ਲੰਪੀ ਵਾਇਰਸ ਨੇ ਦੇਸ਼ ਭਰ ਵਿੱਚ 58 ਹਜ਼ਾਰ ਤੋਂ ਵੱਧ ਗਾਵਾਂ ਦੀ ਜਾਨ ਲੈ ਲਈ ਹੈ। ਰਾਜਧਾਨੀ ਦਿੱਲੀ ਵਿੱਚ ਵੀ ਇਸ ਵਾਇਰਸ ਨਾਲ ਸੰਕਰਮਣ ਦੇ 173 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 12 ਰਾਜਾਂ ਵਿੱਚ ਇਸ ਦੇ ਫੈਲਣ ਦੀ ਗੱਲ ਕਹੀ ਜਾ ਰਹੀ ਸੀ, ਹੁਣ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਹੈ ਕਿ ਇਹ ਬਿਮਾਰੀ 16 ਰਾਜਾਂ ਵਿੱਚ ਦਸਤਕ ਦੇ ਰਹੀ ਹੈ। ਰਾਜਸਥਾਨ ਲੁੰਪੀ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਦੀ ਥਾਂ ਘੱਟ ਗਈ ਹੈ।
ਇਹ ਵੀ ਪੜ੍ਹੋ : ਮੰਦਿਰ ‘ਚੋਂ ਦੋ ਬਾਦਾਮ ਚੁੱਕਣ ‘ਤੇ ਪੁਜਾਰੀ ਨੇ 11 ਸਾਲਾ ਦਲਿਤ ਬੱਚੇ ਨੂੰ ਦਰੱਖ਼ਤ ਨਾਲ ਬੰਨ੍ਹਿਆ , ਦੇਖੋ ਵੀਡੀਓ
ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਕਿਹਾ ਕਿ ਬਿਮਾਰੀ ਨਾਲ ਨਜਿੱਠਣ ਲਈ ਸਾਰੇ ਰਾਜਾਂ ਨਾਲ ਤਾਲਮੇਲ ਵਧਾਉਣ ਲਈ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸ਼ੁਰੂ ਕੀਤਾ ਗਿਆ ਹੈ। ਇਸ ਰਾਹੀਂ ਅਧਿਕਾਰੀ ਰਾਜ ਦੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ। ਸਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਵੈਕਸੀਨ ਉਤਪਾਦਨ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਸ ਦੇ ਨਿਰਮਾਤਾ ਨਾਲ ਗੱਲਬਾਤ ਕੀਤੀ ਗਈ ਹੈ। ਰੁਪਾਲਾ ਨੇ ਕਿਹਾ ਕਿ ਉਹ ਰਾਜਸਥਾਨ ਦਾ ਹਾਲ ਜਾਣਨ ਲਈ ਵੀ ਉਥੇ ਗਏ ਸਨ ਅਤੇ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
- ਕੇਂਦਰੀ ਮੰਤਰੀ ਨੇ ਦੁੱਧ ਸੰਕਟ ‘ਤੇ ਇਹ ਗੱਲ ਕਹੀ
- ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਦੁੱਧ ਦਾ ਸਭ ਤੋਂ ਵੱਧ ਭੰਡਾਰ ਗੁਜਰਾਤ ਤੋਂ ਆਉਂਦਾ ਹੈ। ਉੱਥੇ Lumpy ਵਾਇਰਸ ਲਗਭਗ ਸ਼ਾਂਤ ਅਵਸਥਾ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮੂਲ ਨਾਲ ਗੱਲ ਕੀਤੀ, ਜਿੱਥੋਂ ਜਵਾਬ ਮਿਲਿਆ ਹੈ ਕਿ ਉਨ੍ਹਾਂ ਦੇ ਦੁੱਧ ਦੇ ਭੰਡਾਰ ‘ਤੇ ਕੋਈ ਸੰਕਟ ਨਹੀਂ ਹੈ।ਕੀ ਹੈ ਬੀਮਾਰੀ ਤੇ ਇਲਾਜ: ਲੰਪੀ ਸਕਿਨ ਪਸ਼ੂਆਂ ਨੂੰ ਹੋਣ ਵਾਲਾ ਇੱਕ ਵਾਇਰਸ ਹੈ।ਇਸ ਨੂੰ ਕੈਪਰੀ ਪਾਕਸ ਵਾਇਰਸ ਵੀ ਕਹਿੰਦੇ ਹਨ।ਮੱਛਰ, ਮੱਖੀਆਂ, ਜੂੰਆਂ ਤੇ ਤਤੈਆ ਆਦਿ ਕੀਟ ਇਸ ਬੀਮਾਰੀ ਦੇ ਰੋਗਾਣੂ ਦੇ ਰੂਪ ‘ਚ ਕੰਮ ਕਰਦੇ ਹਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਸ਼ਿਤ ਭੋਜਨ-ਪਾਣੀ ਦੀ ਵਰਤੋਂ ਨਾਲ ਵੀ ਲੰਪੀ ਸਕਿਨ ਵਾਇਰਸ ਦਾ ਸੰਕਰਮਣ ਫੈਲਦਾ ਹੈ।ਇਸ ਵਾਇਰਸ ਨਾਲ ਸੰਕਰਮਿਤ ਪਸ਼ੂਆਂ ਦੀ ਖੱਲ੍ਹ ‘ਤੇ ਗੰਢਾਂ ਪੈ ਜਾਂਦੀਆਂ ਹਨ ਫਿਰ ਉਨ੍ਹਾਂ ‘ਚ ਜ਼ਖਮ ਬਣ ਜਾਂਦੇ ਹਨ।ਪਸ਼ੂਆਂ ਨੂੰ ਬੁਖਾਰ ਹੋਣਾ, ਨੱਕ ਵਹਿਣਾ, ਵਧੇਰੇ ਲਾਰ ਸੁੱਟਣਾ ਤੇ ਅੱਖਾਂ ਆਉਣਾ ਇਸਦੇ ਆਮ ਲੱਛਣ ਹਨ।ਇਹ ਬੀਮਾਰੀ ਜਾਨਲੇਵਾ ਸਾਬਿਤ ਹੋ ਰਹੀ ਹੈ।
ਇਸ ਬੀਮਾਰੀ ਦਾ ਕੋਈ ਵਿਸ਼ੇਸ਼ ਇਲਾਜ ਉਪਲਬਧ ਨਹੀਂ ਹੈ ਪਰ ਗੋਟ ਪਾਕਸ ਵੈਕਸੀਨ ਇਸਦੇ ਕੀਟਨਾਸ਼ਕ ਦੇ ਰੂਪ ‘ਚ ਵਰਤੋਂ ਕੀਤੀ ਜਾ ਰਹੀ ਹੈ।ਵੈਕਸੀਨ ਦੀ ਡੋਜ਼ ਪਸ਼ੂਆਂ ‘ਚ ਸੰਕਰਮਣ ਨਾਲ ਲੜਨ ਲਈ ਰੋਗ ਪ੍ਰਤੀਰੋਧਕ ਸਮਰੱਥ ਵਿਕਸਿਤ ਕਰਦੀ ਹੈ।ਇਸ ਤੋਂ ਇਲਾਵਾ ਸੰਕਰਮਿਤ ਪਸ਼ੂਆਂ ਨੂੰ ਰੱਖਣ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : 75 ਸਾਲ ਬਾਅਦ ਮਿਲੇ ਵੰਡ ‘ਚ ਵਿਛੜੇ ਭੈਣ-ਭਰਾ, ਗਲ਼ ਲੱਗ ਭੁੱਬਾਂ ਮਾਰ ਰੋਏ