ਹਰ ਸਮਾਜ ਦੀਆਂ ਨਰੋਈਆਂ ਕਦਰਾਂ-ਕੀਮਤਾਂ ਤੇ ਇਤਿਹਾਸ ਵਿਰਾਸਤ ਬਣਦੇ ਹਨ। ਵਿਸ਼ਵ ਦੇ ਹਰ ਸਮਾਜ ਨੂੰ ਆਪਣੀ ਵਿਰਾਸਤ ’ਤੇ ਮਹਿਸੂਸ ਹੋਣ ਵਾਲਾ ਮਾਣ ਵਿਲੱਖਣ ਤੇ ਵਿਸ਼ੇਸ਼ ਹੁੰਦਾ ਹੈ। ਇਹ ਮਹਿਸੂਸ ਕੀਤੇ ਜਾਣ ਵਾਲਾ ਮਾਣ ਹੀ ਹੈ ਜੋ ਕਿਸੇ ਸਮਾਜ ਨੂੰ ਕੁਰੀਤੀਆਂ ਵੱਲ ਵਧਣ ਤੋਂ ਰੋਕ ਕੇ ਹੋਰ ਬਿਹਤਰ ਕਰਨ ਲਈ ਲਗਾਤਾਰ ਪ੍ਰੇਰਿਤ ਕਰਦਾ ਹੈ। ਇਸੇ ਸੰਦਰਭ ’ਚ ਅਸੀਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਭਾਰਤ ਕੋਲ ਅਮੀਰ ਵਿਰਾਸਤ ਦਾ ਸਰਮਾਇਆ ਹੈ।
ਪ੍ਰਾਚੀਨ ਸਿੰਧੂ ਘਾਟੀ ਦੀ ਸੱਭਿਅਤਾ, ਵੈਦਿਕ ਕਾਲ ਤੋਂ ਲੈ ਕੇ ਅੱਜ ਦੇ ਜੀਵੰਤ ਸੱਭਿਆਚਾਰ ਤੱਕ, ਭਾਰਤ ਕੋਲ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਨੂੰ ਸਾਡੀਆਂ ਮਹਾਨ ਸੱਭਿਅਤਾਵਾਂ ਅਤੇ ਰਾਜੇ ਮਹਾਰਾਜਿਆਂ ਦੇ ਵੰਸ਼ਜਾਂ ਵੱਲੋਂ ਅਕਾਰ ਦਿੱਤਾ ਗਿਆ ਹੈ। ਭਾਰਤ ਕੋਲ ਅਜਿਹੇ ਅਣਗਿਣਤ ਇਤਿਹਾਸਕ ਮਹੱਤਵਪੂਰਨ ਪ੍ਰਾਚੀਨ ਸਥਾਨ ਤੇ ਸਮਾਰਕ ਹਨ, ਜੋ ਆਪਣੇ ਸਮੇਂ ਦੇ ਸਮਾਜ ਦੀਆਂ ਨਰੋਈਆਂ ਕਦਰਾਂ ਕੀਮਤਾਂ, ਕਲਾਤਮਕਤਾ ਤੇ ਭਾਵਨਾਵਾਂ ਨੂੰ ਦਰਸਾਉਂਦੇ ਹਨ। ਫਿਰ ਵੀ, ਅਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਸਾਡੀ ਵਿਰਾਸਤ ਦੀ ਸਾਂਭ ਸੰਭਾਲ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਉਪਰਾਲੇ ਨਹੀਂ ਕੀਤੇ ਗਏ।
ਹਾਲਾਂਕਿ ਪਿਛਲੇ ਇੱਕ ਦਹਾਕੇ ਤੋਂ ਬਹੁਤ ਕੁੱਝ ਬਦਲ ਗਿਆ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਰਾਸਤ ਦੀਆਂ ਕਦਰਾਂ-ਕੀਮਤਾਂ ਨੂੰ ਸਮਝਿਆ ਅਤੇ ’’ਵਿਕਾਸ ਭੀ, ਵਿਰਾਸਤ ਭੀ’’ ਦੇ ਮੰਤਰ ਨਾਲ ਇਨ੍ਹਾਂ ਨੂੰ ਸੰਭਾਲਣ ਦੀ ਵੀ ਪਹਿਲ ਦਿੱਤੀ, ਜਿਸ ਨਾਲ ਜਿਥੇ ਭਾਰਤ ਦੇ ਅਮੀਰ ਵਿਰਸੇ ਦੀ ਸੰਭਾਲ ਨਾਲ ਇਤਿਹਾਸਕ ਪਛਾਣ ਵੱਧੀ ਹੈ ਉਥੇ ਹੀ ਇਸ ਦੀ ਤੇਜ਼ੀ ਨਾਲ ਆਰਥਿਕ ਤਰੱਕੀ ਵੀ ਹੋਈ ਹੈ।