Petrol-Diesel Price Today 27 October 2022: ਪਿਛਲੇ ਕਈ ਦਿਨਾਂ ਵਿੱਚ ਲਗਾਤਾਕ ਭਾਰੀ ਗਿਰਾਵਟ ਤੋਂ ਬਾਅਦ ਹੁਣ ਕੱਚੇ ਤੇਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਪਿਛਲੇ ਰਿਕਾਰਡ ਪੱਧਰ ਦੇ ਨੇੜੇ ਵਧ ਗਿਆ ਹੈ। ਪਰ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਘਰੇਲੂ ਬਾਜ਼ਾਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) ‘ਚ ਕੋਈ ਬਦਲਾਅ ਨਹੀਂ ਹੋਇਆ। ਪਿਛਲੀ ਵਾਰ ਕੇਂਦਰ ਸਰਕਾਰ ਨੇ 22 ਮਈ 2022 ਨੂੰ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਸੀ।
ਕੱਚੇ ਤੇਲ ‘ਚ ਲਗਾਤਾਰ ਵਾਧਾ ਜਾਰੀ
ਇੱਕ ਸਮੇਂ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਨੇੜੇ ਆ ਗਿਆ ਸੀ। ਕੀਮਤਾਂ ‘ਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਓਪੇਕ ਦੇਸ਼ਾਂ ਨੇ (OPEC) ਉਤਪਾਦਨ ਘਟਾਉਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਕੀਮਤਾਂ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਵੀ ਕੱਚੇ ਤੇਲ ਦੀ ਕੀਮਤ ‘ਚ ਮਾਮੂਲੀ ਵਾਧਾ ਹੋਇਆ ਸੀ। ਡਬਲਯੂ.ਟੀ.ਆਈ. ਕੱਚਾ ਤੇਲ 88.06 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 95.91 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ।
ਸ਼ਹਿਰਾਂ ਮੁਤਾਬਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ (Petrol-Diesel Price on 27th october)
- ਦਿੱਲੀ ਵਿੱਚ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ ਪੈਟਰੋਲ 111.35 ਰੁਪਏ ਅਤੇ ਡੀਜ਼ਲ 97.28 ਰੁਪਏ ਪ੍ਰਤੀ ਲੀਟਰ
- ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
- ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਨੋਇਡਾ ‘ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.96 ਰੁਪਏ ਪ੍ਰਤੀ ਲੀਟਰ
- ਗੁਰੂਗ੍ਰਾਮ ਵਿੱਚ 97.18 ਰੁਪਏ ਅਤੇ ਡੀਜ਼ਲ 90.05 ਰੁਪਏ ਪ੍ਰਤੀ ਲੀਟਰ
- ਚੰਡੀਗੜ੍ਹ ‘ਚ ਪੈਟਰੋਲ 96.20 ਰੁਪਏ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਆਪਣੇ ਸ਼ਹਿਰ ‘ਚ ਤੇਲ ਦੀਆਂ ਕੀਮਤਾਂ SMS ਰਾਹੀਂ ਇੰਝ ਕਰੋ ਚੈੱਕ
ਤੁਸੀਂ ਐਸਐਮਐਸ ਰਾਹੀਂ ਰੋਜ਼ਾਨਾ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਆਇਲ (IOC) ਦੇ ਗਾਹਕ RSP ਲਿੱਖਕੇ 9224992249 ‘ਤੇ ਅਤੇ HPCL ਗਾਹਕ HPPRICE ਨੂੰ 9222201122 ‘ਤੇ ਭੇਜ ਸਕਦੇ ਹਨ। BPCL ਖਪਤਕਾਰ RSP ਨੰਬਰ 9223112222 ‘ਤੇ ਭੇਜ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h