Pathankot News: ਪੰਜਾਬ ‘ਚ ਅੱਜ NRI ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਪੰਜਾਬ ਦੇ ਮਿੰਨੀ ਗੋਆ ਚਮਰੋੜ, ਪਠਾਨਕੋਟ ‘ਚ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਸਿੰਘ ਮਾਨ ਮਿਲਣ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਕੁਲਦੀਪ ਸਿੰਘ ਧਾਲੀਵਾਲ ਨੇ NRI ਨੂੰ NRI ਮਿਲਣ ਪ੍ਰੋਗਰਾਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੀਟਿੰਗ ‘ਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪ੍ਰਵਾਸੀ ਭਾਰਤੀਆਂ ਦੇ ਮਸਲੇ ਵਿਚਾਰੇ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਟਵੀਟ ਕੀਤਾ, “ਅੱਜ ਤੋਂ ਅਸੀਂ ਪੰਜਾਬ ‘ਚ ਪਰਵਾਸੀ ਪੰਜਾਬੀਆਂ ਲਈ ‘NRIs ਮਿਲਣੀ’ ਸ਼ੁਰੂ ਕਰਨ ਜਾ ਰਹੇ ਹਾਂ…ਜਿਸ ‘ਚ NRIs ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ…ਪਹਿਲੀ ‘NRI ਮਿਲਣੀ’ ਅਸੀਂ ਪਠਾਨਕੋਟ ਦੇ ਪਿੰਡ ਚਮਰੌੜ (ਮਿੰਨੀ ਗੋਆ) ‘ਚ ਇਸ ਕਰਕੇ ਰੱਖੀ ਹੈ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁੱਝ ਵੱਖਰੇ ਰੰਗ ਵੀ ਵਿਖਾਏ ਜਾਣ…. ਪੇਕੇ ਘਰ ਪੰਜਾਬ ਵੱਲੋਂ ਸਾਰੇ NRIs ਨੂੰ “ਜੀ ਆਇਆਂ ਨੂੰ”…
ਅੱਜ ਤੋਂ ਅਸੀਂ ਪੰਜਾਬ ‘ਚ ਪਰਵਾਸੀ ਪੰਜਾਬੀਆਂ ਲਈ ‘NRIs ਮਿਲਣੀ’ ਸ਼ੁਰੂ ਕਰਨ ਜਾ ਰਹੇ ਹਾਂ…ਜਿਸ ‘ਚ NRIs ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ…ਪਹਿਲੀ ‘NRI ਮਿਲਣੀ’ ਅਸੀਂ ਪਠਾਨਕੋਟ ਦੇ ਪਿੰਡ ਚਮਰੌੜ (ਮਿੰਨੀ ਗੋਆ) ‘ਚ ਇਸ ਕਰਕੇ ਰੱਖੀ ਹੈ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕੁੱਝ ਵੱਖਰੇ ਰੰਗ ਵੀ ਵਿਖਾਏ… pic.twitter.com/caKNZG50f7
— Bhagwant Mann (@BhagwantMann) February 3, 2024
ਮਿਲਣੀ ਪ੍ਰੋਗਰਾਮ ਦਾ ਆਯੋਜਨ ਨਾ ਸਿਰਫ਼ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੀਤਾ ਜਾ ਰਿਹਾ ਹੈ, ਸਗੋਂ ਪ੍ਰਵਾਸੀ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਦੇ ਕੁਦਰਤੀ ਸੁੰਦਰ ਸੈਰ-ਸਪਾਟਾ ਸਥਾਨਾਂ ਨੂੰ ਦਿਖਾਉਣ ਲਈ ਵੀ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ ਹੈ ਅਤੇ ਦੱਸਿਆ ਕਿ ਮਿਲਣੀ ਪ੍ਰੋਗਰਾਮ ਦਾ ਉਦਘਾਟਨ 3 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ। ਧਾਲੀਵਾਲ ਨੇ ਦੱਸਿਆ ਕਿ ਇਹ ਐਨ.ਆਰ.ਆਈ ਮਿਲਣੀ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਸ ਮਿਲਣੀ ਪ੍ਰੋਗਰਾਮ ਦੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਕੀਤੇ ਜਾ ਰਹੇ ਹਨ, ਜਿਸ ਲਈ ਐਨ.ਆਰ.ਆਈ ਮਾਮਲੇ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹੈ।