ਭਾਰਤ ਨੇ ਪਾਕਿਸਤਾਨ ਤੇ ਐਕਸ਼ਨ ਕਰਦਿਆਂ ਅਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਤਹਿਤ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਿਸਦਾ ਪ੍ਰਭਾਵ ਪਾਕਿਸਤਾਨ ਦੇ ਸਟਾਕ ਮਾਰਕੀਟ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਦਾ ਸਟਾਕ ਮਾਰਕੀਟ ਸਦਮੇ ਵਿੱਚ ਹੈ।
ਦੱਸ ਦੇਈਏ ਕਿ ਕੱਲ੍ਹ ਕਰੈਸ਼ ਹੋਣ ਤੋਂ ਬਾਅਦ, ਪਾਕਿਸਤਾਨ ਸਟਾਕ ਐਕਸਚੇਂਜ PSX ਦੀ ਅਧਿਕਾਰਤ ਵੈੱਬਸਾਈਟ, psx.com.pk ਅੱਜ ਸਵੇਰੇ, ਯਾਨੀ 9 ਮਈ ਨੂੰ ਡਾਊਨ ਹੋ ਗਈ। ਸਾਈਟ ‘ਤੇ “ਅੰਡਰ ਮੇਨਟੇਨੈਂਸ” ਸੁਨੇਹਾ ਦਿਖਾਈ ਦੇ ਰਿਹਾ ਹੈ, ਜੋ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਪਾਕਿਸਤਾਨ ਦੀ ਹਾਲਤ ਤਰਸਯੋਗ ਹੈ।
ਤੁਹਾਨੂੰ ਦੱਸ ਦੇਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪੀਓਕੇ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿੱਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 9 ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ।
ਇਸ ਕਾਰਵਾਈ ਤੋਂ ਬਾਅਦ, ਪਾਕਿਸਤਾਨ ਸਟਾਕ ਐਕਸਚੇਂਜ (PSX) ਵਿੱਚ ਭਾਰੀ ਗਿਰਾਵਟ ਦੇਖੀ ਗਈ। 8 ਮਈ ਨੂੰ, KSE-30 ਸੂਚਕਾਂਕ 7.2% ਦੀ ਭਾਰੀ ਗਿਰਾਵਟ ਨਾਲ ਇੱਕ ਘੰਟੇ ਲਈ ਵਪਾਰ ਨੂੰ ਰੋਕਣ ਲਈ ਮਜਬੂਰ ਹੋ ਗਿਆ। ਕੇਐਸਈ-100 ਇੰਡੈਕਸ ਵੀ ਲਗਭਗ 7,300 ਅੰਕ ਡਿੱਗ ਕੇ 102,674 ‘ਤੇ ਆ ਗਿਆ।
ਪਹਿਲਗਾਮ ਹਮਲੇ (22 ਅਪ੍ਰੈਲ) ਤੋਂ ਬਾਅਦ, KSE-100 ਵਿੱਚ ਲਗਭਗ 13% ਅਤੇ KSE-30 ਵਿੱਚ ਲਗਭਗ 14% ਦੀ ਗਿਰਾਵਟ ਆਈ ਹੈ।
ਇਸ ਗਿਰਾਵਟ ਦੇ ਵਿਚਕਾਰ ਚਿੰਤਾ ਦਾ ਇੱਕ ਹੋਰ ਵਿਸ਼ਾ ਇਹ ਹੈ ਕਿ ਕਰਾਚੀ ਅਤੇ ਲਾਹੌਰ ਵਿੱਚ ਹੋਏ ਧਮਾਕਿਆਂ ਦੀਆਂ ਖ਼ਬਰਾਂ ਨੇ ਬਾਜ਼ਾਰ ਵਿੱਚ ਡਰ ਨੂੰ ਹੋਰ ਵਧਾ ਦਿੱਤਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਅਯੋਗ ਕਰ ਦਿੱਤਾ ਗਿਆ ਹੈ।