Kedarnath Yatra: ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਖੋਲ੍ਹ ਦਿੱਤੇ ਗਏ ਹਨ। ਜਿਵੇਂ ਹੀ ਦਰਵਾਜ਼ੇ ਖੁੱਲ੍ਹੇ, ਸ਼ਰਧਾਲੂਆਂ ਨੇ ਮੰਦਰ ਦੇ ਅੰਦਰ ਅਖੰਡ ਜੋਤ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਰੁਦਰਾਭਿਸ਼ੇਕ, ਸ਼ਿਵਾਸ਼ਟਕ, ਸ਼ਿਵ ਤਾਂਡਵ ਸਤੋਤਰ ਅਤੇ ਕੇਦਾਰਸ਼ਟਕ ਦੇ ਮੰਤਰਾਂ ਦਾ ਜਾਪ ਕੀਤਾ ਗਿਆ।
ਦੱਸ ਦੇਈਏ ਕਿ ਹਰ ਸਾਲ ਭਾਰੀ ਮਾਤਰਾ ਵਿੱਚ ਸ਼ਰਧਾਲੂ ਕੇਦਾਰਨਾਥ ਯਤ੍ਰ ਤੇ ਜਾਂਦੇ ਘਨ ਜਿਸ ਕਾਰਨ ਭੀੜ ਕਾਫੀ ਜ਼ਿਆਦਾ ਵੱਧ ਜਾਂਦੀ ਹੈ। ਪਰ ਇਸ ਸਾਲ, ਕੇਦਾਰਨਾਥ ਯਾਤਰਾ ਦੌਰਾਨ, ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਲੰਬੀਆਂ ਕਤਾਰਾਂ ਵਿੱਚ ਨਹੀਂ ਖੜ੍ਹੇ ਹੋਣਾ ਪਵੇਗਾ।
ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਦਰਸ਼ਨਾਂ ਲਈ ਟੋਕਨ ਸਿਸਟਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਫੁੱਟਪਾਥ ਦੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ, ਹਰ 50 ਮੀਟਰ ‘ਤੇ ਇੱਕ ਵਾਤਾਵਰਣ ਮਿੱਤਰ ਤਾਇਨਾਤ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਸੌਰਭ ਗਹਿਰਵਾਰ ਨੇ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਰਾਤ ਨੂੰ ਪੈਦਲ ਚੱਲਣ ਵਾਲੇ ਰਸਤੇ ‘ਤੇ ਢੁਕਵੀਂ ਰੋਸ਼ਨੀ, ਅੱਗ ਅਤੇ ਗਰਮ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।
ਸਾਰੇ ਸਟਾਪਾਂ ‘ਤੇ ਸਫਾਈ ਲਈ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਰੇ ਸੈਕਟਰ ਮੈਜਿਸਟ੍ਰੇਟਾਂ ਦੇ ਵਾਹਨਾਂ ਵਿੱਚ ਜਲਦੀ ਤੋਂ ਜਲਦੀ ਜੀਪੀਐਸ ਲਗਾਇਆ ਜਾਵੇ।