Vijay Divas 2022: ਜਦੋਂ ਵੀ ਗੁਆਂਢੀ ਦੇਸ਼ ਨੇ ਭਾਰਤੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਦੇਸ਼ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗੁਆਂਢੀ ਦੇਸ਼ ਦੇ ਸੈਨਿਕਾਂ ਨੇ ਭਾਰਤੀ ਨਾਇਕਾਂ ਦਾ ਸਾਹਮਣਾ ਕੀਤਾ। ਅੱਜ ਵਿਜੇ ਦਿਵਸ ਦੀ 51ਵੀਂ ਵਰ੍ਹੇਗੰਢ ਹੈ ਤੇ ਹਰ ਸਾਲ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1971 ‘ਚ ਭਾਰਤ ਨੇ ਪਾਕਿਸਤਾਨ ਨੂੰ ਜੰਗ ‘ਚ ਹਰਾਇਆ ਸੀ। ਇਸ ਇਤਿਹਾਸਕ ਜਿੱਤ ਦਾ ਜਸ਼ਨ ਹਰ ਸਾਲ ਮਨਾਇਆ ਜਾਂਦਾ ਹੈ।
ਹਾਲਾਂਕਿ ਇਸ ਜੰਗ ‘ਚ ਭਾਰਤੀ ਜਵਾਨਾਂ ਨੇ ਵੀ ਵੱਡੀ ਪੱਧਰ ‘ਤੇ ਕੁਰਬਾਨੀਆਂ ਦਿੱਤੀਆਂ। ਲਗਪਗ 3900 ਭਾਰਤੀ ਸੈਨਿਕ ਸ਼ਹੀਦ ਹੋਏ, ਜਦੋਂ ਕਿ 9851 ਜਵਾਨ ਜ਼ਖਮੀ ਹੋਏ। ਅੱਜ ਦੇਸ਼ ਦੇ ਬਹਾਦਰ ਸੈਨਿਕਾਂ ਦੀ ਬਹਾਦਰੀ, ਅਥਾਹ ਸਾਹਸ ਅਤੇ ਕੁਰਬਾਨੀ ਨੂੰ ਸਲਾਮ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ 1971 ਦੀ ਭਾਰਤ-ਪਾਕਿ ਜੰਗ ਅਤੇ ਭਾਰਤੀ ਨਾਇਕਾਂ ਦੀ ਜਿੱਤ ਦੀ ਗਾਥਾ ਬਾਰੇ।
1971 ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਈ। ਇਸ ਜੰਗ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਮਿਲੀ ਅਤੇ 93 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਆਤਮ ਸਮਰਪਣ ਕਰਨਾ ਪਿਆ। ਯੁੱਧ ਤੋਂ ਬਾਅਦ ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ।
ਅੱਜ ਇਹ ਇਲਾਕਾ ਬੰਗਲਾਦੇਸ਼ ਦਾ ਆਜ਼ਾਦ ਦੇਸ਼ ਬਣ ਗਿਆ ਹੈ। ਪਾਕਿਸਤਾਨੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਏਏਕੇ ਨਿਆਜ਼ੀ ਨੇ ਭਾਰਤੀ ਪੂਰਬੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕਰ ਦਿੱਤਾ।
ਦਰਅਸਲ, 16 ਦਸੰਬਰ ਦੀ ਸ਼ਾਮ ਨੂੰ, ਜਨਰਲ ਨਿਆਜ਼ੀ ਨੇ ਸਮਰਪਣ ਦੇ ਕਾਗਜ਼ਾਂ ‘ਤੇ ਦਸਤਖਤ ਕੀਤੇ। ਉਸੇ ਦਿਨ ਸਵੇਰੇ ਜਨਰਲ ਜੈਕਬ ਨੂੰ ਮਾਨੇਕਸ਼ਾ ਦਾ ਮੈਸੇਜ ਮਿਲਿਆ ਕਿ ਉਹ ਆਤਮ ਸਮਰਪਣ ਦੀ ਤਿਆਰੀ ਕਰਨ ਲਈ ਤੁਰੰਤ ਢਾਕਾ ਪਹੁੰਚ ਜਾਵੇ। ਉਸ ਦੌਰਾਨ ਜੈਕਬ ਦੀ ਹਾਲਤ ਵਿਗੜਦੀ ਜਾ ਰਹੀ ਸੀ।
ਉਸ ਸਮੇਂ ਤੱਕ ਭਾਰਤ ਨੇ ਇਸ ਜੰਗ ‘ਚ ਆਪਣੇ ਬਹੁਤ ਸਾਰੇ ਸੈਨਿਕ ਗੁਆਏ ਤੇ ਸਿਰਫ਼ ਤਿੰਨ ਹਜ਼ਾਰ ਸੈਨਿਕ ਬਚੇ, ਜੋ ਢਾਕਾ ਤੋਂ 30 ਕਿਲੋਮੀਟਰ ਦੂਰ ਸਨ। ਦੂਜੇ ਪਾਸੇ ਪਾਕਿਸਤਾਨੀ ਸੈਨਾ ਦੇ ਕਮਾਂਡਰ ਕੋਲ ਢਾਕਾ ‘ਚ 26 ਹਜ਼ਾਰ 400 ਸੈਨਿਕ ਸਨ। ਪਰ ਭਾਰਤੀ ਫੌਜ ਨੇ ਪੂਰੀ ਤਰ੍ਹਾਂ ਜੰਗ ‘ਤੇ ਕਬਜ਼ਾ ਕਰ ਲਿਆ। ਉਸ ਸ਼ਾਮ ਢਾਕਾ ‘ਚ, ਨਿਆਜ਼ੀ ਦੇ ਕਮਰੇ ‘ਚ, ਪਾਕਿਸਤਾਨੀ ਕਮਾਂਡਰ ਨੇ ਸਮਰਪਣ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ।
ਸਮਰਪਣ ਦੇ ਦਸਤਾਵੇਜ਼ ‘ਤੇ ਦਸਤਖਤ ਕਰਨ ਤੋਂ ਬਾਅਦ, ਨਿਆਜ਼ੀ ਨੇ ਆਪਣਾ ਰਿਵਾਲਵਰ ਜਨਰਲ ਅਰੋੜਾ ਨੂੰ ਸੌਂਪ ਦਿੱਤਾ। ਨਿਆਜ਼ੀ ਦੀਆਂ ਅੱਖਾਂ ‘ਚ ਹੰਝੂ ਆ ਗਏ। ਸਥਾਨਕ ਲੋਕ ਨਿਆਜ਼ੀ ਨੂੰ ਮਾਰਨ ਦੀ ਮੰਗ ਕਰ ਰਹੇ ਸੀ। ਪਰ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਨਿਆਜ਼ੀ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ। ਭਾਰਤ ਦੀ ਇਸ ਜਿੱਤ ਦੀ ਖ਼ਬਰ ਸੁਣਦਿਆਂ ਹੀ ਇੰਦਰਾ ਗਾਂਧੀ ਨੇ ਲੋਕ ਸਭਾ ‘ਚ ਜੰਗ ‘ਚ ਭਾਰਤ ਦੀ ਜਿੱਤ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਸਦਨ ਸਮੇਤ ਪੂਰਾ ਦੇਸ਼ ਜਸ਼ਨ ‘ਚ ਮਨਾਉਣ ਲੱਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER