ਨੂੰ ਖਾਲੀ ਕਰਵਾ ਦਿੱਤਾ ਹੈ।ਇਸਦੇ ਇਲਾਵਾ ਡੀਸੀਪੀ ਦੁਆਰਕਾ ‘ਚ ਵੀ ਬੰਬ ਦਾ ਈਮੇਲ ਮਿਲਿਆ ਹੈ।ਡੀਸੀਪੀ ਦੁਆਰਕਾ ਅੰਕਿਤ ਸਿੰਘ ਨੇ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦੀ ਟੀਮ ਸਰਚ ਕਰ ਰਹੀ ਹੈ।ਇਹ ਮੇਲ ਰਾਤ ਦੇ ਸਮੇਂ ਸਕੂਲ ਨੂੰ ਆਇਆ ਸੀ।