ਬੁੱਧਵਾਰ, ਨਵੰਬਰ 25, 2026 10:25 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Most Expensive Hotel in India: ਭਾਰਤ ਦੇ ਲਗਜ਼ਰੀ ਹੋਟਲ ਜਿਨ੍ਹਾਂ ‘ਚ 1 ਰਾਤ ਦਾ ਕਿਰਾਇਆ ਇੰਨਾ ਕੀ ਤੁਸੀਂ ਸੋਚ ਵੀ ਨਹੀਂ ਸਕਦੇ

Expensive Hotel in India: ਭਾਰਤ ਵਿਭਿੰਨਤਾ ਵਾਲਾ ਦੇਸ਼ ਹੈ ਪਰ ਇਹ ਲਗਜ਼ਰੀ ਦੇ ਮਾਮਲੇ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਦੇਸ਼ ਦੇ ਕਈ ਹਿੱਸੇ ਸ਼ਾਹੀ ਸ਼ੈਲੀ ਲਈ ਮਸ਼ਹੂਰ ਹਨ। ਪਰਾਹੁਣਚਾਰੀ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਐਸ਼ੋ-ਆਰਾਮ ਦੀ ਕੋਈ ਕਮੀ ਨਹੀਂ ਹੈ। ਭਾਰਤ ਵਿੱਚ ਲਗਜ਼ਰੀ ਹੋਟਲਾਂ ਦੀ ਗੱਲ ਕਰੀਏ ਤਾਂ ਤੁਸੀਂ ਉਨ੍ਹਾਂ ਦਾ ਇੱਕ ਰਾਤ ਦਾ ਕਿਰਾਇਆ ਜਾਣ ਕੇ ਦੰਗ ਰਹਿ ਜਾਓਗੇ।

