ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਪੂਰੀ ਦੁਨੀਆਂ ਭਰ ਦੇ ਮੰਤਰੀਆਂ ਦੇ ਬਿਆਨ ਸਾਹਮਣੇ ਆ ਰਹੇ ਹਨ ਚਾਹੇ ਉਹ ਹੱਕ ਚ ਹੋਣ ਜਾਂ ਖਿਲਾਫ। ਇਸੇ ਲੜੀ ਦੇ ਤਹਿਤ ਹੁਣ ਪਾਕਿਸਤਾਨ ਤੋਂ ਪਾਕਿਸਤਾਨੀ ਰੇਲ ਮੰਤਰੀ ਹਨੀਫ਼ ਅਭਾਸੀ ਦਾ ਬਿਆਨ ਵੀ ਸਾਹਮਣੇ ਆ ਰਿਹਾ ਹੈ।
ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਸਿੰਧ ਦਾ ਪਾਣੀ ਰੋਕਿਆ ਜਾਂਦਾ ਹੈ ਤਾਂ ਭਾਰਤ ਯੁੱਧ ਲਈ ਤਿਆਰ ਰਹੇ ਅਸੀਂ ਭਾਰਤ ਲਈ ਸ਼ਾਹੀਨ, ਗੌਰੀ ਅਤੇ ਗਜ਼ਨੀ ਵਰਗੀਆਂ 130 ਮਿਜ਼ਾਈਲਾਂ ਰੱਖੀਆਂ ਗਈਆਂ ਹਨ।
ਭਾਰਤ ਯੁੱਧ ਲਈ ਤਿਆਰ ਰਹੇ ਪਾਕਿਸਤਾਨ ਦੇ ਪਰਮਾਣੂ ਹਥਿਆਰ ਕੋਈ ਸਜਾਵਟ ਲਈ ਨਹੀਂ ਰੱਖੇ ਗਏ ਹਨ ਸਿਵਾਏ ਇਸ ਦੇ ਅਸੀਂ ਦੇਸ਼ ਚ ਕਈ ਥਾਵਾਂ ਤੇ ਅਜਿਹੇ ਹਥਿਆਰ ਲੁਕੋਏ ਹਨ।
ਅੱਬਾਸੀ ਨੇ ਕਿਹਾ ਕਿ ਸਾਡੀਆਂ ਮਿਜ਼ਾਈਲਾਂ ਭਾਰਤ ਵੱਲ ਨਿਸ਼ਾਨਾ ਹਨ। ਭਾਰਤ ਨੂੰ ਇਹ ਵੀ ਪਤਾ ਹੈ ਕਿ ਸਾਡੇ ਕੋਲ ਹਥਿਆਰ ਹਨ, ਇਸੇ ਲਈ ਉਹ ਸਾਡੇ ‘ਤੇ ਹਮਲਾ ਨਹੀਂ ਕਰ ਰਹੇ।