Neem Side Effects: ਨਿੰਮ ਦੇ ਪੌਦੇ ਨੂੰ ਔਸ਼ਧੀ ਦਾ ਸਰੋਤ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਪੱਤੀਆਂ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਨਿੰਮ ਦੀਆਂ ਪੱਤੀਆਂ ਦੀ ਵਰਤੋਂ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਨ੍ਹਾਂ ‘ਚ ਐਂਟੀਸੈਪਟਿਕ ਗੁਣ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਮ ਦੇ ਪੱਤੇ ਨੁਕਸਾਨ ਦੇ ਨਾਲ-ਨਾਲ ਲਾਭ ਵੀ ਪਹੁੰਚਾ ਸਕਦੇ ਹਨ।
ਗੁਰਦੇ ਨੂੰ ਨੁਕਸਾਨ-
ਨਿੰਮ ਦੇ ਪੱਤਿਆਂ ਦੀ ਜ਼ਿਆਦਾ ਵਰਤੋਂ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਰੋਜ਼ਾਨਾ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਗੁਰਦੇ ‘ਤੇ ਖਤਰਨਾਕ ਪ੍ਰਭਾਵ ਹੋ ਸਕਦਾ ਹੈ।
ਦਿਲ ਲਈ ਨੁਕਸਾਨਦੇਹ-
ਰੋਜ਼ਾਨਾ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਪੇਟ ‘ਚ ਜਲਨ ਹੋ ਸਕਦੀ ਹੈ। ਨਿੰਮ ਦੀਆਂ ਪੱਤੀਆਂ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਬਦਹਜ਼ਮੀ ਤੇ ਪੇਟ ‘ਚ ਜਲਨ ਹੋ ਸਕਦੀ ਹੈ।
ਸ੍ਕਿਨ ਦੀ ਐਲਰਜੀ-
ਨਿੰਮ ਦੀਆਂ ਪੱਤੀਆਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਨਿੰਮ ਦੀਆਂ ਪੱਤੀਆਂ ‘ਚ ਐਂਟੀਸੈਪਟਿਕ ਪਾਇਆ ਜਾਂਦਾ ਹੈ ਜੋ ਚਿਹਰੇ ਤੋਂ ਮੁਹਾਸੇ ਦੂਰ ਕਰਨ ‘ਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰਨ ਨਾਲ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ।
ਬਲੱਡ ਸ਼ੂਗਰ-
ਮਿੱਠੇ ਤੇ ਆਇਲੀ ਭੋਜਨ ਦਾ ਸੇਵਨ ਕਰਨ ਨਾਲ ਸਰੀਰ ‘ਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਅਜਿਹੇ ‘ਚ ਲੋਕ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ। ਨਿੰਮ ਦੀਆਂ ਪੱਤੀਆਂ ਦਾ ਸੇਵਨ ਸਹੀ ਮਾਤਰਾ ‘ਚ ਕਰਨਾ ਚਾਹੀਦਾ ਹੈ। ਨਿੰਮ ਦੇ ਪੱਤਿਆਂ ਦਾ ਰੋਜ਼ਾਨਾ ਤੇ ਜ਼ਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵਿਗੜ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h