Diwali Declared School Holiday: ਦੀਵਾਲੀ ਦੇ ਤਿਉਹਾਰ ਨੂੰ ਨਿਊਯਾਰਕ ਸਿਟੀ, ਅਮਰੀਕਾ ਦੇ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਭਾਈਚਾਰਿਆਂ ਦੇ ਵਿਕਾਸ ਨੂੰ ਮਾਨਤਾ ਦੇਣ ਲਈ ਸਕੂਲ ਦੀਆਂ ਛੁੱਟੀਆਂ ਦੀ ਸੂਚੀ ਵਿੱਚ ਜੋੜਿਆ ਜਾਵੇਗਾ। ਮੇਅਰ ਐਰਿਕ ਐਡਮਜ਼ ਨੇ ਇਹ ਐਲਾਨ ਕੀਤਾ। ਨਵੀਂ ਛੁੱਟੀ ਸਕੂਲ ਛੁੱਟੀਆਂ ਦੇ ਕੈਲੰਡਰ ‘ਤੇ ਬਰੁਕਲਿਨ-ਕੁਈਨਜ਼ ਡੇ ਦੀ ਥਾਂ ਲੈ ਲਵੇਗੀ।
ਦੀਵਾਲੀ ਆਮ ਤੌਰ ‘ਤੇ ਅਕਤੂਬਰ ਜਾਂ ਨਵੰਬਰ ਵਿਚ ਮਨਾਈ ਜਾਂਦੀ ਹੈ। ਇਹ ਤਿਉਹਾਰ ਲੱਖਾਂ ਨਿਊਯਾਰਕ ਵਾਸੀਆਂ ਵਲੋਂ ਮਨਾਇਆ ਜਾਂਦਾ ਹੈ ਅਤੇ ਇਹ ਘੋਸ਼ਣਾ ਰਾਜ ਦੇ ਸੰਸਦ ਮੈਂਬਰਾਂ ਵਲੋਂ ਹਾਲ ਹੀ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸਕੂਲ ਪ੍ਰਣਾਲੀ ਵਿੱਚ ਛੁੱਟੀ ਬਣਾਉਣ ਲਈ ਕਾਨੂੰਨ ਪਾਸ ਕਰਨ ਤੋਂ ਬਾਅਦ ਆਈ ਹੈ।
ਮੇਅਰ ਨੇ ਟਵੀਟ ਕਰ ਕੀਤਾ ਐਲਾਨ
ਮੇਅਰ ਐਰਿਕ ਐਡਮਜ਼ ਨੇ ਇਸ ਫੈਸਲੇ ਨੂੰ ਸਥਾਨਕ ਪਰਿਵਾਰਾਂ ਲਈ ਮਹੱਤਵਪੂਰਨ ਜਿੱਤ ਦੱਸਿਆ। ਮੇਅਰ ਨੇ ਟਵੀਟ ਕਰ ਕਿਹਾ, “ਦੀਵਾਲੀ ਨੂੰ ਸਕੂਲ ਦੀ ਛੁੱਟੀ ਬਣਾਉਣ ਦੀ ਲੜਾਈ ਵਿੱਚ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਅਤੇ ਕਮਿਊਨਿਟੀ ਨੇਤਾਵਾਂ ਦੇ ਨਾਲ ਖੜੇ ਹੋਣ ‘ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੈਨੂੰ ਪਤਾ ਹੈ ਕਿ ਇਹ ਸਾਲ ਦੇ ਸ਼ੁਰੂ ਵਿੱਚ ਹੀ ਹੋ ਗਿਆ ਹੈ। ਫਿਰ ਵੀ ਦੀਵਾਲੀ ਦੀਆਂ ਮੁਬਾਰਕਾਂ।”
I’m so proud to have stood with Assemblymember @JeniferRajkumar and community leaders in the fight to make #Diwali a school holiday.
I know it’s a little early in the year, but: Shubh Diwali! pic.twitter.com/WD2dvTrpX3
— Mayor Eric Adams (@NYCMayor) June 26, 2023
ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਗਵਰਨਰ ਕੈਥੀ ਹੋਚੁਲ ਬਿੱਲ ‘ਤੇ ਦਸਤਖ਼ਤ ਕਰਨਗੇ। ਇਸ ਫੈਸਲੇ ‘ਤੇ ਅਜੇ ਰਾਜਪਾਲ ਕੈਥੀ ਹੋਚੁਲ ਵਲੋਂ ਕਾਨੂੰਨ ਵਿਚ ਦਸਤਖ਼ਤ ਕੀਤੇ ਜਾਣੇ ਬਾਕੀ ਹਨ। ਨਵੀਂ ਛੁੱਟੀ ਸਕੂਲ ਛੁੱਟੀਆਂ ਦੇ ਕੈਲੰਡਰ ‘ਤੇ “ਬਰੁਕਲਿਨ-ਕੁਈਨਜ਼ ਡੇ” ਦੀ ਥਾਂ ਲੈ ਲਵੇਗੀ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ
ਦਰਅਸਲ, ਨਿਊਯਾਰਕ ਵਿੱਚ ਬਹੁਤ ਸਾਰੇ ਪਰਿਵਾਰ ਸ਼ਹਿਰ ਦੇ ਪਬਲਿਕ ਸਕੂਲਾਂ ਵਿੱਚ ਰੋਸ਼ ਹਸ਼ਨਾਹ, ਯੋਮ ਕਿਪੁਰ ਅਤੇ ਕ੍ਰਿਸਮਸ ਵਰਗੀਆਂ ਮੌਜੂਦਾ ਛੁੱਟੀਆਂ ਦੇ ਨਾਲ ਕਈ ਪ੍ਰਮੁੱਖ ਧਾਰਮਿਕ ਜਾਂ ਸੱਭਿਆਚਾਰਕ ਜਸ਼ਨ ਮਨਾਉਣ ਲਈ ਛੁੱਟੀਆਂ ਦੀ ਮੰਗ ਕਰ ਰਹੇ ਹਨ। ਇਸ ਦੇ ਮੱਦੇਨਜ਼ਰ, ਸਾਲ 2015 ਵਿੱਚ ਨਿਊਯਾਰਕ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਦੋ ਪ੍ਰਮੁੱਖ ਮੁਸਲਿਮ ਛੁੱਟੀਆਂ, ਈਦ-ਉਲ-ਫਿਤਰ ਅਤੇ ਈਦ-ਉਲ-ਅਧਾ ਦੇ ਸਨਮਾਨ ਵਿੱਚ ਸਕੂਲ ਦੀ ਛੁੱਟੀ ਰੱਖੇਗਾ।
ਉਦੋਂ ਤੋਂ, ਬਹੁਤ ਸਾਰੇ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਮਾਪੇ ਨਿਰਾਸ਼ ਸੀ ਕਿ ਦੀਵਾਲੀ ਨੂੰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦੀਵਾਲੀ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਇੱਕ ਵੱਡਾ ਦਿਨ ਹੈ ਜੋ ਸਿੱਖ, ਜੈਨ ਅਤੇ ਬੋਧੀ ਹਰ ਧਰਮ ਵਲੋਂ ਵੀ ਮਨਾਇਆ ਜਾਂਦਾ ਹੈ। ਹਾਲਾਂਕਿ ਮੇਅਰ ਐਰਿਕ ਨੇ ਚੋਣਾਂ ਤੋਂ ਪਹਿਲਾਂ ਇਸ ਨੂੰ ਛੁੱਟੀ ਰੱਖਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਪੂਰਾ ਨਹੀਂ ਕਰ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h