ਚੰਡੀਗੜ੍ਹ, 9 ਜੂਨ 2021 : ਅੱਜ ਨਰਿੰਦਰ ਤੋਮਰ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ‘ਚ ਉਨ੍ਹਾਂ ਨੇ MSP ਨੂੰ ਲੈਕੇ ਅਹਿਮ ਫੈਲਸਾ ਲਿਆ ਹੈ| ਜੇ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਇਹ 1868 ਰੁਪਏ ਪ੍ਰਤੀ ਕੁਇੰਟਲ ਸੀ| ਸਰਕਾਰ ਨੇ ਸਾਲ 2021-22 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 72 ਰੁਪਏ ਵਧਾ ਕੇ 1,940 ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਫਸਲਾਂ ਦੀ ਐੱਮਐੱਸਪੀ ਵਧਾਈ ਜਾ ਰਹੀ ਹੈ ਤੇ ਅੱਗੇ ਵੀ ਇਹ ਇਸ ਤਰ੍ਹਾਂ ਵਧਦੀ ਰਹੇਗੀ।