ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭ ਤੋਂ ਵੱਧ ਕਰੋੜਪਤੀਆਂ ਵਾਲੇ ਸ਼ਹਿਰਾਂ ਵਿੱਚੋਂ ਕਿਹੜੇ ਸ਼ਹਿਰ ਹਨ? ਆਓ ਜਾਣਦੇ ਹਾਂ ਇਸ ਸੂਚੀ ਵਿੱਚ ਭਾਰਤ ਦੇ ਕਿਹੜੇ ਸ਼ਹਿਰ ਦਾ ਨਾਮ ਆਉਂਦਾ ਹੈ।
ਬ੍ਰਿਟਿਸ਼ ਕੰਪਨੀ ਹੈਨਲੇ ਐਂਡ ਪਾਰਟਨਰਸ ਨੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਦਾ ਨਾਂਅ ਲਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸੂਚੀ ਵਿੱਚ ਭਾਰਤ ਦਾ ਸਿਰਫ਼ ਇੱਕ ਸ਼ਹਿਰ ਸ਼ਾਮਲ ਹੈ।
ਰਿਪੋਰਟ ਮੁਤਾਬਕ ਨਿਊਯਾਰਕ ‘ਚ ਲਗਭਗ 3,50,000 ਕਰੋੜਪਤੀ ਹਨ। ਇਹ ਦੁਨੀਆ ਦੇ ਕਿਸੇ ਵੀ ਸ਼ਹਿਰ ਨਾਲੋਂ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ਵਿੱਚ ਨਿਊਯਾਰਕ ਸਭ ਤੋਂ ਉੱਪਰ ਹੈ।
ਕੈਲੀਫੋਰਨੀਆ ਦਾ ਖਾੜੀ ਖੇਤਰ ਕਰੋੜਪਤੀ ਸ਼ਹਿਰਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਆਉਂਦਾ ਹੈ। ਪਿਛਲੇ 10 ਸਾਲਾਂ ਵਿੱਚ ਇਸ ਸ਼ਹਿਰ ਵਿੱਚ ਕਰੋੜਪਤੀਆਂ ਦੀ ਆਬਾਦੀ ਵਿੱਚ 82% ਦਾ ਵਾਧਾ ਹੋਇਆ ਹੈ।
ਹੈਨਲੇ ਐਂਡ ਪਾਰਟਨਰਜ਼ ਦੀ ਰਿਪੋਰਟ ਮੁਤਾਬਕ ਭਾਰਤ ਦਾ ਬੈਂਗਲੁਰੂ ਸ਼ਹਿਰ ਇਸ ਸੂਚੀ ਵਿੱਚ ਸ਼ਾਮਲ ਹੈ। ਜਿੱਥੇ ਜ਼ਿਆਦਾਤਰ ਕਰੋੜਪਤੀ ਰਹਿੰਦੇ ਹਨ। ਪਿਛਲੇ 10 ਸਾਲਾਂ ਵਿੱਚ ਇੱਥੇ ਕਰੋੜਪਤੀਆਂ ਦੀ ਆਬਾਦੀ ਦੁੱਗਣੀ ਹੋ ਗਈ ਹੈ।