ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਅੱਜਕਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸਾਰੇ ਧਰਮਾਂ ਦੇ ਤੀਰਥ ਯਾਤਰੀ ਬੇਹੱਦ ਖੁਸ਼ ਹਨ। ਪੰਜਾਬ ਸਰਕਾਰ ਵੱਲੋਂ ਇਸ ਤੀਰਥ ਯਾਤਰਾ ਸਕੀਮ ‘ਤੇ ਪਹਿਲੇ ਦੌਰ ‘ਚ 40 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਸਕੀਮ ਜ਼ਰੀਏ ਸੂਬੇ ਦੇ 53 ਹਜ਼ਾਰ,800 ਯਾਤਰੀਆਂ ਨੂੰ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਸ ਲਈ ਵਿਸ਼ੇਸ਼ ਤੌਰ ‘ਤੇ ਬੱਸਾਂ ਤੇ ਆਵਾਜਾਈ ਦੇ ਹੋਰ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਯਾਤਰਾ ਤਹਿਤ 75 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਆਪਣੇ ਨਾਲ ਬੱਚੇ ਲਿਜਾਣ ਦੀ ਇਜਾਜ਼ਤ ਹੈ। ਸਕੀਮ ਤਹਿਤ 80 ਫੀਸਦੀ ਮਹਿਲਾਵਾਂ ਤੇ ਬਜ਼ੁਰਗ ਤੀਰਥ ਯਾਤਰਾ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੀਰਥ ਯਾਤਰਾ ਸਕੀਮ ਜ਼ਰੀਏ ਯਾਤਰੀਆਂ ਨੂੰ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਹੀ ਹੈ। ਇਸੇ ਲੜੀ ਤਹਿਤ ਯਾਤਰੀ ਸਿੱਖ ਧਰਮ ਦੇ ਸਭ ਤੋਂ ਸਰਵਉੱਚ ਸਥਾਨ ਸ੍ਰੀ ਹਰਮਿੰਦਰ ਸਾਹਿਬ ਦੀ ਯਾਤਰਾ ਕਰ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਾਤਰਾ ਨਾਲ ਬਹੁਤ ਸਕੂਨ ਮਿਲਦਾ ਹੈ ਤੇ ਉਹ ਆਪਣੇ ਧਰਮ ਦੀ ਵਿਰਾਸਤ ਨਾਲ ਜੁੜਦੇ ਹਨ।
ਇਸੇ ਤੀਰਥ ਯਾਤਰਾ ਜ਼ਰੀਏ ਹੀ ਸੂਬਾ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਵੀ ਕਰਵਾਏ ਜਾ ਰਹੇ ਹਨ।ਯਾਤਰੀਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਯਾਤਰੀਆਂ ਲਈ ਚੰਗੇ ਪ੍ਰਬੰਧ ਕੀਤੇ ਜਾਂਦੇ ਹਨ ਤੇ ਉਹ ਸਰਕਾਰ ਦੀ ਇਸ ਪਹਿਲਕਦਮੀ ਤੋਂ ਬੇਹੱਦ ਖੁਸ਼ ਹਨ।
ਦੱਸ ਦੇਈਏ ਕਿ ਭਾਰਤ ਤੀਰਥਾਂ ਦਾ ਦੇਸ਼ ਹੈ ਤੇ ਹਰ ਸਾਲ ਲੱਖਾਂ ਲੋਕ ਤੀਰਥ ਯਾਤਰਾ ਕਰਦੇ ਹਨ। ਮੱੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਇਸ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜ਼ਰੀਏ ਸਾਰੇ ਧਰਮਾਂ ਦੇ ਲੋਕਾਂ ਨੂੰ ਤੀਰਥ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਇਸੇ ਤਹਿਤ ਹਿੰਦੂ ਧਰਮ ਨਾਲ ਜੁੜੇ ਅਹਿਮ ਸਥਾਨ ਸ੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਵਾਏ ਜਾਂਦੇ ਹਨ। ਯਾਤਰੀ ਆਪਣੇ ਨਾਲ ਆਪਣੇ ਬੱਚਿਆਂ ਨੂੰ ਵੀ ਦਰਸ਼ਨਾਂ ਲਈ ਲੈ ਕੇ ਜਾ ਰਹੇ ਹਨ। ਯਾਤਰੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਜ਼ਰੀਏ ਯਾਤਰੀ ਆਪਣੀ ਇੱਛਾਵਾਂ ਪੂਰੀਆਂ ਕਰ ਰਹੇ ਹਨ। ਇਸੇ ਤਹਿਤ ਉਹ ਹਿੰਦੂ ਧਰਮ ਦੇ ਤੀਰਥ ਸਥਾਨ ਸਾਲਾਸਰ ਵੀ ਜਾ ਰਹੇ ਹਨ। ਸਰਕਾਰ ਵੱਲੋਂ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਸਰਕਾਰ ਦੀ ਤੀਰਥ ਯਾਤਰਾ ਪਹਿਲਕਦਮੀ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ ਕਿਉਂਕਿ ਹਰ ਇਨਸਾਨ ਯਾਤਰਾ ਦੇ ਗੁਣਗਾਨ ਕਰ ਰਿਹਾ ਹੈ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਪੰਜਾਬੀਆਂ ‘ਚ ਦਿਨੋ ਦਿਨ ਹਰਮਨਪਿਆਰੀ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਮੁਫ਼ਤ ਧਾਰਮਿਕ ਸਥਾਨਾਂ ਨਾਲ ਜੁੜਣ ਦਾ ਮੌਕਾ ਮਿਲ ਰਿਹਾ ਹੈ। ਪੰਜਾਬ ਸਰਕਾਰ ਦੀ ਇਹ ਸਕੀਮ ਬੀਬੀਆਂ ਲਈ ਵਿਸ਼ੇਸ਼ ਹੈ ਕਿਉਂਕਿ ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਤੀਰਥ ਯਾਤਰਾ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬੀਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਸਕੀਮ ਕਿਸੇ ਸ਼ੁਭ ਸ਼ਗਨ ਵਰਗੀ ਹੈ ਕਿਉਂਕਿ ਉਨ੍ਹਾਂ ਦੀ ਮਨੋਕਾਮਨਾਵਾਂ ਸਕੀਮ ਜ਼ਰੀਏ ਪੂਰੀਆਂ ਹੋ ਰਹੀਆਂ ਹਨ। ਔਰਤਾਂ ਮਾਤਾ ਚਿੰਤਪੁਰਨੀ ਤੇ ਮਾਤਾ ਨੈਨਾ ਦੇਵੀ ਜੀ ਦੇ ਦਰਸ਼ਨਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀਆਂ ਹਨ। ਉਹ ਪੰਜਾਬ ਸਰਕਾਰ ਵੱਲੋਂ ਬੀਬੀਆਂ ਦਾ ਸੁਰੱਖਿਆ ਪੱਖੋਂ ਖਾਸ ਧਿਆਨ ਰੱਖਣ ਲਈ ਧੰਨਵਾਦੀ ਹੋ ਰਹੀਆਂ ਹਨ। ਜਿੱਥੇ ਮਾਤਾ ਚਿੰਤਪੁਰਨੀ ਜੀ ਤੇ ਮਾਤਾ ਨੈਨਾ ਦੇਵੀ ਜੀ ਦੇ ਤੀਰਥਾਂ ਦੇ ਦਰਸ਼ਨ ਹੋ ਰਹੇ ਹਨ ਓਥੇ ਹੀ ਬੀਬੀਆਂ ਮਾਤਾ ਜਵਾਲਾ ਜੀ ਮੰਦਿਰ ਵੀ ਪੁੱਜ ਰਹੀਆਂ ਹਨ।