ਚੱਲ ਰਹੇ ਏਸ਼ੀਆ ਕੱਪ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੱਲੋਂ ਕੈਚ ਛੱਡਣ ਕਾਰਨ ਉਨ੍ਹਾਂ ਦੀਆਂ ਬੇਲੋੜੀਆਂ ਆਲੋਚਨਾਵਾਂ ਮਗਰੋਂ ਪੰਜਾਬ ਦੇ ਕਈ ਵੱਡੇ ਸਿਆਸਤਦਾਨ ਉਨ੍ਹਾਂ ਦੇ ਹੱਕ ’ਚ ਨਿੱਤਰੇ ਹਨ।
ਇਸੇ ਦਰਮਿਆਨ ਸੰਸਦ ਮੈਂਬਰ ਰਾਘਵ ਚੱਢਾ ਤੇ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਮੋਹਾਲੀ ਸਥਿਤ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਅਰਸ਼ਦੀਪ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਹੌਸਲਾ ਵਧਾਇਆ। ਇਸ ਮੌਕੇ ਸੰਸਦ ਮੈਂਬਰ ਚੱਢਾ ਨੇ ਕਿਹਾ ਕਿ ਪੂਰਾ ਦੇਸ਼ ਤੁਹਾਡੇ ਨਾਲ ਹੈ।
I just met bowling superstar Arshdeep's family in Kharar, Punjab. His parents have persevered & sacrificed so much. His struggle & perseverance, from humble origins to playing for India at international stage is inspiring. We all stand firmly with Arsh today. #IStandWithArshdeep pic.twitter.com/mcT1DlPsRl
— Raghav Chadha (@raghav_chadha) September 5, 2022
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਟਵੀਟ ਕਰਦਿਆਂ ਅਰਸ਼ਦੀਪ ਸਿੰਘ ਦੇ ਆਉਣ ਵਾਲ਼ੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸੇ ਦੇ ਧਰਮ ਕਰਕੇ ਉਸ ਨੂੰ ਨਫ਼ਰਤ ਦਾ ਸ਼ਿਕਾਰ ਬਣਾਇਆ ਜਾਣਾ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਕੋਲ ਕਮਾਲ ਦਾ ਹੁਨਰ ਹੈ ਅਤੇ ਉਹ ਆਉਣ ਵਾਲੇ ਸਾਲਾਂ ’ਚ ਭਾਰਤੀ ਕ੍ਰਿਕਟ ਟੀਮ ਦੀ ਹਮਲਾਵਰ ਗੇਂਦਬਾਜ਼ੀ ਸਾਂਭੇਗਾ ।
23 ਸਾਲ ਦੇ ਨੌਜਵਾਨ ਅਰਸ਼ਦੀਪ ਨੂੰ ਸਿਰਫ ਉਸਦੇ ਧਰਮ ਕਰਕੇ ਜਿਸ ਤਰ੍ਹਾਂ ਨਫਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ,ਓਹ ਬੇਹੱਦ ਦੁਖਦਾਇਕ ਹੈ। ਅਰਸ਼ਦੀਪ ਕੋਲ ਕਮਾਲ ਦਾ ਹੁਨਰ ਹੈ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤੀ ਟੀਮ ਦੀ ਹਮਲਾਵਰ ਗੇਂਦਬਾਜ਼ੀ ਸਾਂਭੇਗਾ। ਨਫਰਤ ਇਸ ਹੁਨਰ ਨੂੰ ਪਿੱਛੇ ਨਹੀ ਖਿੱਚ ਸਕਦੀ।#IStandWithArshdeep pic.twitter.com/ZhAk5Kd0Df
— Raghav Chadha (@raghav_chadha) September 5, 2022
ਉਨ੍ਹਾਂ ਕਿਹਾ ਕਿ ਨਫ਼ਰਤ ਕਦੇ ਵੀ ਅਰਸ਼ਦੀਪ ਦੇ ਹੁਨਰ ਨੂੰ ਪਿੱਛੇ ਨਹੀ ਖਿੱਚ ਸਕਦੀ।