I-PHONE ਲੋਕਾਂ ਵਿੱਚ ਸਭ ਤੋਂ ਵੱਧ ਪਸੰਦ ਕਰਨ ਵਾਲਾ ਫੋਨ ਮੰਨਿਆ ਜਾਂਦਾ ਹੈ। ਐਪਲ ਕੰਪਨੀ ਦੇ ਫੋਨ ਚਾਹੇ ਕੀਨੇ ਵੀ ਪੁਰਾਣੇ ਹੋ ਜਾਣ ਇਹ ਵਧੀਆ ਤਰੀਕੇ ਨਾਲ ਹੀ ਕੰਮ ਕਰਦੇ ਹਨ। ਜੇਕਰ ਤੁਸੀਂ ਪੁਰਾਣਾ ਆਈਫੋਨ ਵਰਤ ਰਹੇ ਹੋ ਤਾਂ ਤੁਹਾਡੇ ਲਈ ਇੱਕ ਮਹੱਤਵਪੂਰਨ ਖ਼ਬਰ ਹੈ। WhatsApp ਨੇ ਐਲਾਨ ਕੀਤਾ ਹੈ ਕਿ ਉਹ ਮਈ 2025 ਤੋਂ ਕੁਝ ਪੁਰਾਣੇ ਆਈਫੋਨ ਮਾਡਲਾਂ ਲਈ ਸਮਰਥਨ ਬੰਦ ਕਰ ਦੇਵੇਗਾ।
ਇਸ ਵਿੱਚ iOS 15.1 ਜਾਂ ਇਸ ਤੋਂ ਪੁਰਾਣੇ ਵਰਜਨ ‘ਤੇ ਚੱਲਣ ਵਾਲੇ ਆਈਫੋਨ ਸ਼ਾਮਲ ਹਨ। ਵਰਤਮਾਨ ਵਿੱਚ WhatsApp iOS 12 ਅਤੇ ਇਸ ਤੋਂ ਉੱਪਰ ਵਾਲੇ ਵਰਜਨਾਂ ਦਾ ਸਮਰਥਨ ਕਰਦਾ ਹੈ, ਪਰ ਨਵੇਂ ਬਦਲਾਅ ਤੋਂ ਬਾਅਦ, WhatsApp iPhone 5s, iPhone 6 ਅਤੇ iPhone 6 Plus ਵਰਗੇ ਪੁਰਾਣੇ ਮਾਡਲਾਂ ‘ਤੇ ਕੰਮ ਨਹੀਂ ਕਰੇਗਾ।
ਵਟਸਐਪ ਦਾ ਕਹਿਣਾ ਹੈ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਐਪਲ ਨੇ ਖੁਦ ਵੀ ਇਨ੍ਹਾਂ ਪੁਰਾਣੇ iOS ਸੰਸਕਰਣਾਂ ਲਈ ਅਪਡੇਟਸ ਦੇਣਾ ਬੰਦ ਕਰ ਦਿੱਤਾ ਹੈ, ਜਿਸ ਨਾਲ ਇਹ ਡਿਵਾਈਸ ਸੁਰੱਖਿਆ ਖਤਰਿਆਂ ਲਈ ਵਧੇਰੇ ਕਮਜ਼ੋਰ ਹੋ ਗਏ ਹਨ। ਨਿਯਮਤ ਸੁਰੱਖਿਆ ਅੱਪਡੇਟਾਂ ਤੋਂ ਬਿਨਾਂ, ਉਪਭੋਗਤਾ ਡੇਟਾ ਉਲੰਘਣਾ ਅਤੇ ਹੋਰ ਸਾਈਬਰ ਖਤਰਿਆਂ ਦਾ ਸ਼ਿਕਾਰ ਹੋ ਸਕਦੇ ਹਨ।