ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਬਾਘਾ ਦੇ ਲੋਕ ਵੱਲੋਂ ਆਪਣੇ ਸਾਬਕਾ ਸਰਪੰਚ ਉਤੇ ਦੋਸ਼ ਲਗਾਏ ਗਏ ਹਨ।
ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਸਾਬਕਾ ਸਰਪੰਚ ਨਿਸ਼ਾਨ ਸਿੰਘ ਵੱਲੋਂ ਯੋਗ ਉਮੀਦਵਾਰਾਂ ਨੂੰ ਕੱਚੇ ਮਕਾਨਾਂ ਦੀਆਂ ਗਰਾਂਟਾਂ ਨਹੀਂ ਦਿੱਤੀਆਂ ਗਈਆਂ ਹਨ। ਪਸ਼ੂਆਂ ਵਾਸਤੇ ਸ਼ੈਡ ਬਣਾਉਣ ਲਈ ਇੱਕ ਲੰਬਰਦਾਰ ਨੂੰ ਤਿੰਨ ਸ਼ੇਡ ਬਣਾਉਣ ਦੀ ਗਰਾਂਟ ਦਿੱਤੀ ਗਈ ਜਦੋਂ ਕਿ ਇੱਕ ਵਿਅਕਤੀ ਨੂੰ ਇੱਕ ਹੀ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਅਯੋਗ ਕਰਾਰ ਦਿੱਤੇ ਵਿਅਕਤੀਆਂ ਦੇ ਮਤੇ ‘ਤੇ ਜਾਲੀ ਦਸਤਖ਼ਤ ਕਰਕੇ ਉਹਨਾਂ ਨੂੰ ਸਰਕਾਰੀ ਗਰਾਂਟ ਮੁੱਹਈਆ ਕਰਵਾਈ ਗਈ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਬਕਾ ਸਰਪੰਚ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਗਈ |
ਉੱਥੇ ਹੀ ਦੂਜੇ ਪਾਸੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਘਰ ਘਰ ਜਾਕੇ ਮੌਕਾ ਵੇਖਕੇ ਉਹਨਾਂ ਨੂੰ ਹੀ ਸਰਕਾਰੀ ਗਰਾਂਟ ਦਿੱਤੀ ਜੋ ਅਸਲ ਵਿੱਚ ਸਰਕਾਰੀ ਗ੍ਰਾੰਟ ਦੇ ਹੱਕਦਾਰ ਸਨ। ਉਹਨਾਂ ਕਿਹਾ ਕਿਸੇ ਵੀ ਪੰਚਾਇਤ ਮੈਂਬਰ ਦੇ ਜਾਅਲੀ ਦਸਤਖ਼ਤ ਨਹੀਂ ਕੀਤੇ ਗਏ ਜੋ ਪਿੰਡ ਦੇ ਲੋਕ ਜਾਅਲੀ ਦਸਤਖ਼ਤ ਦੱਸ ਰਹੇ ਹਨ ਉਹ ਉੱਚ ਅਧਿਕਾਰੀ ਕੋਲੋਂ ਜਾਂਚ ਕਰਵਾ ਸਕਦੇ ਹਨ |
ਜਦੋਂ BDPO ਸੁਖਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਦੇ ਲੋਕਾਂ ਵਲੋਂ ਸਾਬਕਾ ਸਰਪੰਚ ਨਿਸ਼ਾਨ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਜੇਕਰ ਆਰੋਪੀ ਪਾਇਆ ਜਾਵੇਗਾ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ |