Nail Biting Side Effects: ਕਈ ਲੋਕਾਂ ਨੂੰ ਨਹੁੰ ਚਬਾਉਣ ਦੀ ਆਦਤ ਹੁੰਦੀ ਹੈ। ਉਹ ਵਾਰ-ਵਾਰ ਮੂੰਹ ਵਿੱਚ ਉਂਗਲਾਂ ਪਾ ਕੇ ਆਪਣੇ ਨਹੁੰ ਚਬਾਉਣ ਲੱਗ ਪੈਂਦੇ ਹਨ। ਬਹੁਤ ਸਾਰੇ ਲੋਕ ਖਾਸ ਕਰਕੇ ਤਣਾਅ ਦੇ ਦੌਰਾਨ ਨਹੁੰ ਚਬਾਉਂਦੇ ਹਨ। ਇਹ ਆਦਤ ਆਮ ਲੱਗ ਸਕਦੀ ਹੈ ਪਰ ਤੁਹਾਡੇ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਨਹੁੰ ਚਬਾਉਣ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਨਹੁੰ ਕਿਉਂ ਨਹੀਂ ਚਬਾਏ ਜਾਣੇ ਚਾਹੀਦੇ ਅਤੇ ਇਸ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
1. ਨਹੁੰ ਚਬਾਉਂਦੇ ਰਹਿਣ ਨਾਲ ਨਹੁੰ ‘ਚ ਜੋ ਬੈਕਟੀਰੀਆ ਹੁੰਦੇ ਹਨ ਉਹ ਸਾਡੀਆਂ ਅੰਤੜੀਆਂ ‘ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਕੈਂਸਰ ਦਾ ਕਾਰਨ ਬਣਦੇ ਹਨ।
2. ਨਹੁੰ ਚਬਾਉਂਦੇ ਰਹਿਣ ਨਾਲ ਉਂਗਲੀਆਂ ‘ਤੇ ਵੀ ਜ਼ਖਮ ਹੋ ਜਾਂਦੇ ਹਨ।
3. ਕਿਸੇ ਨੂੰ ਨਹੁੰ ਚਬਾਉਂਦੇ ਦੇਖ ਕੇ ਹਰ ਕੋਈ ਇਹ ਹੀ ਸੋਚਦਾ ਹੈ ਕਿ ਇਹ ਕਿਸੇ ਤਣਾਓ ਦੇ ਕਾਰਨ ਹੀ ਨਹੁੰ ਚਬਾ ਰਿਹਾ ਹੈ।
4. ਨਹੁੰ ਚਬਾਉਂਦੇ ਰਹਿਣ ਨਾਲ ਇਸ ਦਾ ਅਸਰ ਦੰਦਾਂ ‘ਤੇ ਵੀ ਹੋ ਜਾਂਦਾ ਹੈ। ਨਹੁੰ ਦੀ ਗੰਦਗੀ ਕਾਰਨ ਦੰਦ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ।
5. ਨਹੁੰ ਚਬਾਉਂਦੇ ਰਹਿਣ ਨਾਲ ਪੇਟ ਦਾ ਇਨਫੈਕਸ਼ਨ ਵੀ ਹੋ ਜਾਂਦਾ ਹੈ । ਜਿਸ ਕਿਸੇ ਨੂੰ ਵੀ ਇਹ ਆਦਤ ਹੁੰਦੀ ਹੈ ਉਹ ਕਦੇ ਵੀ, ‘ਹੱਥ ਧੋ ਕੇ ਤੇ ਨਹੀਂ ਨਹੁੰ ਚਬਾਏਗਾ’। ਸੋ ਜੋ ਵੀ ਹੱਥਾਂ ‘ਤੇ ਲੱਗਾ ਹੁੰਦਾ ਹੈ ਉਹ ਪੇਟ ‘ਚ ਜਾਂਦਾ ਹੈ ਅਤੇ ਇਸ ਨਾਲ ਪੇਟ ਦਾ ਇਨਫੈਕਸ਼ਨ ਹੋਣ ਦਾ ਖ਼ਤਰਾ 75% ਵੱਧ ਜਾਂਦਾ ਹੈ।
ਜੇਕਰ ਤੁਹਾਡੇ ਆਸ-ਪਾਸ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਇਸ ਨੂੰ ਠੀਕ ਕਰਨ ਲਈ ਕਹੋ। ਨਹੁੰ ਚਬਾਉਂਦੇ ਰਹਿਣ ਨਾਲ ਜੇ ਨਹੁੰ ਦੇ ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਮੂੰਹ ਦੇ ਬੈਕਟੀਰੀਆ ਵੀ ਸਾਡੇ ਨਹੁੰ ‘ਤੇ ਲਗਦੇ ਹਨ। ਜਿਸ ਕਾਰਨ ਕੋਈ ਕੰਮ ਕਰਦੇ ਸਮੇਂ ਇਹ ਬੈਕਟੀਰੀਆ ਫੈਲਦੇ ਹਨ। ਇਹ ਬਿਮਾਰੀ ਵਧਾਉਂਦੇ ਹਨ। ਜਿੰਨੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲ ਲਓ।
(Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। ਇਸਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। Pro Punjab TV ਇਸਦੀ ਪੁਸ਼ਟੀ ਨਹੀਂ ਕਰਦਾ।)
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h