Raghav Chadha in Parliament: ਪੰਜਾਬ ਤੋਂ ਸਾਂਸਦ ਰਾਘਵ ਚੱਢਾ ਆਏ ਦਿਨ ਸੰਸਦ ‘ਚ ਪੰਜਾਬ ਸਬੰਧੀ ਕਈ ਮੁੱਦੇ ਚੁੱਕਦੇ ਨਜ਼ਰ ਆਏ ਹਨ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਲਈ ਅਹਿਮ ਮੰਗ ਨੂੰ ਸੰਸਦ ‘ਚ ਚੁੱਕਿਆ ਹੈ।
ਦੱਸ ਦਈਏ ਕਿ ਰਾਘਵ ਚੱਢਾ ਨੇ ਸੰਸਦ ‘ਚ ਪੰਜਾਬ ਤੋਂ ਸਿੱਧੀਆਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ। ਇਸ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ‘ਚ ਪੰਜਾਬੀ ਵਸਦੇ ਹਨ।
ਚੱਢਾ ਨੇ ਸੰਸਦ ‘ਚ ਕਿਹਾ ਕਿ ਪੰਜਾਬ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਮੇਤ ਹੋਰ ਕਈ ਦੇਸ਼ਾਂ ‘ਚ ਰਹਿੰਦੇ ਹਨ, ਪਰ ਅੱਜ ਇਨ੍ਹਾਂ ਦੇਸ਼ਾਂ ਲਈ ਪੰਜਾਬ ਦੀ ਕਨੈਕਟੀਵਿਟੀ ਬੇਹੱਦ ਖ਼ਰਾਬ ਹੈ। ਪੰਜਾਬ ‘ਚ ਦੋ ਇੰਟਰਨੈਸ਼ਨਲ ਏਅਰਪੋਰਟ ਹਨ- ਇੱਕ ਮੁਹਾਲੀ ‘ਚ ਅਤੇ ਇੱਕ ਅੰਮ੍ਰਿਤਸਰ ‘ਚ। ਉਨ੍ਹਾਂ ਅੱਗੇ ਕਿਹਾ ਕਿ ਇਹ ਦੋਵੇਂ ਏਅਰਪੋਰਟ ਸਿਰਫ ਨਾਮ ਦੇ ਇੰਟਰਨੈਸ਼ਨਲ ਹਨ। ਇੱਥੇ ਡੋਮੈਸਟਿਕ ਫਲਾਈਟਸ ਅਤੇ ਅੰਤਰਾਸ਼ਟਰੀ ਫਲਾਈਟਾਂ ਨਾਹ ਦੇ ਬਰਾਬਰ ਆਪ੍ਰੇਟ ਹੁੰਦੀਆਂ ਹਨ। ਰਾਘਵ ਚੱਢਾ ਨੇ ਕਿਹਾ ਕਿ ਅੱਜ ਪੰਜਾਬੀ ਵੱਡੇ ਵੱਡੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਚਲਾ ਰਹੇ ਹਨ।
I raised the issue of Punjab's international air connectivity to prominent overseas destinations where huge Punjabi diaspora lives. Mohali & Amritsar airports must not be international in theory but also practically, bridge the huge demand-supply gap, help families stay connected pic.twitter.com/ZjFk0fWYSD
— Raghav Chadha (@raghav_chadha) December 19, 2022
ਰਾਘਵ ਚੱਢਾ ਨੇ ਪਹਿਲਾਂ ਵੀ ਮੁੱਦਾ ਉਠਾਇਆ ਸੀ
ਇਸ ਤੋਂ ਪਹਿਲਾਂ ‘ਆਪ’ ਸੰਸਦ ਰਾਘਵ ਚੱਢਾ ਨੇ ਸੰਸਦ ‘ਚ ਕੁਝ ਚੈਨਲਾਂ ‘ਤੇ ਬਹਿਸ ਭੜਕਾਉਣ ਦਾ ਮੁੱਦਾ ਉਠਾਇਆ ਸੀ। ਰਾਘਵ ਚੱਢਾ ਨੇ ਮੰਤਰੀ ਨੂੰ ਪੁੱਛਿਆ ਸੀ ਕਿ ਸਰਕਾਰ ਉਨ੍ਹਾਂ ਚੈਨਲਾਂ ‘ਤੇ ਕੀ ਕਾਰਵਾਈ ਕਰ ਰਹੀ ਹੈ ਜੋ ਭਾਵਨਾਵਾਂ ਭੜਕਾਉਣ ਵਾਲੀਆਂ ਬਹਿਸਾਂ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h