by ਮਨਵੀਰ ਰੰਧਾਵਾ
ਜੁਲਾਈ 17, 2023
in ਫੋਟੋ ਗੈਲਰੀ, ਫੋਟੋ ਗੈਲਰੀ, ਯਾਤਰਾ, ਲਾਈਫਸਟਾਈਲ
0
Expensive Hotel in India: ਭਾਰਤ ਵਿਭਿੰਨਤਾ ਵਾਲਾ ਦੇਸ਼ ਹੈ ਪਰ ਇਹ ਲਗਜ਼ਰੀ ਦੇ ਮਾਮਲੇ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਦੇਸ਼ ਦੇ ਕਈ ਹਿੱਸੇ ਸ਼ਾਹੀ ਸ਼ੈਲੀ ਲਈ ਮਸ਼ਹੂਰ ਹਨ। ਪਰਾਹੁਣਚਾਰੀ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਐਸ਼ੋ-ਆਰਾਮ ਦੀ ਕੋਈ ਕਮੀ ਨਹੀਂ ਹੈ। ਭਾਰਤ ਵਿੱਚ ਲਗਜ਼ਰੀ ਹੋਟਲਾਂ ਦੀ ਗੱਲ ਕਰੀਏ ਤਾਂ ਤੁਸੀਂ ਉਨ੍ਹਾਂ ਦਾ ਇੱਕ ਰਾਤ ਦਾ ਕਿਰਾਇਆ ਜਾਣ ਕੇ ਦੰਗ ਰਹਿ ਜਾਓਗੇ।
1. ਰਾਜਸਥਾਨ ਦੇ ਜੈਪੁਰ 'ਚ ਰਾਮਬਾਗ ਪੈਲੇਸ: ਵੈਸੇ ਤਾਂ ਰਾਜਸਥਾਨ 'ਚ ਕਈ ਅਜਿਹੇ ਹੋਟਲ ਜਾਂ ਪੈਲੇਸ ਹਨ, ਜਿੱਥੇ ਤੁਹਾਨੂੰ ਰਾਜਾ ਹੋਣ ਦਾ ਅਹਿਸਾਸ ਹੋਵੇਗਾ। ਪਰ ਅਸੀਂ ਗੱਲ ਕਰ ਰਹੇ ਹਾਂ ਰਾਜਧਾਨੀ ਜੈਪੁਰ ਦੇ ਭਵਾਨੀ ਸਿੰਘ ਰੋਡ 'ਤੇ ਸਥਿਤ ਰਾਮਬਾਗ ਪੈਲੇਸ ਦੀ। ਇਸ ਹੋਟਲ ਵਿੱਚ ਇੱਕ ਰਾਤ ਰੁਕਣ ਲਈ ਤੁਹਾਨੂੰ 4 ਲੱਖ ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਹਾਲਾਂਕਿ ਸ਼ੁਰੂਆਤੀ ਕਿਰਾਇਆ 24 ਹਜ਼ਾਰ ਰੁਪਏ ਹੈ।
2. ਉਮੈਦ ਪੈਲੇਸ: ਅਜਿਹਾ ਹੀ ਇੱਕ ਹੋਟਲ ਜੋਧਪੁਰ ਦਾ ਉਮੈਦ ਭਵਨ ਹੈ। ਇਹ ਸ਼ਹਿਰ ਦੀ ਸਭ ਤੋਂ ਉੱਚੀ ਪਹਾੜੀ 'ਤੇ ਬਣਿਆ ਹੈ। ਜ਼ਾਹਿਰ ਹੈ ਕਿ ਇੱਥੋਂ ਦਾ ਨਜ਼ਾਰਾ ਦੇਖਣ ਯੋਗ ਹੈ। ਇਹ ਮਹਿਲ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਹੈ। ਪਹਿਲਾ ਸ਼ਾਹੀ ਨਿਵਾਸ ਹੈ ਜਿੱਥੇ ਸਿਰਫ਼ ਰਿਆਸਤਾਂ ਹੀ ਰਹਿੰਦੀਆਂ ਹਨ। ਦੂਜਾ ਹਿੱਸਾ ਲਗਜ਼ਰੀ ਹੋਟਲ ਹੈ ਜਿੱਥੇ ਸੈਲਾਨੀ ਠਹਿਰਦੇ ਹਨ ਅਤੇ ਤੀਜਾ ਹਿੱਸਾ ਮਿਊਜ਼ੀਅਮ ਹੈ। ਇੱਥੇ ਕਿਰਾਏ ਦੀ ਗੱਲ ਕਰੀਏ ਤਾਂ ਇੱਕ ਰਾਤ ਲਈ ਘੱਟੋ-ਘੱਟ 21 ਹਜ਼ਾਰ ਅਤੇ ਵੱਧ ਤੋਂ ਵੱਧ 4 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ।
3. ਤਾਜ ਲੇਕ ਪੈਲੇਸ: ਰਾਜਸਥਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਉਦੈਪੁਰ ਦਾ ਤਾਜ ਲੇਕ ਪੈਲੇਸ ਵੀ ਦੇਸ਼ ਦਾ ਇੱਕ ਬਹੁਤ ਮਸ਼ਹੂਰ ਹੋਟਲ ਹੈ। ਅਸਲ ਵਿੱਚ ਇਹ ਪਾਣੀ ਦੇ ਵਿਚਕਾਰ ਬਣਾਇਆ ਗਿਆ ਹੈ। ਤੁਹਾਨੂੰ ਹੋਟਲ ਦੇ ਆਲੇ-ਦੁਆਲੇ ਬਹੁਤ ਹੀ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਮਹਿਲ ਹੋਣ ਕਾਰਨ ਇੱਥੇ ਰਹਿਣ ਵਾਲਾ ਵੀ ਸ਼ਾਹੀ ਅਹਿਸਾਸ ਮਹਿਸੂਸ ਕਰਦਾ ਹੈ। ਇਸ ਦੀ ਸਥਾਪਨਾ 1743 ਵਿੱਚ ਮਹਾਰਾਣਾ ਜਗਤ ਸਿੰਘ ਨੇ ਕੀਤੀ ਸੀ। ਇੱਥੇ ਇੱਕ ਰਾਤ ਰੁਕਣ ਦਾ ਖਰਚਾ ਘੱਟੋ-ਘੱਟ 17 ਹਜ਼ਾਰ ਅਤੇ ਵੱਧ ਤੋਂ ਵੱਧ 3.8 ਲੱਖ ਰੁਪਏ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਦਾ ਰਵਾਇਤੀ ਗੀਤਾਂ, ਡਾਂਸ ਅਤੇ ਢੋਲ ਨਾਲ ਸਵਾਗਤ ਕੀਤਾ ਜਾਂਦਾ ਹੈ।
4. ਉਦੈਪੁਰ ਦੇ ਓਬਰਾਏ ਉਦੈ ਵਿਲਾਸ: ਉਦੈਪੁਰ ਦਾ ਇੱਕ ਹੋਰ ਹੋਟਲ ਦੇਸ਼ ਦੇ ਸਭ ਤੋਂ ਮਹਿੰਗੇ ਹੋਟਲਾਂ ਚੋਂ ਇੱਕ ਹੈ। ਇਹ ਵੀ ਇੱਕ ਰਾਜੇ ਦਾ ਮਹਿਲ ਹੈ, ਜਿਸ ਨੂੰ ਹੁਣ ਸੈਲਾਨੀਆਂ ਦੇ ਠਹਿਰਨ ਲਈ ਤਿਆਰ ਕੀਤਾ ਗਿਆ ਹੈ। ਇਹ ਹੋਟਲ ਵੀ ਪਿਚੋਲਾ ਝੀਲ ਦੇ ਕੰਢੇ ਬਣਿਆ ਹੋਇਆ ਹੈ। ਇੱਥੇ ਇੱਕ ਰਾਤ ਰੁਕਣ ਲਈ ਘੱਟੋ-ਘੱਟ 26 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਦੇਣੇ ਪੈਂਦੇ ਹਨ।
5. ਕੁਮਾਰਕੋਮ ਲੇਕ ਰਿਜ਼ੋਰਟ: ਤੁਸੀਂ ਮਾਲਦੀਵ ਨੂੰ ਦੇਖਿਆ ਜਾਂ ਸੁਣਿਆ ਹੋਵੇਗਾ। ਪਰ ਭਾਰਤ 'ਚ ਹੀ ਮਾਲਦੀਵ ਦੀ ਤਰਜ਼ 'ਤੇ ਬਣਿਆ ਕੁਮਾਰਕੋਮ ਲੇਕ ਰਿਜ਼ੌਰਟ ਤੁਹਾਨੂੰ ਖੁਸ਼ੀ ਦਿੰਦਾ ਹੈ। ਇਹ ਭਾਰਤ ਵਿੱਚ ਸਭ ਤੋਂ ਮਹਿੰਗੇ ਬੀਚ ਰਿਜ਼ੋਰਟ 'ਚ ਗਿਣਿਆ ਜਾਂਦਾ ਹੈ। ਇੱਥੇ ਇੱਕ ਰਾਤ ਠਹਿਰਨ ਦਾ ਘੱਟੋ-ਘੱਟ ਕਿਰਾਇਆ 12,000 ਰੁਪਏ ਅਤੇ ਵੱਧ ਤੋਂ ਵੱਧ 5 ਲੱਖ ਰੁਪਏ ਹੈ।
