MP ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਅਜਨਾਲਾ ਪੁਲਿਸ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਜਿੱਥੇ ਅਦਾਲਤ ਨੇ ਵਰਿੰਦਰ ਫੌਜੀ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ, ਪੁਲਿਸ ਇਹਨਾਂ ਤਿੰਨ ਦਿਨਾਂ ਦੇ ਰਿਮਾਂਡ ਤੇ ਵਰਿੰਦਰ ਫੌਜੀ ਕੋਲੋਂ ਅੰਮ੍ਰਿਤ ਪਾਲ ਸਿੰਘ ਦੀ ਅਨੰਦਪੁਰ ਫੌਜ ਅਤੇ ਉਸ ਦੇ ਹਥਿਆਰ ਬਾਰੇ ਪੁੱਛਗਿੱਛ ਕਰੇਗੀ।
ਇਸ ਮੌਕੇ DSP ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਰਿੰਦਰ ਫੌਜੀ ਦਾ ਸੱਤ ਦਿਨ ਦਾ ਹੋਰ ਪੁਲਿਸ ਰਮਾਂਡ ਮੰਗਿਆ ਸੀ ਜਿੱਥੇ ਅਦਾਲਤ ਨੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਹੈ ਜਿਸ ਨੂੰ ਲੈ ਕੇ ਅਨੰਦਪੁਰ ਫੌਜ ਬਾਰੇ ਅਤੇ ਵੈਪਨ ਬਾਰੇ ਵਰਿੰਦਰ ਫੌਜੀ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਐਡਵੋਕੇਟ ਰੀਤੂਰਾਜ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਵਰਿੰਦਰ ਫੌਜੀ ਦਾ ਤਿੰਨ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੱਤ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਹੁਨ ਚਾਰ ਅਪ੍ਰੈਲ ਨੂੰ ਵਰਿੰਦਰ ਸਿੰਘ ਫੌਜੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।