ਭਾਰਤ ਪਾਕਿਸਤਾਨ ਦੇ ਤਣਾਅ ਵਿਚਕ੍ਰ ਬੀਤੇ ਦਿਨ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਦੇਸ਼ ਅਲਰਟ ਮੋਡ ‘ਤੇ ਹੈ। ਪੰਜਾਬ ਭਰ ਵਿੱਚ ਸਰਕਾਰ ਵੱਲੋਂ ਅਲਰਟ ਰਹਿਣ ਦੀਆ ਹਦਾਇਤਾਂ ਦਿੱਤੀਆਂ ਗਈਆ ਹਨ।
ਹੁਣ ਅੰਮ੍ਰਿਤਸਰ ਪ੍ਰਸ਼ਾਸ਼ਨ ਵੱਲੋਂ ਅੰਮ੍ਰਿਤਸਰ ਸ਼ਹਿਰ ‘ਚ ਵਿੱਚ ਪੂਰਨ ਤੌਰ ਤੇ ਆਤਿਸ਼ਬਾਜ਼ੀ ‘ਤੇ ਰੋਕ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਹੁਣ ਅਗਲੇ ਹੁਕਮਾਂ ਤੱਕ ਕਿਸੇ ਵੀ ਉਤਸਵ ਸਮਾਗਮ ‘ਚ ਪਟਾਕੇ ਨਹੀਂ ਚੱਲਣਗੇ।
ਦੱਸ ਦੇਈਏ ਕਿ ਪ੍ਰਸ਼ਾਸ਼ਨ ਵੱਲੋਂ ਅਗਲੇ ਆਦੇਸ਼ਾਂ ਤੱਕ ਪਟਾਕੇ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਅੰਮ੍ਰਿਤਸਰ ਜਿਲੇ ਦੇ DC ਨੇ ਅੰਮ੍ਰਿਤਸਰ ‘ਚ ਧਮਾਕੇ ਦੀ ਆਵਾਜ਼ ਸੁਣਨ ਮਗਰੋਂ ਲਿਆ ਹੈ।