ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿਚ ਇਕ ਗਰੀਬ ਪਰਿਵਾਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਵੀਡੀਓ ਵਿਚ ਕੁਟਮਾਰ ਕਰ ਰਹੇ ਵਿਅਕਤੀਆਂ ਦੇ ਹੱਥਾਂ ਵਿਚ ਡੰਡੇ ਹਨ ਜਿਸਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਸਾਹਮਣੇ ਆਇਆ ਅਤੇ ਉਨਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਕਾਰਵਾਈ ਵਿਚ ਦੇਰੀ ਨਾਲ ਦੋਸ਼ੀਆਂ ਦੇ ਹੌਸਲੇ ਵਧ ਗਏ ਹਨ ਅਤੇ ਉਹਨਾਂ ਨੂੰ ਜਾਨ ਮਾਲ ਦਾ ਖਤਰਾ ਹੈ।

ਪੱਤਰਕਾਰਾਂ ਕੋਲ ਆਪਣੀ ਹੱਡਬੀਤੀ ਬਿਆਨ ਕਰਦਿਆਂ ਕੁਲਵਿੰਦਰ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀ ਰੱਤਾ ਟਿੱਬਾ ਹਾਲ ਮਲੋਟ ਸ਼ਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਰਿਵਾਰ ਪਾਲਣ ਲਈ ਇਕ ਨਿੱਜੀ ਅਦਾਰੇ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਹੈ। ਇਸ ਤੋਂ ਇਲਾਵਾ ਉਸਨੇ ਕਿਸ਼ਤਾ ਤੇ ਆਟੋ ਰਿਕਸ਼ਾ ਵੀ ਲਿਆ ਹੋਇਆ ਹੈ। ਵਿਹਲੇ ਸਮੇਂ ਉਹ ਆਟੋ ਰਿਕਸ਼ਾ ਚਲਾ ਕੇ ਮਿਹਨਤ ਕਰਦਾ ਹੈ। ਪਰ ਉਸਦੇ ਗਵਾਂਢ ਕੁਝ ਵਿਅਕਤੀ ਨਸ਼ੇ ਦਾ ਕੰਮ ਕਰਦੇ ਹਨ।
ਉਕਤ ਵਿਅਕਤੀ ਅਤੇ ਉਸਦੇ ਸਾਥੀ ਉਸਦੇ ਘਰ ਦੇ ਬਾਹਰ ਖੜੇ ਆਟੋ ਰਿਕਸ਼ੇ ਵਿਚ ਬੈਠ ਕੇ ਨਸ਼ਾ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇਕ ਚੋਰ ਚਾਬੀ ਬਣਾਈ ਹੈ ਜਦ ਮਰਜ਼ੀ ਉਸਦਾ ਆਟੋ ਕਿਤੇ ਆਸ ਪਾਸ ਲੈ ਜਾਂਦੇ ਹਨ। ਇਸ ਗੱਲ ਤੇ ਉਸਨੇ ਇਤਰਾਜ ਕੀਤਾ ਤਾਂ ਉਕਤ ਵਿਅਕਤੀ ਅਤੇ ਉਸਦੇ ਮਾਂ ਪਿਓ ਨੇ ਗਲੀ ਵਿਚ ਬੁਲਾ ਕਿ ਉਸਦੀ
ਡੰਡਿਆ ਨਾਲ ਕੁੱਟਮਾਰ ਕੀਤੀ। ਇਸ ਮੌਕੇ ਉਸਦੀ ਵੀਡੀਓ ਵੀ ਬਣਾਈ ਗਈ। ਜਦੋਂ ਕੁਲਵਿੰਦਰ ਨੂੰ ਛਡਾਉਣ ਲਈ ਉਸਦੀ ਬੱਚੀ ਅਤੇ ਪਤਨੀ ਆਏ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਦੀ ਵੀ ਕੁੱਟਮਾਰ ਕੀਤੀ।
ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਉਸਦੇ ਆਟੋ ਨੂੰ ਦੂਰ ਲਿਜਾ ਕਿ ਉਸਦੀ ਤੋੜ ਭੰਨ ਕੀਤੀ ਗਰੀਬ ਹੋਣ ਕਰਕੇ ਕੁਲਵਿੰਦਰ ਪੂਰਾ ਇਲਾਜ ਵੀ ਨਹੀਂ ਕਰਾ ਸਕਿਆ ਅਤੇ ਐਕਸਰੇ ਵਗੈਰਹ ਵੀ ਨਹੀਂ ਕਰਾ ਸਕਿਆ। ਉਸਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਕੁਲਵਿੰਦਰ ਦੀ ਪਤਨੀ ਲਕਸ਼ਮੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਨਾ ਹੋਣ ਤੇ ਉਹਨਾਂ ਨੂੰ ਹੋਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਵਿਅਕਤੀਆਂ ਨੇ ਉਸਦੇ ਪਰਿਵਾਰ ਦਾ ਜਿਉਣਾ ਹਰਾਮ ਕਰ ਦਿੱਤਾ ਹੈ। ਉਸਨੇ ਮੰਗ ਕੀਤੀ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।