6. ਤਾਜ ਫਲਕਨੁਮਾ ਪੈਲੇਸ: ਹੈਦਰਾਬਾਦ ਨੂੰ ਨਿਜ਼ਾਮਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਥੋਂ ਦਾ ਤਾਜ ਫਲਕਨੁਮਾ ਪੈਲੇਸ ਵੀ ਦੇਸ਼ ਦੇ ਵੱਡੇ ਹੋਟਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਹੋਟਲ ਵਿੱਚ ਕੁੱਲ 60 ਕਮਰੇ ਅਤੇ 10 ਸੂਟ ਹਨ। ਖਾਸ ਗੱਲ ਇਹ ਹੈ ਕਿ ਇਸ ਹੋਟਲ ਦਾ ਇੱਕ ਰਾਤ ਦਾ ਕਿਰਾਇਆ ਘੱਟ ਤੋਂ ਘੱਟ 24 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ 4 ਲੱਖ ਰੁਪਏ ਹੈ।
7. ਲੀਲਾ ਪੈਲੇਸ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਥਿਤ ਲੀਲਾ ਪੈਲੇਸ ਹੋਟਲ ਦੇਸ਼ ਦੇ ਸਭ ਤੋਂ ਮਹਿੰਗੇ ਹੋਟਲਾਂ ਵਿੱਚੋਂ ਇੱਕ ਹੈ। ਇਸ ਹੋਟਲ ਦੇ ਅੰਦਰਲੇ ਤਿੰਨ ਰੈਸਟੋਰੈਂਟ ਬਹੁਤ ਮਸ਼ਹੂਰ ਹਨ। ਇਨ੍ਹਾਂ ਦੇ ਨਾਮ ਜਮਾਵਰ, ਮੇਗੂ ਅਤੇ ਲੀ ਸਰਕ ਹਨ। ਇਸ ਹੋਟਲ 'ਚ ਰੁਕਣ ਦੀ ਗੱਲ ਕਰੀਏ ਤਾਂ ਇਕ ਰਾਤ ਦਾ ਘੱਟੋ-ਘੱਟ ਕਿਰਾਇਆ 11,000 ਰੁਪਏ ਹੈ ਜਦਕਿ ਵੱਧ ਤੋਂ ਵੱਧ ਕਿਰਾਇਆ 3.5 ਲੱਖ ਰੁਪਏ ਹੈ।
Expensive Hotel in India: ਭਾਰਤ ਵਿਭਿੰਨਤਾ ਵਾਲਾ ਦੇਸ਼ ਹੈ ਪਰ ਇਹ ਲਗਜ਼ਰੀ ਦੇ ਮਾਮਲੇ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਦੇਸ਼ ਦੇ ਕਈ ਹਿੱਸੇ ਸ਼ਾਹੀ ਸ਼ੈਲੀ ਲਈ ਮਸ਼ਹੂਰ ਹਨ। ਪਰਾਹੁਣਚਾਰੀ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਐਸ਼ੋ-ਆਰਾਮ ਦੀ ਕੋਈ ਕਮੀ ਨਹੀਂ ਹੈ। ਭਾਰਤ ਵਿੱਚ ਲਗਜ਼ਰੀ ਹੋਟਲਾਂ ਦੀ ਗੱਲ ਕਰੀਏ ਤਾਂ ਤੁਸੀਂ ਉਨ੍ਹਾਂ ਦਾ ਇੱਕ ਰਾਤ ਦਾ ਕਿਰਾਇਆ ਜਾਣ ਕੇ ਦੰਗ ਰਹਿ ਜਾਓਗੇ।
1. ਰਾਜਸਥਾਨ ਦੇ ਜੈਪੁਰ ‘ਚ ਰਾਮਬਾਗ ਪੈਲੇਸ: ਵੈਸੇ ਤਾਂ ਰਾਜਸਥਾਨ ‘ਚ ਕਈ ਅਜਿਹੇ ਹੋਟਲ ਜਾਂ ਪੈਲੇਸ ਹਨ, ਜਿੱਥੇ ਤੁਹਾਨੂੰ ਰਾਜਾ ਹੋਣ ਦਾ ਅਹਿਸਾਸ ਹੋਵੇਗਾ। ਪਰ ਅਸੀਂ ਗੱਲ ਕਰ ਰਹੇ ਹਾਂ ਰਾਜਧਾਨੀ ਜੈਪੁਰ ਦੇ ਭਵਾਨੀ ਸਿੰਘ ਰੋਡ ‘ਤੇ ਸਥਿਤ ਰਾਮਬਾਗ ਪੈਲੇਸ ਦੀ। ਇਸ ਹੋਟਲ ਵਿੱਚ ਇੱਕ ਰਾਤ ਰੁਕਣ ਲਈ ਤੁਹਾਨੂੰ 4 ਲੱਖ ਰੁਪਏ ਤੱਕ ਖਰਚ ਕਰਨੇ ਪੈ ਸਕਦੇ ਹਨ। ਹਾਲਾਂਕਿ ਸ਼ੁਰੂਆਤੀ ਕਿਰਾਇਆ 24 ਹਜ਼ਾਰ ਰੁਪਏ ਹੈ।
2. ਉਮੈਦ ਪੈਲੇਸ: ਅਜਿਹਾ ਹੀ ਇੱਕ ਹੋਟਲ ਜੋਧਪੁਰ ਦਾ ਉਮੈਦ ਭਵਨ ਹੈ। ਇਹ ਸ਼ਹਿਰ ਦੀ ਸਭ ਤੋਂ ਉੱਚੀ ਪਹਾੜੀ ‘ਤੇ ਬਣਿਆ ਹੈ। ਜ਼ਾਹਿਰ ਹੈ ਕਿ ਇੱਥੋਂ ਦਾ ਨਜ਼ਾਰਾ ਦੇਖਣ ਯੋਗ ਹੈ। ਇਹ ਮਹਿਲ ਤਿੰਨ ਹਿੱਸਿਆਂ ‘ਚ ਵੰਡਿਆ ਹੋਇਆ ਹੈ। ਪਹਿਲਾ ਸ਼ਾਹੀ ਨਿਵਾਸ ਹੈ ਜਿੱਥੇ ਸਿਰਫ਼ ਰਿਆਸਤਾਂ ਹੀ ਰਹਿੰਦੀਆਂ ਹਨ। ਦੂਜਾ ਹਿੱਸਾ ਲਗਜ਼ਰੀ ਹੋਟਲ ਹੈ ਜਿੱਥੇ ਸੈਲਾਨੀ ਠਹਿਰਦੇ ਹਨ ਅਤੇ ਤੀਜਾ ਹਿੱਸਾ ਮਿਊਜ਼ੀਅਮ ਹੈ। ਇੱਥੇ ਕਿਰਾਏ ਦੀ ਗੱਲ ਕਰੀਏ ਤਾਂ ਇੱਕ ਰਾਤ ਲਈ ਘੱਟੋ-ਘੱਟ 21 ਹਜ਼ਾਰ ਅਤੇ ਵੱਧ ਤੋਂ ਵੱਧ 4 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ।
3. ਤਾਜ ਲੇਕ ਪੈਲੇਸ: ਰਾਜਸਥਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਉਦੈਪੁਰ ਦਾ ਤਾਜ ਲੇਕ ਪੈਲੇਸ ਵੀ ਦੇਸ਼ ਦਾ ਇੱਕ ਬਹੁਤ ਮਸ਼ਹੂਰ ਹੋਟਲ ਹੈ। ਅਸਲ ਵਿੱਚ ਇਹ ਪਾਣੀ ਦੇ ਵਿਚਕਾਰ ਬਣਾਇਆ ਗਿਆ ਹੈ। ਤੁਹਾਨੂੰ ਹੋਟਲ ਦੇ ਆਲੇ-ਦੁਆਲੇ ਬਹੁਤ ਹੀ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਮਹਿਲ ਹੋਣ ਕਾਰਨ ਇੱਥੇ ਰਹਿਣ ਵਾਲਾ ਵੀ ਸ਼ਾਹੀ ਅਹਿਸਾਸ ਮਹਿਸੂਸ ਕਰਦਾ ਹੈ। ਇਸ ਦੀ ਸਥਾਪਨਾ 1743 ਵਿੱਚ ਮਹਾਰਾਣਾ ਜਗਤ ਸਿੰਘ ਨੇ ਕੀਤੀ ਸੀ। ਇੱਥੇ ਇੱਕ ਰਾਤ ਰੁਕਣ ਦਾ ਖਰਚਾ ਘੱਟੋ-ਘੱਟ 17 ਹਜ਼ਾਰ ਅਤੇ ਵੱਧ ਤੋਂ ਵੱਧ 3.8 ਲੱਖ ਰੁਪਏ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਦਾ ਰਵਾਇਤੀ ਗੀਤਾਂ, ਡਾਂਸ ਅਤੇ ਢੋਲ ਨਾਲ ਸਵਾਗਤ ਕੀਤਾ ਜਾਂਦਾ ਹੈ।
4. ਉਦੈਪੁਰ ਦੇ ਓਬਰਾਏ ਉਦੈ ਵਿਲਾਸ: ਉਦੈਪੁਰ ਦਾ ਇੱਕ ਹੋਰ ਹੋਟਲ ਦੇਸ਼ ਦੇ ਸਭ ਤੋਂ ਮਹਿੰਗੇ ਹੋਟਲਾਂ ਚੋਂ ਇੱਕ ਹੈ। ਇਹ ਵੀ ਇੱਕ ਰਾਜੇ ਦਾ ਮਹਿਲ ਹੈ, ਜਿਸ ਨੂੰ ਹੁਣ ਸੈਲਾਨੀਆਂ ਦੇ ਠਹਿਰਨ ਲਈ ਤਿਆਰ ਕੀਤਾ ਗਿਆ ਹੈ। ਇਹ ਹੋਟਲ ਵੀ ਪਿਚੋਲਾ ਝੀਲ ਦੇ ਕੰਢੇ ਬਣਿਆ ਹੋਇਆ ਹੈ। ਇੱਥੇ ਇੱਕ ਰਾਤ ਰੁਕਣ ਲਈ ਘੱਟੋ-ਘੱਟ 26 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਦੇਣੇ ਪੈਂਦੇ ਹਨ।
