ਸੰਸਦ ਦੇ ਚਲ ਰਹੇ ਬਜਟ ਇਜਲਾਸ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ “ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿੱਲ 2025” ਦਾ ਸਮਰਥਨ ਕਰਦਿਆਂ ਇਸਨੂੰ ਇਤਿਹਾਸਕ ਕਦਮ ਦੱਸਿਆ।
ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਜਦੋਂ ਭਾਰਤ ਦੁਨੀਆ ਦੀ ਪਹਿਲੀ “ਡੋਮੇਨ ਸਪੈਸ਼ਲ ਕੋਆਪ੍ਰੇਟਿਵ ਯੂਨੀਵਰਸਿਟੀ” ਸਥਾਪਤ ਕਰਨ ਜਾ ਰਿਹਾ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ, ਭਾਰਤ ਸਹਿਕਾਰੀ ਖੇਤਰ ‘ਚ ਵਿਸ਼ਵ ਵਿਚਾਰਸ਼ੀਲ ਨੇਤਾ ਵਜੋਂ ਉਭਰੇਗਾ।
“ਰਾਜ ਸਭਾ ਵਿਖੇ “ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿੱਲ 2025″ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ, ਜਿਸਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 1 ਅਪ੍ਰੈਲ ਨੂੰ ਰਾਜ ਸਭਾ ‘ਚ ਪੇਸ਼ ਕੀਤਾ ਸੀ ਤੇ 26 ਮਾਰਚ ਨੂੰ ਲੋਕ ਸਭਾ ਦੁਆਰਾ ਇਸਦੀ ਪ੍ਰਵਾਨਗੀ ਤੋਂ ਬਾਅਦ ਮੰਗਲਵਾਰ ਨੂੰ ਉੱਚ ਸਦਨ ਦੁਆਰਾ ਪਾਸ ਕੀਤਾ ਗਿਆ ਸੀ।
MP ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਗੁਜਰਾਤ ‘ਚ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਆਨੰਦ ਦੇ ਕੈਂਪਸ ‘ਚ ਸਥਾਪਿਤ ਹੋਣ ਵਾਲੀ ਇਹ ਯੂਨੀਵਰਸਿਟੀ ਸਿਰਫ਼ ਇੱਕ ਅਕਾਦਮਿਕ ਸੰਸਥਾਨ ਨਹੀਂ ਹੋਵੇਗੀ, ਸਗੋਂ ਸਹਿਕਾਰੀ ਸੰਸਥਾਵਾਂ ਲਈ ਇੱਕ ਵਿਸ਼ਵਵਿਆਪੀ ਉੱਤਮਤਾ ਦਾ ਕੇਂਦਰ ਹੋਵੇਗੀ।”
ਉਨ੍ਹਾਂ ਕਿਹਾ, “ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਸਿਰਫ਼ ਇੱਕ ਅਕਾਦਮਿਕ ਅਦਾਰਾ ਨਹੀਂ, ਬਲਕਿ ਸਹਿਯੋਗ ਲਈ ਇੱਕ ਵਿਸ਼ਵਵਿਆਪੀ ਉੱਤਮਤਾ ਦਾ ਕੇਂਦਰ ਬਣਨ ਜਾ ਰਹੀ ਹੈ। ਇਹ ਦੁਨੀਆ ਦੀ ਪਹਿਲੀ ਪੂਰੀ ਤਰ੍ਹਾਂ ਦੀ ਵਿਕਸਤ “ਸਹਿਕਾਰੀ ਡੋਮੇਨ ਸਪੈਸ਼ਲ ਯੂਨੀਵਰਸਿਟੀ ਹੋਵੇਗੀ, ਜਿੱਥੇ ਸਹਿਕਾਰੀ ਵਿੱਤ, ਖੇਤੀਬਾੜੀ-ਕਾਰੋਬਾਰ, ਡਿਜੀਟਲ ਸਹਿਕਾਰੀ ਅਤੇ ਸਟਾਰਟਅੱਪਸ (ਉੱਦਮ) ‘ਤੇ ਵਿਸ਼ੇਸ਼ ਕੋਰਸ ਕਰਵਾਏ ਜਾਣਗੇ।
ਇਹ ਯੂਨੀਵਰਸਿਟੀ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਵੀ ਸਹਿਯੋਗ ਕਰੇਗੀ, ਜਿਸ ਨਾਲ ਭਾਰਤੀ ਸਹਿਕਾਰੀ ਸੰਸਥਾਵਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕਰਨ ‘ਚ ਮਦਦ ਮਿਲੇਗੀ। ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਸਹਿਕਾਰੀ ਖੇਤਰ ‘ਚ ਨਵੀਂ ਊਰਜਾ ਆਵੇਗੀ, ਪੇਸ਼ੇਵਰ ਮਨੁੱਖੀ ਸਰੋਤ ਤਿਆਰ ਹੋਣਗੇ, ਯੋਗ ਲੀਡਰਸ਼ਿਪ ਪੈਦਾ ਹੋਵੇਗੀ ਅਤੇ ਵਿਸ਼ਵ ਪੱਧਰੀ ਖੋਜ ਦੇ ਨਾਲ-ਨਾਲ ਨਵੇਂ ਮੌਕੇ ਪੈਦਾ ਹੋਣਗੇ।