ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਓਰੀਅਨ ਕੈਪਸੂਲ ਐਤਵਾਰ ਨੂੰ ਵਾਸਪ ‘ਤੇ ਵਾਪਸ ਆ ਗਿਆ। ਇਸ ਨੂੰ ਸੁਰੱਖਿਅਤ ਢੰਗ ਨਾਲ ਮੈਕਸੀਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਿਆ ਗਿਆ। ਸ਼ੁਰੂਆਤੀ ਰਿਪੋਰਟ ਮੁਤਾਬਕ ਨਾਸਾ ਦਾ ਇਹ ਮਿਸ਼ਨ ਸਫਲ ਰਿਹਾ ਹੈ।
ਇਸ ਕੈਪਸੂਲ ਨੂੰ ਟੈਸਟ ਫਲਾਈਟ ਦੇ ਤੌਰ ‘ਤੇ ਚੰਦਰਮਾ ‘ਤੇ ਭੇਜਿਆ ਗਿਆ। ਇਸੇ ਲਈ ਇਸ ਉੱਤੇ ਕੋਈ ਮਨੁੱਖ ਨਹੀਂ ਸੀ। ਪਰ ਆਉਣ ਵਾਲੇ ਦਿਨਾਂ ‘ਚ ਇਸ ਰਾਹੀਂ ਪੁਲਾੜ ਯਾਤਰੀਆਂ ਨੂੰ ਚੰਦਰਮਾ ‘ਤੇ ਭੇਜਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਸਾਲ 2025 ਜਾਂ 2026 ਤੱਕ ਪੂਰਾ ਹੋ ਜਾਵੇਗਾ।
ਨਾਸਾ ਨੂੰ ਇਸਦੀ ਸਫਲਤਾਪੂਰਵਕ ਲੈਂਡਿੰਗ ਕਰਨ ਦੀ ਜ਼ਰੂਰਤ ਸੀ, ਤਾਂ ਜੋ ਇਹ ਆਪਣੀ ਓਰੀਅਨ ਉਡਾਣ ਵੱਲ ਵਧ ਸਕੇ, ਜੋ ਕਿ 2024 ‘ਚ ਹੋਵੇਗੀ। ਇਸ ਫਲਾਈਟ ‘ਚ ਚਾਰ ਪੁਲਾੜ ਯਾਤਰੀ ਜਾਣਗੇ। ਇਸ ਤੋਂ ਪਹਿਲਾਂ 50 ਸਾਲ ਪਹਿਲਾਂ ਪੁਲਾੜ ਯਾਤਰੀ ਚੰਦਰਮਾ ‘ਤੇ ਗਏ।
ਕੈਪਸੂਲ ਧਰਤੀ ‘ਤੇ 40,000 km/hਦੀ ਰਫਤਾਰ ਨਾਲ ਧਰਤੀ ‘ਤੇ ਪਹੁੰਚਿਆ। ਇਸ ਦੀ ਰਫਤਾਰ ਨੂੰ ਘੱਟ ਕਰਨ ਲਈ ਪੈਰਾਸ਼ੂਟ ਨੂੰ ਪਾਣੀ ‘ਚ ਡਿੱਗਣ ਤੋਂ ਠੀਕ ਪਹਿਲਾਂ ਖੋਲ੍ਹਿਆ ਗਿਆ, ਤਾਂ ਕਿ ਇਹ ਸੁਰੱਖਿਅਤ ਹੇਠਾਂ ਆ ਸਕੇ।
ਅਮਰੀਕੀ ਜਲ ਸੈਨਾ ਦੇ ਜਹਾਜ਼ ਪਹਿਲਾਂ ਹੀ ਪ੍ਰਸ਼ਾਂਤ ਮਹਾਸਾਗਰ ਵਿੱਚ ਤਾਇਨਾਤ ਰਹੇ। ਇਸ ਤੋਂ ਇਲਾਵਾ ਹੈਲੀਕਾਪਟਰ ਰਾਹੀਂ ਵੀ ਓਰੀਅਨ ‘ਤੇ ਨਜ਼ਰ ਰੱਖੀ ਗਈ। ਇਸ ਕੈਪਸੂਲ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਸਮੁੰਦਰ ਤੋਂ ਬਾਹਰ ਕੱਢਿਆ ਗਿਆ। ਹੁਣ ਇਸ ਨੂੰ ਵਾਪਸ ਨਾਸਾ ਦੇ ਹੈੱਡਕੁਆਰਟਰ ਭੇਜਿਆ ਜਾਵੇਗਾ।
ਓਰੀਅਨ ਨੇ 16 ਨਵੰਬਰ ਨੂੰ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਚੰਦਰਮਾ ‘ਤੇ ਉਡਾਣ ਭਰੀ ਤੇ ਧਰਤੀ ‘ਤੇ ਵਾਪਸ ਆਉਣ ਤੋਂ ਪਹਿਲਾਂ ਚੰਦਰਮਾ ਦੇ ਚੱਕਰ ਵਿੱਚ ਲਗਪਗ ਇੱਕ ਹਫ਼ਤਾ ਬਿਤਾਇਆ। ਇਸ ਤੋਂ ਬਾਅਦ, ਨਾਸਾ 2025 ਵਿੱਚ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਇੱਕ ਵਾਹਨ ਨੂੰ ਉਤਾਰਨ ਦੀ ਕੋਸ਼ਿਸ਼ ਕਰੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER