Mukhtar ansari: ਯੂ.ਪੀ ਦੇ ਬਾਹੂਬਲੀ ਨੇਤਾ ਤੇ ਡਾਨ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਲਾਕਰ ਵੀਆਈਪੀ ਟ੍ਰੀਟਮੈਂਟ ਦੇਣ ਅਤੇ ਉਸ ਨੂੰ ਯੂਪੀ ਸ਼ਿਫਟ ਨਹੀਂ ਕਰਨ ਦੇ ਲਈ ਵਕੀਲਾਂ ‘ਤੇ 55 ਲੱਖ ਰੁਪਏ ਖਰਚ ਕਰਨ ਦੇ ਮਾਮਲੇ ਦੀ ਜਾਂਚ ਇੰਟੈਲੀਜੈਂਸ ਨੇ ਸ਼ੁਰੂ ਕਰ ਦਿੱਤੀ ਹੈ।
ਸੀਐੱਮ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਪ੍ਰਮੁਖ ਸਕੱਤਰ ਅਨੁਰਾਗ ਵਰਮਾ ਨੇ ਨੇ ਡੀਜੀਪੀ ਗੌਰਵ ਯਾਦਵ ਨੂੰ ਮਾਮਲੇ ਦੀ ਜਾਂਚ 2 ਹਫਤਿਆਂ ‘ਚ ਪੂਰੀ ਕਰਕੇ ਰਿਪੋਰਟ ਸੌਂਪਣ ਨੂੰ ਕਿਹਾ ਹੈ।ਇੰਟੈਲੀਜੈਂਸ ਦੇ ਏਡੀਜੀਪੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਤਾ ਲਗਾਇਆ ਜਾਵੇਗਾ ਕਿ ਕਿਸ ਨੇਤਾ ਦੇ ਕਹਿਣ ‘ਤੇ ਤੇ ਕਿਸ ਆਧਾਰ ‘ਤੇ ਵਕੀਲਾਂ ਦੀ ਫੌਜ਼ ਖੜੀ ਕਰਕੇ ਅੰਸਾਰੀ ਦੀ ਪੈਰਵੀ ‘ਤੇ 55 ਲੱਖ ਰੁਪਏ ਖਰਚ ਕੀਤੇ ਗਏ।
ਇਹ ਵੀ ਪੜ੍ਹੋ : Canada: ਕੈਨੇਡਾ ਸਰਕਾਰ ਨੇ 2025 ਤੱਕ ਹਰ ਸਾਲ ਪੰਜ ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਕੀਤਾ ਐਲਾਨ
ਰਿਪੋਰਟ ਸਬਮਿਟ ਹੋਣ ‘ਤੇ ਸਬੰਧਿਤ ਅਫ਼ਸਰਾਂ ਤੇ ਨੇਤਾਵਾਂ ‘ਤੇ ਕਾਰਵਾਈ ਹੋਵੇਗੀ।ਵਰਮਾ ਨੇ ਡੀਜੀਪੀ ਨੂੰ ਕਿਹਾ ਹੈ ਕਿ ਜਾਂਚ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ‘ਚ ਹੋਵੇ।ਜਿਨ੍ਹਾਂ ਅਫਸਰਾਂ ਦਾ ਨਾਮ ਸਾਹਮਣੇ ਆਵੇਗਾ ਉਨ੍ਹਾਂ ‘ਤੇ ਲੱਖਾਂ ਰੁਪਏ ਦੇ ਖਰਚ ਦੀ ਜ਼ਿੰਮੇਦਾਰੀ ਫਿਕਸ ਹੋਵੇਗੀ।ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਰੰਗਦਾਰੀ ਮੰਗਣ ਦੇ ਮਾਮਲੇ ‘ਚ ਅੰਸਾਰੀ ਨੂੰ ਰੋਪੜ ਜੇਲ੍ਹ ‘ਚ ਸਵਾ 2 ਸਾਲ ਤੱਕ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : Canada: ਕੈਨੇਡਾ ਸਰਕਾਰ ਨੇ 2025 ਤੱਕ ਹਰ ਸਾਲ ਪੰਜ ਲੱਖ ਪ੍ਰਵਾਸੀਆਂ ਨੂੰ ਸੱਦਣ ਦਾ ਕੀਤਾ ਐਲਾਨ