Om Puri Birthday: ਓਮ ਪੁਰੀ (om puri) ਦਾ ਸ਼ੁਰੂਆਤੀ ਜੀਵਨ ਕਾਫ਼ੀ ਸੰਘਰਸ਼ਪੂਰਨ ਬੀਤਿਆ ਸੀ।ਉਹ ਕਈ ਵਾਰ ਆਪਣੇ ਕਿੱਸੇ ਸੁਣਾਉਂਦੇ ਭਾਵੁਕ ਹੋ ਜਾਂਦੇ ਸੀ।ਇੱਕ ਵਾਰ ਅਨੁਪਮ ਖੇਰ ਦੇ ਸ਼ੋਅ ‘ਚ ਉਨ੍ਹਾਂ ਨੇ ਦੱਸਿਆ ਕਿ 6 ਸਾਲ ਦੀ ਉਮਰ ‘ਚ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਉਹ ਚਾਹ ਦੇ ਗਲਾਸ ਧੋਂਦੇ ਸੀ।
ਉਨ੍ਹਾਂ ਦਾ ਬਚਪਨ ਕਾਫ਼ੀ ਗਰੀਬੀ ‘ਚ ਬੀਤਿਆ ਹੈ ਤੇ ਉਨ੍ਹਾਂ ਨੂੰ ਸਫਲਤਾ ਵੱਡੇ ਸੰਘਰਸ਼ ਬਾਅਦ ਹਾਸਿਲ ਹੋਈ ਹੈ।
ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਹਾਲੀਵੁਡ ਤੱਕ ‘ਚ ਅਦਾਕਾਰੀ ਕਰਨ ਵਾਲੇ ਓਮ ਪੁਰੀ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ, ਇੱਥੋਂ ਤਕ ਕਿ ਉਨ੍ਹਾਂ ਦੀ ਹਿੰਦੀ ਵੀ ਜਿਆਦਾ ਬਿਹਤਰ ਨਹੀਂ ਸੀ।ਉਨ੍ਹਾਂ ਦੀ ਸਿੱਖਿਆ ਪੰਜਾਬੀ ਭਾਸ਼ਾ ‘ਚ ਹੋਈ ਸੀ।
ਜਦੋਂ ਉਹ ਨੈਸ਼ਨਲ ਸਕੂਲ ਆਫ ਡ੍ਰਾਮਾ ਪਹੁੰਚੇ ਸੀ ਤਾਂ ਉਨ੍ਹਾਂ ‘ਚ ਆਤਮਵਿਸ਼ਵਾਸ ਦੀ ਕਮੀ ਸੀ।
ਓਮ ਪੁਰੀ ਆਪਣੇ ਟੈਲੇਂਟ ਦੇ ਬਲਬੂਤੇ ਸਕੂਲ ਆਫ ਡ੍ਰਾਮਾ ਤੱਕ ਤਾਂ ਪਹੁੰਚ ਗਏ ਸੀ ਪਰ ਗਰੀਬੀ ਨੇ ਇੱਥੇ ਵੀ ਪਿੱਛਾ ਨਹੀਂ ਛੱਡਿਆ।ਉਨ੍ਹਾਂ ਦਿਨਾਂ ‘ਚ ਨਸੀਰੂਦੀਨ ਸ਼ਾਹ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਹੋਇਆ ਕਰਦੇ ਸੀ।
ਓਮ ਪੁਰੀ ਨੇ ਖੁਦ ਕਈ ਵਾਰ ਇਸ ਗੱਲ ਨੂੰ ਕਬੂਤ ਕੀਤਾ ਹੈ ਕਿ ਜੇਕਰ ਨਸੀਰ ਉਨਾਂ੍ਹ ਦੀ ਮਦਦ ਨਹੀਂਕਰਦੇ ਤਾਂ ਉਹ ਕਦੇ ਇਸ ਮੁਕਾਮ ਤਕ ਨਹੀਂ ਪਹੁੰਚ ਸਕਦੇ ਸੀ।