ਬੁੱਧਵਾਰ, ਜਨਵਰੀ 21, 2026 09:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

MP ਸਤਨਾਮ ਸੰਧੂ ਨੇ ਸੰਸਦ ‘ਚ ਚੁੱਕਿਆ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਮੁੱਦਾ

ਦੇਸ਼ ਭਰ ਦੇ ਖੇਤਾਂ ਤੱਕ ਪਾਣੀ ਦੀ ਪਹੁੰਚ ਵਧਾਉਣ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਕਿ੍ਰਸ਼ੀ ਸਿੰਚਾਈ ਯੋਜਨਾ 2015-16 ’ਚ ਸ਼ੁਰੂ ਕੀਤੀ ਗਈ ਸੀ

by Gurjeet Kaur
ਜੁਲਾਈ 29, 2025
in Featured News, ਕੇਂਦਰ
0

ਦੇਸ਼ ਭਰ ਦੇ ਖੇਤਾਂ ਤੱਕ ਪਾਣੀ ਦੀ ਪਹੁੰਚ ਵਧਾਉਣ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਕਿ੍ਰਸ਼ੀ ਸਿੰਚਾਈ ਯੋਜਨਾ 2015-16 ’ਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੰਤਵ ਸਿੰਚਾਈ ਅਧੀਨ ਖੇਤੀਬਾੜੀ ਵਾਲੇ ਖੇਤਰ ਦਾ ਵਿਸਥਾਰ ਕਰਨ, ਪਾਣੀ ਦੀ ਵਰਤੋਂ ’ਚ ਸੁਧਾਰ, ਪਾਣੀ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ ਸੀ।

ਪ੍ਰਧਾਨ ਮੰਤਰੀ ਕਿ੍ਰਸ਼ੀ ਯੋਜਨਾ (PMKSY) ਇੱਕ ਵਿਆਪਕ ਯੋਜਨਾ ਹੈ, ਜਿਸ ਦੇ ਅਧੀਨ ਸਰਕਾਰ ਦੀਆਂ ਦੋ ਹੋਰ ਸਕੀਮਾਂ ’ਐਕਸੀਲਰੇਟੇਡ ਇਰੀਗੇਸ਼ਨ ਬੈਨੀਫਿਟ ਪ੍ਰੋਗਰਾਮ’ (AIBP) ਤੇ ’ਹਰ ਖੇਤ ਕੋ ਪਾਣੀ’ (HKKP) ਚੱਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਨੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਐਮਪੀ (ਰਾਜ ਸਭਾ) ਸ. ਸਤਨਾਮ ਸਿੰਘ ਸੰਧੂ ਵੱਲੋਂ ਭਾਰਤ ਸਰਕਾਰ ਨੇ ਦੇਸ਼ ਭਰ ’ਚ ਨਵੀਆਂ ਨਹਿਰਾਂ ਦੀ ਉਸਾਰੀ ਲਈ ਯੋਜਨਾਵਾਂ ਤੇ ਉਨ੍ਹਾ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝਾ ਕਰਨ ਦੇ ਵੇਰਵਿਆਂ ਬਾਰੇ ਪੁੱਛੇ ਪ੍ਰਸ਼ਨ ਦਾ ਲਿਖਤ ਰੂਪ ’ਚ ਉੱਤਰ ਦਿੰਦਿਆਂ ਕੀਤਾ।

ਕੇਂਦਰੀ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ 2016-17 ਦੌਰਾਨ ਪ੍ਰਧਾਨ ਮੰਤਰੀ ਕਿ੍ਰਸ਼ੀ ਯੋਜਨਾ ਅਧੀਨ 34.64 ਲੱਖ ਹੈਕਟੇਅਰ ਸਿੰਚਾਈ ਸਮਰੱਥਾ ਵਾਲੇ 99 ਵੱਡੇ ਤੇ ਮੀਡੀਅਮ ਸਿੰਚਾਈ ਪ੍ਰਾਜੈਕਟ (MMI) ਲਿਆਂਦੇ ਗਏ ਹਨ।

