ਐਤਵਾਰ, ਜਨਵਰੀ 25, 2026 04:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹਿਮਾਚਲ ’ਚ ਕੁਦਰਤ ਦਾ ਕਹਿਰ,ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕ ਨਾ ਜਾਣ- ਭਾਖੜਾ ਬਿਆਸ ਪ੍ਰਬੰਧਕ…

by Raminder Singh
ਅਗਸਤ 21, 2022
in Featured News, ਦੇਸ਼
0

ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਤੇ ਅਚਾਨਕ ਆਏ ਹੜ੍ਹ ਨਾਲ 22 ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜਣੇ ਲਾਪਤਾ ਹੋ ਗਏ ਹਨ। ਸਭ ਤੋਂ ਭਾਰੀ ਤਬਾਹੀ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ’ਚ ਹੋਈ ਹੈ। ਪੂਰੇ ਸੂਬੇ ’ਚ ਕੁਦਰਤੀ ਕਹਿਰ ਦੀਆਂ 36 ਘਟਨਾਵਾਂ ਸਾਹਮਣੇ ਆਈਆਂ ਹਨ। ਮੰਡੀ ’ਚ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਅਤੇ ਸ਼ੋਘੀ ’ਚ ਸ਼ਿਮਲਾ-ਚੰਡੀਗੜ੍ਹ ਮਾਰਗ ਸਮੇਤ 743 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਸਿਰਫ਼ ਮੰਡੀ ’ਚ ਹੀ 13 ਵਿਅਕਤੀ ਮਾਰੇ ਗਏ ਹਨ ਅਤੇ ਪੰਜ ਲਾਪਤਾ ਹਨ।

ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਢਿੱਗਾਂ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ।

ਉਧਰ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕਾਂ ਨੂੰ ਨਾ ਜਾਣ ਲਈ ਆਖਿਆ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੌਤਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ’ਚ ਜੰਗੀ ਪੱਧਰ ’ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ।

ਇਸ ਤੋਂ ਇਲਾਵਾ 1525 ਬਿਜਲੀ ਟਰਾਂਸਫਾਰਮਰ ਅਤੇ 132 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਬੰਦ ਪਈਆਂ ਹਨ। ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 122, ਚੰਬਾ ਜ਼ਿਲ੍ਹੇ ਵਿੱਚ 97, ਕੁੱਲੂ ਵਿੱਚ 50, ਸ਼ਿਮਲਾ ਵਿੱਚ 38 ਅਤੇ ਸੋਲਨ ਜ਼ਿਲ੍ਹੇ ਵਿੱਚ 23 ਸੜਕਾਂ ਹਨ। ਤਿੰਨੋਂ NH ਮੰਡੀ ਪਠਾਨਕੋਟ, ਮੰਡੀ ਕੁੱਲੂ ਅਤੇ ਮੰਡੀ ਜਲੰਧਰ ਵਾਇਆ ਧਰਮਪੁਰ ਨੂੰ ਬੰਦ ਕਰ ਦਿੱਤਾ ਗਿਆ ਹੈ।

 

ਇਹ ਵੀ ਪੜ੍ਹੋ: ਲਖੀਮਪੁਰ ਖੀਰੀ:ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਅੱਗੇ ਰੱਖੀਆਂ ਮੰਗਾਂ ਬਾਰੇ ਪੜ੍ਹੋ..

ਭਾਰੀ ਮੀਂਹ ਦੇ ਮੱਦੇਨਜ਼ਰ ਚੰਬਾ, ਮੰਡੀ ਤੋਂ ਬਾਅਦ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਵੀ ਸਕੂਲ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਅਤੇ ਭਲਕੇ ਦੋ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਨਦੀਆਂ ਅਤੇ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਤੇ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਲਈ ਕਿਹਾ।

ਚੰਬਾ ਜ਼ਿਲ੍ਹੇ ਦੇ ਹੰਗਾਮੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਚੋਵਾੜੀ ਤਹਿਸੀਲ ਦੇ ਬਨੇਤ ਪਿੰਡ ’ਚ ਤੜਕੇ ਸਾਢੇ 4 ਵਜੇ ਦੇ ਕਰੀਬ ਢਿੱਗਾਂ ਡਿੱਗੀਆਂ ਜਿਸ ਕਾਰਨ ਇਕ ਘਰ ਢਹਿ ਗਿਆ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਡੀ ’ਚ ਬੱਦਲ ਫਟਣ ਕਾਰਨ ਇਕ ਲੜਕੀ ਦੀ ਲਾਸ਼ ਸ਼ੁੱਕਰਵਾਰ ਰਾਤ ਮੰਡੀ-ਕਟੋਲਾ-ਪਰਾਸ਼ਰ ਰੋਡ ’ਤੇ ਬਾਗ਼ੀ ਨਾਲਾ ਕੋਲ ਮਿਲੀ ਜਦਕਿ ਉਸ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਰੁੜ੍ਹ ਗਏ ਹਨ।

