ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਦੇਰ ਰਾਤ ਇੱਕ ਨੌਜਵਾਨ ਜਿਸ ਦਾ ਨਾਮ ਹਰਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ ਲਗਭਗ 28 ਤੋਂ 30 ਸਾਲ ਦੱਸੀ ਜਾ ਰਹੀ ਹੈ ਨੂੰ ਸ਼ੱਕੀ ਹਾਲਤ ਚ ਕਤਲ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਵਿਅਕਤੀ ਦੀ ਬਾਡੀ ਜਖਮੀ ਹਾਲਾਤ ਵਿੱਚ ਸੜਕ ‘ਤੇ ਪਈ ਲੋਕਾਂ ਨੇ ਵੇਖੀ ਜਿਸ ਤੋਂ ਬਾਅਦ ਪੁਲਿਸ ਨੂੰ ਫੋਨ ਕਰ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਹਰਜਿੰਦਰ ਸਿੰਘ ਦੀ ਬਾਡੀ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਦੇ ਕੋਲੇ ਮਿਲੀ ਹੈ ਹਰਜਿੰਦਰ ਸਿੰਘ ਦੇ ਉੱਪਰ ਕਾਫੀ ਤਿੱਖੇ ਹਥਿਆਰ ਦੇ ਨਿਸ਼ਾਨ ਪਾਏ ਗਏ।
ਇਸ ਵੀਡੀਓ ਵਿੱਚ ਵੇਖੇ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗ ਚੁੱਕੀ ਹੈ ।ਇਸ ਸਬੰਧੀ ਪੁਲਸ ਮੁਤਾਬਿਕ 2 ਨੌਜਵਾਨਾਂ ਤੇ ਇਹ ਹਮਲਾ ਹੋਇਆ ਜਿਸ ਚ ਇੱਕ ਦੀ ਮੌਤ ਹੋ ਗਈ ।