ਜਿਵੇਂ ਕਿ ਅਸੀਂ ਅੱਜ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਨੂੰ ਮਨਾ ਰਹੇ ਹਾਂ। ਭਾਰਤ ਨੇ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਦਿੱਤਾ ਹੈ ਕਿ ਅਸੀਂ ਕਿਸ ਤਰ੍ਹਾਂ ਵਿਕਾਸ ਤੇ ਵਿਰਾਸਤ ਦੀ ਸੰਭਾਲ ਨਾਲ ਚੱਲ ਸਕਦੇ ਹਾਂ ਤੇ ਦੇਸ਼ ਦੀ ਪਛਾਣ ਨੂੰ ਮੁੜ ਸੁਰਜੀਤ ਕਰਦੇ ਹੋਏ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।
ਭਾਰਤ ਦੀ ਤਰੱਕੀ ਤੇ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਅਯੁੱਧਿਆ ਰਾਮ ਮੰਦਿਰ
ਭਾਰਤ ਦੀ ਤਰੱਕੀ ਤੇ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਹੈ। ਇਹ ਖੁਬਸੂਰਤ ਮੰਦਿਰ 500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਕੀਕਤ ਬਣ ਗਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਗਵਾਨ ਰਾਮ ਚੰਦਰ ਜੀ ਦੇ ਜਨਮ ਅਸਥਾਨ ’ਤੇ ਬਣਾਉਣ ਦਾ ਸੰਕਲਪ ਲਿਆ ਤੇ ਅਣਥੱਕ ਉਪਰਾਲੇ ਕੀਤੇ, ਜਿਨ੍ਹਾਂ ਦੀਆਂ ਸਿੱਖਿਆਵਾਂ ਦਿਆ, ਨਿਆਂ ਤੇ ਕਰਤੱਵ ’ਤੇ ਅਧਾਰਿਤ ਹੈ ਜੋ ਭਾਰਤ ਦੇ ਲੋਕਾਚਾਰ ਨੂੰ ਅਕਾਰ ਦਿੰਦੀ ਹੈ। ਦੁਨੀਆ ਭਰ ’ਚ 1.2 ਬਿਲੀਅਨ ਹਿੰਦੂਆਂ ਲਈ ਪੂਜਾ ਸਥਾਨ ਤੋਂ ਕਿਤੇ ਜ਼ਿਆਦਾ, ਅਯੁੱਧਿਆ ਵਿਚ ਰਾਮ ਮੰਦਿਰ, ਭਾਰਤੀ ਸੱਭਿਆਚਾਰ ਦੀ ਆਤਮਾ ਦਾ ਉਤਸਵ ਹੈ, ਕਿਉਂਕਿ ਇਹ ਭਾਰਤੀ ਚਿੱਤਰਕਾਰੀ ਦੀ ਚਮਕ ਨੂੰ ਦਰਸਾਉਂਦਾ ਹੈ ਅਤੇ ਭਗਤੀ, ਧਾਰਮਿਕਤਾ ਤੇ ਦਿ੍ਰੜ੍ਹਤਾ ਦੀਆਂ ਕਦਰਾਂ-ਕੀਮਤਾਂ ਨੁੰ ਦਰਸਾਉਂਦਾ ਹੈ।ਸੱਭਿਆਚਾਰ ਦੇ ਪੁਨਰ ਵਿਕਾਸ ਲਈ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦੇ ਹੋਏ ਰਾਮ ਮੰਦਿਰ ਭਗਤੀ, ਏਕਤਾ ਤੇ ਸੁਪਨੇ ਦੇ ਪੂਰਾ ਹੋਣ ਦਾ ਪ੍ਰਤੀਕ ਹੈ। ਇਹ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਤਭੇਦਾਂ ਦੇ ਬਾਵਜੂਦ ਅਸੀਂ ਆਪਣੇ ਸਾਂਝੇ ਇਤਿਹਾਸ ਤੇ ਅਮੀਰ ਵਿਰਸੇ ਦੀਆਂ ਜੜ੍ਹਾਂ ਨੂੰ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ ਤੇ ਸਾਰਿਆਂ ਨੂੰ ਭਾਰਤ ਦੀ ਸਾਂਝੀਵਾਲਤਾ ਦੀ ਪ੍ਰਤੀਕ ਵਿਰਾਸਤ ਦੇ ਜਸ਼ਨ ਨੂੰ ਮਨਾਉਣ ਲਈ ਸੱਦਾ ਦਿੰਦੇ ਹਾਂ।
ਦੁਨੀਆ ਭਰ ਦੇ ਭਾਰਤੀਆਂ ਨੂੰ ਜੋੜ ਕੇ ਰਾਮ ਮੰਦਿਰ ਪਰਿਵਰਤਨ ਦਾ ਪ੍ਰਤੀਕ ਬਣ ਗਿਆ ਹੈ। ਪਿਛਲੇ ਇੱਕ ਸਾਲ ਵਿਚ ਉੱਤਰ ਪ੍ਰਦੇਸ਼ ਵਿਚ ਆਉਣ ਵਾਲੇ ਤੀਰਥ ਯਾਤਰੀਆਂ ਵਿਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ ਤੇ 2024 ਵਿਚ ਆਯੁੱਧਿਆ ਵਿਚ 16 ਕਰੋੜ ਤੋਂ ਵੱਧ ਤੀਰਥ ਯਾਤਰੀ ਆਏ ਸਨ ਜਦੋਂਕਿ 2020 ਵਿਚ ਇਹ ਸੰਖਿਆ 20 ਲੱਖ ਦੇ ਕਰੀਬ ਸੀ। 3 ਲੱਖ ਤੀਰਥ ਯਾਤਰੀਆਂ ਦੇ ਆਉਣ ਨਾਲ, ਆਯੁੱਧਿਆ ਇੱਕ ਵਿਸ਼ਵ ਅਧਿਆਤਮਿਕ ਕੇਂਦਰ ਬਣ ਗਿਆ ਹੈ। ਤੀਰਥ ਯਾਤਰੀਆਂ ਦੀ ਤਦਾਦ ਨੂੰ ਵੇਖਦੇ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਲਈ 10 ਬਿਲੀਅਨ ਡਾਲਰ ਤੋਂ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਵਿਚ ਇੱਕ ਨਵਾਂ ਹਵਾਈ ਅੱਡਾ ਤੇ ਰੇਲਵੇ ਸਟੇਸ਼ਨ ਦੇ ਨਵੀਂਨੀਕਰਨ ਤੋਂ ਲੈ ਕੇ ਵਧੀਆ ਸੜਕਾਂ ਤੇ ਇੱਕ ਆਧੁਨਿਕ ਟਾਊਨਸ਼ਿਪ ਸ਼ਾਮਲ ਹੈ।ਜੋ ਇਹ ਨਿਸ਼ਚਿਤ ਕਰਦਾ ਹੈ ਕਿ ਆਯੱੁਧਿਆ ਤੀਰਥ ਯਾਤਰੀਆਂ ਦੇ ਸਵਾਗਤ ਲਈ ਤਿਆਰ ਹੈ।
ਕੇਂਦਰ ਸਰਕਾਰ ਨੇ ਵਿਰਾਸਤੀ ਇਮਾਰਤਾਂ ਦਾ ਪੁਨਰ ਵਿਕਾਸ ਕਰ ਕੇ ਬਦਲੀ ਨੁਹਾਰ
ਕੇਂਦਰ ਸਰਕਾਰ ਨੇ ਲੋਕਾਂ ਦੀਆਂ ਦਹਾਕਿਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ਦੀਆਂ ਵਿਰਾਸਤੀ ਇਮਾਰਤਾਂ ਦੇ ਪੁਨਰ ਵਿਕਾਸ ਤੇ ਸਾਂਭ ਸੰਭਾਲ ਲਈ ਨਿਰੰਤਰ ਧਿਆਨ ਦਿੱਤਾ ਹੈ।ਕਾਸ਼ੀ ਵਿਸ਼ਵਨਾਥ ਕੋਰੀਡੋਰ ਅਤੇ ਵਾਰਾਣਸੀ ਵਿਚ ਵੱਖ-ਵੱਖ ਪਰਿਯੋਜਨਾਵਾਂ ਨੇ ਸ਼ਹਿਰ ਦੀਆਂ ਗੱਲੀਆਂ, ਘਾਟਾਂ ਤੇ ਮੰਦਿਰਾਂ ਨੂੰ ਬਦਲ ਦਿੱਤਾ ਹੈ। ਅਸਲ ਵਿਚ ਇਹ 1777 ਵਿਚ ਅਹਿਲਆਭਾਈ ਹੋਲਕਰ ਤੋਂ ਬਾਅਦ ਤੋਂ ਕਾਸ਼ੀ ਵਿਚ ਲਗਪਗ 250 ਸਾਲਾਂ ਬਾਅਦ ਇਹ ਪਹਿਲੀ ਪਰਿਵਰਤਨਕਾਰੀ ਪਰਿਯੋਜਨਾ ਹੈ।
900 ਕਿਲੋਮੀਟਰ ਦੀ ਚਾਰ ਧਾਮ ਸੜਕ ਪਰਿਯੋਜਨਾ ਨੂੰ ਜੋ ਕੇਦਾਰਨਾਥ, ਬਦਰੀਨਾਥ ਯਮੂਨੋਤਰੀ ਅਤੇ ਗੰਗੋਤਰੀ ਦੇ ਚਾਰ ਪਵਿੱਤਰ ਧਾਮਾਂ ਲਈ ਜਾਣ ਵਾਲੇ ਯਾਤਰੀਆਂ ਵਾਸਤੇ ਬਿਨ੍ਹਾਂ ਕਿਸੇ ਮੌਸਮੀ ਝੰਜਟ ਤੋਂ ਜਾਣ ਲਈ ਸੜਕੀ ਸੰਪਰਕ ਪ੍ਰਦਾਨ ਕਰੇਗੀ। ਸੋਮਨਾਥ ਮੰਦਿਰ ਦੇ ਪੁਨਰ ਨਿਰਮਾਣ ਪਰਿਯੋਜਨਾ, ਉਜੈਨ ਮਹਾਕਾਲ ਕੋਰੀਡੋਰ ਤੇ ਗੁਹਾਟੀ ਵਿਚ ਕਾਮਾਖਿਆ ਕੋਰੀਡੋਰ 14,234 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਸੰਭਾਲਣ, ਬਹਾਲੀ ਤੇ ਵਿਕਾਸ ਪਰਿਯੋਜਨਾਵਾਂ ਦੇ ਮਾਧਿਅਮ ਨਾਲ ਸਾਡੀ ਅਧਿਆਤਮਿਕ ਵਿਰਾਸਤ ਦੇ ਪੁਨਰ ਵਿਕਾਸ ਦੀਆਂ ਹੋਰ ਉਦਾਹਰਣਾਂ ਹਨ।
ਘੱਟ ਗਿਣਤੀਆਂ ਦੀ ਵਿਰਾਸਤ ਦੀ ਕੀਤੀ ਸਾਂਭ ਸੰਭਾਲ
ਅਨੇਕਤਾ ਵਿਚ ਏਕਤਾ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ, ਕਿਉਂਕਿ ਇਹ ਰਾਸ਼ਟਰ ਦੀ ਗਹਿਰਾਈ ਤੇ ਜੀਵੰਤ ਨਾਲ ਜੋੜਦੀ ਹੈ। ਇਸ ਵਿਚ ਕੋਈ ਵੀ ਹੈਰਾਨੀ ਨਹੀਂ ਹੋਵੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿਚ ਭਾਰਤ ਦੇ ਘੱਟ ਗਿਣਤੀ ਭਾਈਚਾਰੇ ਦੇ ਖੁਸ਼ਹਾਲ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਆਪਣੀ ਵਚਨਬੱਧਤਾ ਦਾ ਪ੍ਰਮਾਣ ਦਿੱਤਾ ਹੈ।
ਕੇਂਦਰੀ ਸੈਰ ਸਪਾਟਾ ਮੰਤਰਾਲੇ ਦੀ ’’ਤੀਰਥਯਾਤਰਾ ਪੁਨਰੂਧਾਰ ਤੇ ਅਧਿਆਤਮਿਕ, ਵਿਰਾਸਤ ਸਰਵਧਨ ਅਭਿਆਨ’’ (ਪ੍ਰਸਾਦ) ਯੋਜਨਾ ਦੇ ਤਹਿਤ 1631.93 ਕਰੋੜ ਰੁਪਏ ਦੀ ਰਾਸ਼ੀ ਨਾਲ ਮਨਜ਼ੂਰ 46 ਪਰਿਯੋਜਨਾਵਾਂ ਵਿਚ ਚਮਕੌਰ ਸਾਹਿਬ ਗੁਰਦੁਆਰਾ, ਨਾਡਾ ਸਾਹਿਬ ਗੁਰਦੁਆਰਾ, ਪਟਨਾ ਸਾਹਿਬ, ਹਜਰਤਬਲ ਤੀਰਥ ਅਤੇ ਅਜਮੇਰ ਸ਼ਰੀਫ਼ ਦਰਗਾਹ ਸਮੇਤ ਕਈ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨ ਸ਼ਾਮਲ ਹਨ।