ਕਿ੍ਰਸ਼ੀ ਯੋਜਨਾ 2.0 ਦੇ ਅਧੀਨ 5.60 ਲੱਖ ਹੈਕਟੇਅਰ ਸਿੰਚਾਈ ਸਮਰੱਥਾ ਵਾਲੇ 11 ਨਵੇਂ ਤੇਜ਼ ਸਿੰਚਾਈ ਲਾਭ ਪ੍ਰਾਜੈਕਟ ਜੋੜੇ ਗਏ ਹਨ। ਇਸ ਤੋਂ ਇਲਾਵਾ ਰੇਣੁਕਾ ਜੀ, ਲਖਵਾਰ ਤੇ ਸ਼ਾਹਪੁਰ ਕੰਢੀ ਵਰਗੇ ਕੌਮੀ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ 13,651.61 ਕਰੋੜ ਰੁਪਏ ਦੀ ਅਨੁਮਾਨਤ ਬਕਾਇਆ ਲਾਗਤ ਵਾਲੇ ਮਹਾਰਾਸ਼ਟਰ ਦੇ ਸਿੰਚਾਈ ਯੋਜਨਾਵਾਂ ਲਈ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਚੌਧਰੀ ਨੇ ਇਹ ਵੀ ਦੱਸਿਆ ਕਿ PMKSY 2.0 ਦੇ ਤਹਿਤ ਮਾਰਚ, 2021 ਤੋਂ ਬਾਅਦ 5.60 ਲੱਖ ਹੈਕਟੇਅਰ ਦੀ ਅੰਤਿਮ ਸਿੰਚਾਈ ਸਮਰੱਥਾ ਵਾਲੀਆਂ 11 ਨਵੀਆਂ AIBP ਯੋਜਨਾਵਾਂ ਨੂੰ ਪੂਰਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਰੇਣੂਕਾ ਜੀ, ਲਖਵਾਰ ਅਤੇ ਸ਼ਾਹਪੁਰ ਕੰਢੀ ਕੌਮੀ ਯੋਜਨਾਵਾਂ ਦੇ ਨਾਲ-ਨਾਲ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ 1 ਰੀਲਾਈਨਿੰਗ ਨੂੰ ਵੀ ਅਪ੍ਰੈਲ, 2021 ਤੋਂ PMKSY -AIBP ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ, ਮਹਾਰਾਸ਼ਟਰ ਦੇ 8 ਵੱਡੇ ਤੇ ਮੀਡੀਅਮ ਸਿੰਚਾਈ ਪ੍ਰਾਜੈਕਟ ਅਤੇ 83 ਸਰਫੇਸ ਮਾਈਨਰ ਇਰੀਗੇਸ਼ਨ (SMI) ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਪੈਕੇਜ, ਜਿਸਦੀ ਅਨੁਮਾਨਤ ਬਕਾਇਆ ਲਾਗਤ ਅਪ੍ਰੈਲ, 2018 ਤੱਕ 13,651.61 ਕਰੋੜ ਰੁਪਏ ਹੈ, ਨੂੰ ਭਾਰਤ ਸਰਕਾਰ ਦੁਆਰਾ 2018-19 ਦੌਰਾਨ ਵਿੱਤੀ ਸਹਾਇਤਾ ਲਈ ਮਨਜ਼ੂਰੀ ਦਿੱਤੀ ਗਈ ਸੀ।

ਚੌਧਰੀ ਨੇ ਅੱਗੇ ਕਿਹਾ ਕਿ ਪੰਜਾਬ ’ਚ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ ਵਿਭਾਗ ਵੱਲੋਂ ਇੱਕ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦੇ ਅਧੀਨ ਰੈਨੋਵੇਸ਼ਨ ਐਂਡ ਮਾਡਰਨਾਇਜੇਸ਼ਨ (ERM) ਅਤੇ ਕਮਾਂਡ ਏਰੀਆ ਡੈਵਲਪਮੈਂਟ ਐਂਡ ਵਾਟਰ ਮੈਨੇਜ਼ਮੈਂਟ (CAD and WM ) ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਫੰਡ ਵੀ ਪ੍ਰਦਾਨ ਕੀਤੇ ਜਾ ਰਹੇ ਹਨ।

ਦਰੀ ਮੇਜਰ ਮਲਟੀਪਰਪਜ਼ ਨੈਸ਼ਨਲ ਯੋਜਨਾਵਾਂ ਵਿਚ ਰਾਵੀ ਦਰਿਆ ’ਤੇ ਬਣੇ ਸ਼ਾਹਪੁਰ ਕੰਡੀ ਡੈਮ ਯੋਜਨਾ ਦੇ ਤਹਿਤ 37,173 ਹੈਕਟੇਅਰ ਭੂਮੀ ਵਿਚੋਂ ਪੰਜਾਬ ਵਿਚ 5000 ਹੈਕਟੇਅਰ ਭੂਮੀ ਦੀ ਸਿੰਚਾਈ ਸਮਰੱਥਾ ਦਾ ਨਿਰਮਾਣ ਕਰਨਾ ਹੈ ਅਤੇ ਅੱਪਰ ਬਾਰੀ ਦੁਆਬ ਨਹਿਰ (UBDC) ਪ੍ਰਣਾਲੀ ਨਾਲ 1.18 ਲੱਖ ਹੈਕਟੇਅਰ ’ਚ ਸਿੰਚਾਈ ਨੂੰ ਸਥਿਰ ਕਰਨਾ ਹੈ।