ਇਹ ਵੀ ਪੜ੍ਹੋ: ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਲਈ ਪੰਜਾਬ-ਹਰਿਆਣਾ ‘ਚ ਬਣੀ ਸਹਿਮਤੀ

ਬਾਗ਼ੀ ਤੋਂ ਪੁਰਾਣਾ ਕਟੋਲਾ ਇਲਾਕਿਆਂ ਵਿਚਕਾਰ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਗੋਹਾਰ ਡਿਵੈਲਪਮੈਂਟ ਬਲਾਕ ਦੇ ਪਿੰਡ ਕਾਸ਼ਨ ’ਚ ਇਕ ਘਰ ’ਤੇ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਅੱਠ ਮੈਂਬਰ ਮਲਬੇ ਹੇਠਾਂ ਦੱਬੇ ਗਏ। ਕੌਮੀ ਆਫ਼ਤ ਪ੍ਰਬੰਧਨ ਬਲ ਅਤੇ ਪੁਲੀਸ ਦੀ ਸਹਾਇਤਾ ਨਾਲ ਚਾਰ ਘੰਟਿਆਂ ਮਗਰੋਂ ਲਾਸ਼ਾਂ ਨੂੰ ਮਲਬੇ ’ਚੋਂ ਕੱਢਿਆ ਜਾ ਸਕਿਆ।

 

Tags: floodheavy rain himachalhimachal newshimachal pradesh newsKulluland slide
Share206Tweet129Share52

Related Posts

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਕੁਲਰੀ ਕਰਨ ਵਾਲਾ ਨੌਜਵਾਨ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ

ਜਨਵਰੀ 25, 2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖੁਦ ਡੂਰ-ਟੂ-ਡੋਰ ਜਾ ਕੇ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਕੀਤਾ ਜਾਗਰੂਕ

ਜਨਵਰੀ 25, 2026

ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ‘ਚ ਸੰਗਤਾਂ ਦਾ ਆਇਆ ਹੜ੍ਹ ਕੁਝ ਇਸ ਤਰਾਂ ਹੋਈ ਅਲੌਕਿਕ ਸਮਾਗਮ ਦੀ ਸ਼ੁਰੂਆਤ

ਜਨਵਰੀ 24, 2026

ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਮਨਾਇਆ ਜਾ ਰਿਹਾ ਰਿਹਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ,ਦੇਸ਼ ਭਰ ਦੇ ਵੱਡੇ ਸਿਆਸੀ ਆਗੂ ਸਮਾਗਮ ‘ਚ ਹੋ ਰਹੇ ਸ਼ਾਮਿਲ

ਜਨਵਰੀ 24, 2026

ਕਸ਼ਮੀਰ ਤੋਂ ਹਿਮਾਚਲ ਤੋਂ ਉਤਰਾਖੰਡ ਤੱਕ 500 ਤੋਂ ਵੱਧ ਸੜਕਾਂ ਬੰਦ, ਉਡਾਣਾਂ ਰੱਦ, ਠੰਡ ਨਾਲ ਕੰਬ ਰਿਹਾ ਉੱਤਰੀ ਭਾਰਤ

ਜਨਵਰੀ 24, 2026

Viral Penguin Meme Trend: ਵਾਇਰਲ ‘ਪੈਂਗੁਇਨ ਮੀਮ’ ਟ੍ਰੈਂਡ ਵਿੱਚ ਸ਼ਾਮਲ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ

ਜਨਵਰੀ 24, 2026
Load More

Recent News

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਕੁਲਰੀ ਕਰਨ ਵਾਲਾ ਨੌਜਵਾਨ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ

ਜਨਵਰੀ 25, 2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖੁਦ ਡੂਰ-ਟੂ-ਡੋਰ ਜਾ ਕੇ ‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਕੀਤਾ ਜਾਗਰੂਕ

ਜਨਵਰੀ 25, 2026

ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ‘ਚ ਸੰਗਤਾਂ ਦਾ ਆਇਆ ਹੜ੍ਹ ਕੁਝ ਇਸ ਤਰਾਂ ਹੋਈ ਅਲੌਕਿਕ ਸਮਾਗਮ ਦੀ ਸ਼ੁਰੂਆਤ

ਜਨਵਰੀ 24, 2026

ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਮਨਾਇਆ ਜਾ ਰਿਹਾ ਰਿਹਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ,ਦੇਸ਼ ਭਰ ਦੇ ਵੱਡੇ ਸਿਆਸੀ ਆਗੂ ਸਮਾਗਮ ‘ਚ ਹੋ ਰਹੇ ਸ਼ਾਮਿਲ

ਜਨਵਰੀ 24, 2026

ਕਸ਼ਮੀਰ ਤੋਂ ਹਿਮਾਚਲ ਤੋਂ ਉਤਰਾਖੰਡ ਤੱਕ 500 ਤੋਂ ਵੱਧ ਸੜਕਾਂ ਬੰਦ, ਉਡਾਣਾਂ ਰੱਦ, ਠੰਡ ਨਾਲ ਕੰਬ ਰਿਹਾ ਉੱਤਰੀ ਭਾਰਤ

ਜਨਵਰੀ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.