5. ਕੁਮਾਰਕੋਮ ਲੇਕ ਰਿਜ਼ੋਰਟ: ਤੁਸੀਂ ਮਾਲਦੀਵ ਨੂੰ ਦੇਖਿਆ ਜਾਂ ਸੁਣਿਆ ਹੋਵੇਗਾ। ਪਰ ਭਾਰਤ ‘ਚ ਹੀ ਮਾਲਦੀਵ ਦੀ ਤਰਜ਼ ‘ਤੇ ਬਣਿਆ ਕੁਮਾਰਕੋਮ ਲੇਕ ਰਿਜ਼ੌਰਟ ਤੁਹਾਨੂੰ ਖੁਸ਼ੀ ਦਿੰਦਾ ਹੈ। ਇਹ ਭਾਰਤ ਵਿੱਚ ਸਭ ਤੋਂ ਮਹਿੰਗੇ ਬੀਚ ਰਿਜ਼ੋਰਟ ‘ਚ ਗਿਣਿਆ ਜਾਂਦਾ ਹੈ। ਇੱਥੇ ਇੱਕ ਰਾਤ ਠਹਿਰਨ ਦਾ ਘੱਟੋ-ਘੱਟ ਕਿਰਾਇਆ 12,000 ਰੁਪਏ ਅਤੇ ਵੱਧ ਤੋਂ ਵੱਧ 5 ਲੱਖ ਰੁਪਏ ਹੈ।
6. ਤਾਜ ਫਲਕਨੁਮਾ ਪੈਲੇਸ: ਹੈਦਰਾਬਾਦ ਨੂੰ ਨਿਜ਼ਾਮਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਥੋਂ ਦਾ ਤਾਜ ਫਲਕਨੁਮਾ ਪੈਲੇਸ ਵੀ ਦੇਸ਼ ਦੇ ਵੱਡੇ ਹੋਟਲਾਂ ਵਿੱਚ ਗਿਣਿਆ ਜਾਂਦਾ ਹੈ। ਇਸ ਹੋਟਲ ਵਿੱਚ ਕੁੱਲ 60 ਕਮਰੇ ਅਤੇ 10 ਸੂਟ ਹਨ। ਖਾਸ ਗੱਲ ਇਹ ਹੈ ਕਿ ਇਸ ਹੋਟਲ ਦਾ ਇੱਕ ਰਾਤ ਦਾ ਕਿਰਾਇਆ ਘੱਟ ਤੋਂ ਘੱਟ 24 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ 4 ਲੱਖ ਰੁਪਏ ਹੈ।
7. ਲੀਲਾ ਪੈਲੇਸ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਥਿਤ ਲੀਲਾ ਪੈਲੇਸ ਹੋਟਲ ਦੇਸ਼ ਦੇ ਸਭ ਤੋਂ ਮਹਿੰਗੇ ਹੋਟਲਾਂ ਵਿੱਚੋਂ ਇੱਕ ਹੈ। ਇਸ ਹੋਟਲ ਦੇ ਅੰਦਰਲੇ ਤਿੰਨ ਰੈਸਟੋਰੈਂਟ ਬਹੁਤ ਮਸ਼ਹੂਰ ਹਨ। ਇਨ੍ਹਾਂ ਦੇ ਨਾਮ ਜਮਾਵਰ, ਮੇਗੂ ਅਤੇ ਲੀ ਸਰਕ ਹਨ। ਇਸ ਹੋਟਲ ‘ਚ ਰੁਕਣ ਦੀ ਗੱਲ ਕਰੀਏ ਤਾਂ ਇਕ ਰਾਤ ਦਾ ਘੱਟੋ-ਘੱਟ ਕਿਰਾਇਆ 11,000 ਰੁਪਏ ਹੈ ਜਦਕਿ ਵੱਧ ਤੋਂ ਵੱਧ ਕਿਰਾਇਆ 3.5 ਲੱਖ ਰੁਪਏ ਹੈ।
Tags: Expensive Hotel in IndiaHotels in Indialifestyle newsMost Expensive Hotel In India. Luxury Hotelspro punjab tvpunjabi newstravel news
Share241Tweet151Share60

Related Posts

ਵੱਡੀ ਖ਼ਬਰ : ਕੈਂਸਰ ਦੀਆਂ 1,364 ਦਵਾਈਆਂ ਹੋਈਆਂ ਸਸਤੀਆਂ, ਅੱਜ ਤੋਂ ਨਵੀਆਂ ਕੀਮਤਾਂ ਲਾਗੂ

ਨਵੰਬਰ 9, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026
Load More

Recent News

ਵੱਡੀ ਖ਼ਬਰ: ਭਾਜਪਾ ਨੇ ਪੰਜਾਬ ਚੋਣਾਂ ਦੀ ਖਿੱਚੀ ਤਿਆਰੀ, 16 ਮੈਂਬਰੀ ਇਲੈਕਸ਼ਨ ਕਮੇਟੀ ਦਾ ਐਲਾਨ, ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਕਮਾਨ

ਨਵੰਬਰ 23, 2026

ਵੱਡੀ ਖ਼ਬਰ: ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ! ਤਿੰਨ ਪਾਰਟੀਆਂ ਵਿਚਾਲੇ ਹੋਣ ਜਾ ਰਿਹਾ ਗੱਠਜੋੜ, 2027 ਦੀਆਂ ਚੋਣਾਂ ਤੋਂ ਪਹਿਲਾਂ ਬਦਲਣਗੇ ਸਿਆਸੀ ਸਮੀਕਰਨ

ਨਵੰਬਰ 23, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਦੀ ਤਜਵੀਜ਼ ਦੇ ਬਾਵਜੂਦ ਪੁਲ ਦਾ ਨਾਮ ਨਿਤੀਸ਼ ਕੁਮਾਰ ਰੱਖਣਾ ਸਿੱਖ ਭਾਵਨਾਵਾਂ ਦਾ ਅਪਮਾਨ ਹੈ: ਹਰਪਾਲ ਸਿੰਘ ਚੀਮਾ

ਨਵੰਬਰ 23, 2026

26 ਨਵੰਬਰ ਭਾਰਤੀ ਰਾਜਨੀਤੀ ਵਿੱਚ ਇਤਿਹਾਸਕ ਦਿਨ, ਆਮ ਲੋਕਾਂ ਦੀ ਆਵਾਜ਼ ਬਣਨ ਲਈ ਇਸ ਦਿਨ ਹੋਇਆ ਸੀ ‘ਆਪ’ ਦਾ ਜਨਮ: ਕੁਲਤਾਰ ਸਿੰਘ ਸੰਧਵਾਂ

ਨਵੰਬਰ 23, 2026

26 ਨਵੰਬਰ ਨੂੰ ਮੋਗਾ ਦੀ ਮਹਾਂ ਰੈਲੀ ‘ਚ 2027 ਪੰਜਾਬ ਚੋਣਾਂ ਦਾ ਬਿਗਲ ਵਜਾਏਗੀ ‘ਆਪ’,ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਮੁਹਿੰਮ ਦੀ ਸ਼ੁਰੂਆਤ

ਨਵੰਬਰ 23, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result