ਐਕਟੈਂਸ਼ਨ, ਰੈਨੋਵੇਸ਼ਨ ਤੇ ਮਾਡਰਨਾਈਜ਼ੇਸ਼ਨ (ERM) ਪ੍ਰੋਜੈਕਟ ਤਹਿਤ ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਹ ਦੋਵੇਂ ਫੀਡਰ ਕ੍ਰਮਵਾਰ 98,739 ਹੈਕਟੇਅਰ ਤੇ 69,096 ਹੈਕਟੇਅਰ ਖੇਤਰ ’ਚ ਸਿੰਚਾਈ ਨੂੰ ਸਥਿਰ ਕਰਦੇ ਹਨ।

ਤੀਸਰੀ ਇਹ ਕਿ ਕਮਾਂਡ ਏਰੀਆ ਡੈਵਲਪਮੈਂਟ ਐਂਡ ਵਾਟਰ ਮੈਨੇਜਮੈਂਟ ਯੋਜਨਾ ਦੇ ਤਹਿਤ ਪਹਿਲੀ ਪਟਿਆਲਾ ਫੀਡਰ ਤੇ ਕੋਟਲਾ ਬ੍ਰਾਂਚ ਦੀ ਮੁੁਰੰਮਤ ਕੀਤੀ ਜਾ ਰਹੀ ਹੈ, ਜਿਸ ਵਿਚ 1,42,658 ਹੈਕਟੇਅਰ ਖੇਤਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ।

ਕੇਂਦਰੀ ਰਾਜ ਮੰਤਰੀ ਭੂਸ਼ਣ ਚੌਧਰੀ ਨੇ ਲਿਖਤ ਰੂਪ ’ਚ ਦਸਿਆ ਕਿ ਉਕਤ ਯੋਜਨਾਵਾਂ ਤੋਂ ਇਲਾਵਾ ਪੰਜਾਬ ਵਿਚ ਪ੍ਰਧਾਨ ਮੰਤਰੀ ਕਿ੍ਰਸ਼ੀ ਸਿੰਚਾਈ ਯੋਜਨਾ-ਐਕਸੀਲਰੇਟੇਡ ਇਰੀਗੇਸ਼ਨ ਬੈਨੇਫਿਟ ਪ੍ਰੋਗਰਾਮ ਦੋ ਪੂਰੇ ਹੋ ਗਏ ਹਨ।

ਇਨ੍ਹਾਂ ਵਿਚ ਕੰਡੀ ਨਹਿਰ ਵਿਸਥਾਰ ਚਰਨ-2 ਵਿਚ ਪਹਿਲਾ ਪਟਿਆਲਾ ਫੀਡਰ ਅਤੇ ਦੂਸਰੀ ਕੋਟਲਾ ਬ੍ਰਾਂਚ ਫੀਡਰ ਯੋਜਨਾ ਵਿਚ ਕ੍ਰਮਵਾਰ 23,330 ਹੈਕਟੇਅਰ ਅਤੇ 91,990 ਹੈਕਟੇਅਰ ਅੰਤਿਮ ਸਿੰਚਾਈ ਸਮਰੱਥਾ ਦੇ ਨਾਲ ਪੀਐੱਮਕੇਐੱਸਵਾਈ-ਆਈਬੀਪੀ ਦੇ ਅਧੀਨ ਪੂਰਾ ਹੋ ਚੁੱਕਿਆ ਹੈ।

ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਰੋਤਾਂ ਰਾਹੀਂ ਸੂਬੇ ’ਚ ਨਹਿਰੀ ਨੈੱਟਵਰਕ ਦੇ ਵਿਕਾਸ ਲਈ ਕੰਮ ਕੀਤੇ ਹਨ, ਜਿਵੇਂ ਕਿ 545 ਕਿਲੋਮੀਟਰ ਲੰਬਾਈ ਦੀਆਂ ਕੁੱਲ 79 ਨਹਿਰਾਂ ਦਾ ਨਵੀਨੀਕਰਨ, ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੀ ਲੂਥਰ ਨਹਿਰ ਪ੍ਰਣਾਲੀ (12 ਨਹਿਰਾਂ, 213 ਕਿਲੋਮੀਟਰ) ਦਾ ਨਵੀਨੀਂਕਰਨ, ਤਰਨਤਾਰਨ ਜ਼ਿਲ੍ਹੇ ਵਿੱਚ ਲਗਭਗ 23 ਨਹਿਰਾਂ ਨੂੰ ਮੁੜ ਸੁਰਜੀਤ ਕੀਤਾ ਗਿਆ।

ਮਲੇਰਕੋਟਲਾ ਜ਼ਿਲ੍ਹੇ ਵਿੱਚ ਨਵੇਂ ਖੇਤਰਾਂ ਨੂੰ ਪਾਣੀ ਪ੍ਰਦਾਨ ਕਰਨ ਲਈ ਰੋਹੀਰਾ, ਕੰਗਣਵਾਲ, ਡੇਹਲੋਂ ਨਹਿਰਾਂ ਵਰਗੀਆਂ ਮੌਜੂਦਾ ਨਹਿਰਾਂ ਦਾ ਵਿਸਥਾਰ ਪੂਰਾ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਮਲੇਰਕੋਟਲਾ, ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਨਵੀਆਂ ਨਹਿਰਾਂ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਕੇਂਦਰੀ ਰਾਜ ਮੰਤਰੀ ਸ਼੍ਰੀ ਚੌਧਰੀ ਨੇ ਇਹ ਵੀ ਦੱਸਿਆ ਕਿ ਦੇਸ਼ ਭਰ ਵਿੱਚ ਪੀਐੱਮਕੇਐੱਸਵਾਈ-ਆਈਬੀਪੀ ਯੋਜਨਾ ਤਹਿਤ ਕੁੱਲ 122 ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ’ਚ 5 ਪ੍ਰਾਜੈਕਟਾਂ ਨੂੰ ਫ਼ੰਡ ਪ੍ਰਦਾਨ ਕੀਤੇ ਜਾ ਰਹੇ ਹਨ।

Tags: latest newslatest UpdateMP Satnam SandhuPMKSYpropunjabnewspropunjabtv
Share204Tweet128Share51

Related Posts

ਮਾਨ ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ: ਬਲਤੇਜ ਪੰਨੂ

ਜਨਵਰੀ 21, 2026

ਪੁਲਿਸ ਦੀ ਵੱਡੀ ਕਾਰਵਾਈ : ਚੰਡੀਗੜ੍ਹ ‘ਚ ਸਵੇਰੇ-ਸਵੇਰੇ 3 ਗੈਂਗਸਟਰਾਂ ਦਾ ਐਨਕਾਊਂਟਰ

ਜਨਵਰੀ 21, 2026

ਸੀਜੀਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੂੰ ਸਰਕਾਰ-ਏ-ਖ਼ਾਲਸਾ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਜਨਵਰੀ 20, 2026

ਭਗਵੰਤ ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ: ਡਾ. ਬਲਬੀਰ ਸਿੰਘ

ਜਨਵਰੀ 20, 2026

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 20, 2026

ਭਗਵੰਤ ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ: ਡਾ. ਬਲਬੀਰ ਸਿੰਘ

ਜਨਵਰੀ 20, 2026
Load More

Recent News

ਮਾਨ ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ: ਬਲਤੇਜ ਪੰਨੂ

ਜਨਵਰੀ 21, 2026

ਪੁਲਿਸ ਦੀ ਵੱਡੀ ਕਾਰਵਾਈ : ਚੰਡੀਗੜ੍ਹ ‘ਚ ਸਵੇਰੇ-ਸਵੇਰੇ 3 ਗੈਂਗਸਟਰਾਂ ਦਾ ਐਨਕਾਊਂਟਰ

ਜਨਵਰੀ 21, 2026

ਸੀਜੀਸੀ ਯੂਨੀਵਰਸਿਟੀ ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੂੰ ਸਰਕਾਰ-ਏ-ਖ਼ਾਲਸਾ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਜਨਵਰੀ 20, 2026

ਭਗਵੰਤ ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ: ਡਾ. ਬਲਬੀਰ ਸਿੰਘ

ਜਨਵਰੀ 20, 2026

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.