ਰਾਸ਼ਟਰੀ ਵਿਕਾਸ ਸ਼ਹਿਰ ਵਿਕਾਸ ਤੇ ਸੰਵਰਧਨ ਯੋਜਨਾ (ਹਰਿਦਯ) ਯੋਜਨਾ ਦੇ ਤਹਿਤ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸਾਂਭ ਸੰਭਾਲ ਤੇ ਮੁੜ ਸੁਰਜੀਤ ਕਰਨ ਲਈ ਕੇਂਦਰ ਸਰਕਾਰ ਵੱਲੋਂ 12 ਸ਼ਹਿਰਾਂ ਲਈ ਫੰਡ ਰਾਖਵਾਂ ਰੱਖਿਆ ਹੈ। ਇਨ੍ਹਾਂ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਵਿਰਾਸਤੀ ਸਥਾਨ ਸ਼ਾਮਲ ਹਨ, ਜਿਨ੍ਹਾਂ ਵਿਚ ਅਜਮੇਰ ਸ਼ਰੀਫ਼ ਦਰਗਾਹ, ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਰਤਸਰ ਤੇ ਬਿਹਾਰ ਵਿਚ ਬੌਧ ਗਿਆ ਸ਼ਾਮਿਲ ਹਨ। ਕੇਂਦਰ ਸਰਕਾਰ ਨੇ ਵਿਰਾਸਤੀ ਸ਼ਹਿਰ ਅੰਮਿ੍ਰਤਸਰ ਲਈ ਵਿਕਾਸ ਤੇ ਸਾਂਭ ਸੰਭਾਲ ਲਈ ਹਰਿਦਯ ਯੋਜਨਾ ਦੇ ਤਹਿਤ 69.31 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਤੇ ਪ੍ਰਸਾਦ ਯੋਜਨਾ ਦੇ ਤਹਿਤ ਹਰਿਮੰਦਰ ਸਾਹਿਬ, ਅੰਮਿ੍ਰਸਰ, ਰੋਪੜ ’ਚ ਚਮਕੌਰ ਸਾਹਿਬ, ਪੰਚਕੂਲਾ ਵਿਚ ਨਾਡਾ ਸਾਹਿਬ ਗੁਰਦੁਆਰਾ ਲਈ ਫੰਡ ਜਾਰੀ ਕੀਤਾ ਹੈ।ਗੁੁਜਰਾਤ ਵਿਚ ਗੁਰਦੁਆਰਾ ਲਖਪਤ ਸਾਹਿਬ, ਜਿਥੇ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਦੇ ਦੌਰਾਨ ਕੁੱਝ ਦਿਨਾਂ ਲਈ ਰੁੱਕੇ ਸਨ, ਜਿਸ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਵੀ ਪਹਿਲ ਕੀਤੀ ਗਈ ਤੇ ਇਸ ਨੂੰ ਯੂਨੈਸਕੋ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ।ਲੰਘੇ ਦਿਨਾਂ ਤੋਂ ਕੇਂਦਰ ਸਰਕਾਰ ਨੇ ਬੇਸੀਲਿਕਾ ਆਫ਼ ਬਾਮ ਜੀਸਸ ਵਰਗੀਆਂ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਤੇ ਸੰਭਾਲ ਲਈ ਪਹਿਲਕਦਮੀਆਂ ਕੀਤੀਆਂ ਹਨ, ਜੋ ਯੂਨੈਸਕੋ ਦਾ ਵਿਸ਼ਵ ਧਰੋਹਰ ਸਥਾਨ ਹੈ ਅਤੇ ਬੌਧਗਿਆ ਨੂੰ ਬੌਧ ਤੀਰਥ ਯਾਤਰੀਆਂ ਲਈ ਇੱਕ ਅੰਤਰਰਾਸ਼ਟਰੀ ਮਾਣਮੱਤੇ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ ਹੈ। ਬੌਧਗਿਆ ਤੋਂ ਲੁੰਬਿਨੀ ਤਕ ਇੱਕ ਬੌਧ ਸਰਕਟ ਦਾ ਨਿਰਮਾਣ ਵੀ ਕੀਤਾ ਗਿਆ ਹੈ।ਇਸ ਦੇ ਨਾਲ ਹੀ, ਬੌਧ ਸਿੱਖਿਆ ਲਈ ਇੱਕ ਪ੍ਰਮੁੱਖ ਕੇਂਦਰ ਨਾਲੰਦਾ ਯੂਨੀਵਰਸਿਟੀ ਨੂੰ ਮੁੜ ਤੋਂ ਖੋਲਿਆ ਗਿਆ ਹੈ। ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਵਿਚ 12 ਜੈਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੇ ਸਰਕਟ ਦਾ ਵਿਕਾਸ ਤੀਰਥ ਯਾਤਰੀਆਂ ਲਈ ਸੁਰੱਖਿਆ ਤੇ ਸੁਖਾਲੇ ਤਰੀਕੇ ਨਾਲ ਯਾਤਰਾ ’ਤੇ ਜਾਣ ਲਈ ਨਿਸ਼ਚਿਤ ਕਰਦਾ ਹੈ।
ਪ੍ਰਾਚੀਨ ਧਰੋਹਰਾਂ ਦੀ ਭਾਰਤ ’ਚ ਵਾਪਸੀ
ਪਿਛਲੇ 10 ਸਾਲਾਂ ਵਿਚ ਪ੍ਰਾਚੀਨ ਧਰੋਹਰਾਂ ਦੀ ਦੇਸ਼ ਵਾਪਸੀ ਦੇ ਮਾਧਿਅਮ ਰਾਹੀਂ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਵੀ ਮਹੱਤਵਪੂਰਨ ਉਤਸ਼ਾਹ ਮਿਲਿਆ ਹੈ। 1970 ’ਚ ਅੰਤਰਰਾਸ਼ਟਰੀ ਕਨਵੈਨਸ਼ਨ ਆਉਣ ਦੇ ਬਾਵਜੂਦ, 1955 ਤੋਂ 2014 ਦੇ ਵਿਚਕਾਰ ਸਿਰਫ 13 ਅਜਿਹੀਆਂ ਪ੍ਰਾਚੀਨ ਧਰੋਹਰਾਂ ਭਾਰਤ ਨੂੰ ਵਾਪਸ ਮਿਲੀਆਂ ਸਨ। ਪਰੰਤੂ ਵਰਤਮਾਨ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ ਭਾਰਤੀ ਵਿਰਾਸਤ ’ਤੇ ਮਾਣ ਹੋਣ ਦੇ ਸੰਕਲਪ ਦੇ ਕਾਰਨ 2014 ਤੋਂ ਲੈ ਕੇ ਹੁਣ ਤਕ ਲਗਪਗ 11 ਸਾਲਾਂ ਦੇ ਕਾਰਜ਼ਕਾਲ ’ਚ 642 ਤੋਂ ਵੱਧ ਪ੍ਰਾਚੀਨ ਧਰੋਹਰਾਂ ਭਾਰਤ ਵਾਪਸ ਲਿਆਉਂਦੀਆਂ ਗਈਆਂ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਧਰੋਹਰਾਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ। ਇਨ੍ਹਾਂ ਧਰੋਹਰਾਂ ਦੀ ਦੇਸ਼ ਵਿਚ ਹੋਈ ਵਾਪਸੀ ਭਾਰਤੀ ਸਭਿਆਚਾਰਕ ਧਰੋਹਰਾਂ ਦੀ ਸੁਰੱਖਿਆ ਤੇ ਪ੍ਰਾਪਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ, ਵਰਤਮਾਨ ਸਮੇਂ ਵਿਚ ਵੱਖ-ਵੱਖ ਦੇਸ਼ਾਂ ਦੇ ਨਾਲ 72 ਅਜਿਹੀਆਂ ਪ੍ਰਾਚੀਨ ਧਰੋਹਰਾਂ ਨੂੰ ਭਾਰਤ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਵਿਚ ਆਸਟ੍ਰੀਆ, ਬੈਲਜੀਅਮ, ਫਰਾਂਸ,ਇੱਟਲੀ, ਨੀਦਰਲੈਂਡ ਤੇ ਸਿੰਗਾਪੁਰ ਸ਼ਾਮਲ ਹਨ। ਅਨੇਕਾਂ ਹੀ ਵਿਦੇਸ਼ੀ ਯਾਤਰਾਵਾਂ ਦੇ ਦੌਰਾਨ ਸਾਡੇ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਨੇਤਾਵਾਂ ਤੇ ਬਹੁ ਪੱਖੀ ਸੰਸਥਾਵਾਂ ਦੇ ਨਾਲ ਇਸ ਸਬੰਧੀ ਚਰਚਾ ਕੀਤੀ ਗਈ ਹੈ ਅਤੇ ਅੱਜ ਵੱਡੀ ਗਿਣਤੀ ਵਿਚ ਦੇਸ਼ ਚੋਰੀ ਕੀਤੀਆਂ ਗਈਆਂ ਮੂਰਤੀਆਂ ਤੇ ਪ੍ਰਾਚੀਨ ਧਰੋਹਰਾਂ ਨੂੰ ਭੇਜਣ ਲਈ ਭਾਰਤ ਨਾਲ ਸੰਪਰਕ ਕਰ ਰਹੇ ਹਨ।
ਭਾਰਤੀ ਵਿਰਾਸਤ ਬਾਰੇ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਕਰ ਰਹੀ ਉਪਰਾਲੇ
ਪਿਛਲੇ ਇੱਕ ਦਹਾਕੇ ਵਿਚ ਕੇਂਦਰ ਸਰਕਾਰ ਨੇ ਦੁਨੀਆ ਭਰ ’ਚ ਭਾਰਤੀ ਵਿਰਾਸਤ ਬਾਰੇ ਜਾਗਰੂਕ ਕਰਨ ਲਈ ਅਣਥੱਕ ਉਪਰਾਲੇ ਕੀਤੇ ਹਨ,। ਇਸ ਵਿਚ ਕੋਈ ਵੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਿਛਲੇ ਇੱਕ ਦਹਾਕੇ ਵਿਚ 13 ਵਿਸ਼ਵ ਧਰੋਹਰ ਸੰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 35 ਸੱਭਿਆਚਾਰਕ ਸ਼੍ਰੇਣੀਆਂ ਵਿਚ 7 ਕੁਦਰਤੀ ਤੇ ਇੱਕ ਮਿਸ਼ਰਿਤ ਸ਼੍ਰੇਣੀਆਂ ਸ਼ਾਮਲ ਹਨ। ਇਸੇ ਪ੍ਰਕਾਰ, ਯੂਨੈਸਕੋ ਦੀ ਵਿਸ਼ਵ ਧਰੋਹਰ ਸਥਾਨਾਂ ਦੀ ਸੰਖਿਆ ਵਿਚ ਭਾਰਤ ਦੀਆਂ ਪ੍ਰਾਚੀਨ ਸੰਪਤੀਆਂ 43 ਹੋ ਗਈਆਂ ਹਨ। ਹੁਣ ਭਾਰਤ ਦੁਨੀਆ ਭਰ ਵਿਚ 6ਵੇਂ ਸਥਾਨ ’ਤੇ ਹੈ ਤੇ ਏਸ਼ੀਆ ਮਹਾਂਦੀਪ ਦੇ ਖੇਤਰ ਵਿਚ ਪ੍ਰਾਚੀਨ ਧਰੋਹਰਾਂ ਦੀਆਂ ਸੰਪਤੀਆਂ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਹੈ। ਇਸ ਤੋਂ ਵੀ ਜ਼ਿਆਦਾ, ਭਾਰਤ ਦੀ ਸੰਭਾਵਿਤ ਸੂਚੀ 2014 ਤੋਂ 15 ਸਥਾਨਾਂ ਤੋਂ ਵੱਧ ਕੇ 2024 ਵਿਚ 62 ਹੋ ਗਈਆਂ ਹਨ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਵਿਸ਼ਵ ਪੱਧਰੀ ਮਾਨਤਾ ਤੇ ਵੱਡੀ ਗਿਣਤੀ ਵਿਚ ਵਿਦੇਸ਼ੀ ਸੈਲਾਨੀਆਂ ਦੇ ਆਕਰਸ਼ਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਵਿਸ਼ਵ ਵਿਰਾਸਤ ਦੀ ਰੱਖਿਆ ਨੂੰ ਭਾਰਤ ਸਮਝਦਾ ਹੈ ਆਪਣੀ ਜ਼ਿੰਮੇਂਵਾਰੀ
ਭਾਰਤ ਹੁਣ ਵਿਸ਼ਵ ਵਿਰਾਸਤ ਦੀ ਰੱਖਿਆ ਨੂੰ ਆਪਣੀ ਜ਼ਿੰਮੇਂਵਾਰੀ ਸਮਝਦਾ ਹੈ ਅਤੇ ਭਾਰਤੀ ਵਿਰਾਸਤ ਦੇ ਨਾਲ-ਨਾਲ ਦੁਨੀਆ ਦੇ ਦੱਖਣੀ ਦੇਸ਼ਾਂ ਦੀ ਵਿਰਾਸਤ ਦੀ ਸੰਭਾਲ ਲਈ ਸਹਿਯੋਗ ਦੇ ਰਿਹਾ ਹੈ। ਭਾਰਤ ਕਈ ਵਿਰਾਸਤਾਂ ਦੀ ਰੱਖਿਆ ਲਈ ਸਹਿਯੋਗ ਵੀ ਦੇ ਰਿਹਾ ਹੈ, ਜਿਵੇਂ ਕਿ ਕੰਬੋਡੀਆ ਵਿਚ ਅੰਗਰੋਟ ਵਾਟ, ਵਿਅਤਨਾਮ ਵਿਚ ਚਾਮ ਮੰਦਿਰ ਤੇ ਮਿਆਂਮਾਰ ਵਿਚ ਬਾਗਾਨ ਦੇ ਸਤੂਪ ਹਨ।
ਭਾਰਤ ਨੇ ਪਹਿਲੀ ਵਾਰ 2024 ਨਵੀਂ ਦਿੱਲੀ ਵਿਚ 46ਵੀਂ ਵਿਰਾਸਤੀ ਸਮਿਤੀ ਦੀ ਮੇਜ਼ਬਾਨੀ ਕੀਤੀ ਤੇ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ ਨੂੰ 1 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ।ਇਸ ਯੋਗਦਾਨ ਦਾ ਪ੍ਰਯੋਗ ਨਿਰਮਾਣ, ਤਕਨੀਕੀ ਸਹਾਇਤਾ ਤੇ ਵਿਸ਼ਵ ਵਿਰਾਸਤੀ ਸਥਾਨਾਂ ਦੀ ਸਾਂਭ ਸੰਭਾਲ ਲਈ ਕੀਤਾ ਜਾਵੇਗਾ, ਜਿਸ ਨਾਲ ਵਿਸ਼ੇਸ਼ ਤੌਰ ’ਤੇ ਲਾਭ ਸੰਸਾਰ ਦੇ ਦੱਖਣੀ ਦੇਸ਼ਾਂ ਨੂੰ ਹੋਵੇਗਾ। ਭਾਰਤ ਅੱਜ ਨਾ ਕੇਵਲ ਅਧੁਨਿਕ ਵਿਕਾਸ ਦੇ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਦੀ ਸੰਭਾਲ ਵੀ ਕਰ ਰਿਹਾ ਹੈ। ਇਸ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’’ਵਿਕਾਸ ਭੀ, ਵਿਰਾਸਤ ਭੀ’’ ਦੇ ਮੰਤਰ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਅਗੁਵਾਈ ਕਰ ਰਹੇ ਹਨ।