Orange Peels Benefits: ਵਿਟਾਮਿਨ C ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸੰਤਰਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੰਤਰਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ, ਇਸ ਦਾ ਜੂਸ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਸੰਤਰੇ ਨੂੰ ਛਿੱਲ ਕੇ ਖਾਂਦੇ ਹਨ ਅਤੇ ਇਸ ਦੇ ਛਿਲਕੇ ਨੂੰ ਬਾਹਰ ਸੁੱਟ ਦਿੰਦੇ ਹਨ। ਸੰਤਰੇ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਸੰਤਰੇ ਦੇ ਛਿਲਕੇ ਸਿਰਫ਼ ਸਿਹਤ ਲਈ ਹੀ ਨਹੀਂ ਬਲਕਿ ਸੁੰਦਰਤਾ ਵਧਾਉਣ ਲਈ ਵੀ ਫਾਇਦੇਮੰਦ ਹੁੰਦੇ ਹਨ।
ਸੰਤਰੇ ਦੇ ਛਿਲਕਿਆਂ ‘ਚ ਫਾਈਬਰ ਅਤੇ ਵਿਟਾਮਿਨ ਸੀ ਚੰਗੀ ਮਾਤਰਾ ‘ਚ ਮੌਜੂਦ ਹੁੰਦੇ ਹਨ, ਇਹ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਸੰਤਰੇ ਦੇ ਛਿਲਕੇ ਚਮੜੀ ਅਤੇ ਵਾਲਾਂ ਲਈ ਵੀ ਚੰਗੇ ਹੁੰਦੇ ਹਨ, ਇਨ੍ਹਾਂ ‘ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ।
ਪਾਚਨ ਲਈ ਚੰਗਾ- ਸੰਤਰੇ ਦੇ ਛਿਲਕੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਕਾਰਗਰ ਹਨ। ਇਨ੍ਹਾਂ ‘ਚ ਫਾਈਬਰਸ ਮੌਜੂਦ ਹੁੰਦਾ ਹੈ, ਜਿਸ ਦੀ ਵਰਤੋਂ ਕਬਜ਼, ਬਦਹਜ਼ਮੀ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ।
ਸ਼ੂਗਰ ਵਿਚ ਲਾਭਦਾਇਕ- ਸੰਤਰੇ ਦੇ ਛਿਲਕੇ ਸ਼ੂਗਰ ਵਿਚ ਫਾਇਦੇਮੰਦ ਹੁੰਦੇ ਹਨ, ਇਨ੍ਹਾਂ ‘ਚ ਪੈਕਟਿਨ ਮੌਜੂਦ ਹੁੰਦਾ ਹੈ। ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਡੈਂਡਰਫ ਨੂੰ ਹਟਾਓ- ਸੰਤਰੇ ਦੇ ਛਿਲਕੇ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਵਾਲਾਂ ‘ਤੇ ਲਗਾਉਣ ਨਾਲ ਡੈਂਡਰਫ ਦੀ ਸਮੱਸਿਆ ਖਤਮ ਹੋ ਜਾਂਦੀ ਹੈ।
ਚਮੜੀ ਲਈ ਫਾਇਦੇਮੰਦ- ਸੰਤਰੇ ਦੇ ਛਿਲਕਿਆਂ ‘ਚ ਐਂਟੀ ਏਜਿੰਗ ਗੁਣ ਹੁੰਦੇ ਹਨ ਜੋ ਚਮੜੀ ਨੂੰ ਲਾਭਦਾਇਕ ਹੁੰਦੇ ਹਨ। ਇਹ ਬਲੈਕ ਹੈੱਡਸ, ਪਿਮਪਲਜ ਅਤੇ ਦਾਗ-ਧੱਬਿਆਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਸੰਤਰੇ ਦੇ ਛਿਲਕਿਆਂ ਨੂੰ ਖਾ ਕੇ ਜਾਂ ਪਾਊਡਰ ਬਣਾ ਕੇ ਲਗਾਉਣ ਨਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER