ਟਰੱਕਾਂ ਅਤੇ ਟੈਂਕਰਾਂ ਸਮੇਤ ਬਾਕੀ ਵਪਾਰਕ ਵਾਹਨਾਂ ਦੇ ਡਰਾਈਵਰਾਂ ਨੇ ‘ਹਿੱਟ ਐਂਡ ਰਨ’ ਮਾਮਲਿਆਂ ਨਾਲ ਸਬੰਧਤ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਕੁਝ ਸੂਬਿਆਂ ਵਿਚ ਪੈਟਰੋਲ-ਡੀਜ਼ਲ ਦੀ ਵੱਡੀ ਕਿੱਲਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੇ ਹਾਲਾਤ ਨੂੰ ਵੇਖਦੇ ਹੋਏ ਪੈਟਰੋਲ ਪੰਪਾਂ ਉਤੇ ਵਾਹਨਾਂ ਦੀ ਕਤਾਰਾਂ ਲੱਗ ਗਈਆਂ ਹਨ।
ਪੰਜਾਬ ਦੇ ਵੱਡੀ ਗਿਣਤੀ ਪੰਪਾਂ ਉਤੇ ਤੇਲ ਖਤਮ ਹੋ ਗਿਆ ਹੈ ਤੇ ਪੰਪ ਮਾਲਕਾਂ ਨੇ ਬੋਰਡ ਲਗਾ ਦਿੱਤੇ ਹਨ। ਬਠਿੰਡਾ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਵੱਡਾ ਅਸਰ ਪਿਆ ਹੈ। 40% ਪੰਪਾਂ ‘ਤੇ ਤੇਲ ਉਪਲਬਧ ਨਹੀਂ ਹੈ।
ਪੈਟਰੋਲ ਪੰਪਾਂ ਤੋਂ ਤੇੇਲ ਮੁੱਕਣ ਦੇ ਖਦਸ਼ੇ ਕਾਰਨ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ ਹਨ। ਤੇਲ ਪਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।
ਲੋਕ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਲਈ ਲਾਈਨਾਂ ਵਿਚ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਪੰਪਾਂ ‘ਤੇ ਬੱਸ 1 ਦਿਨ ਦਾ ਸਟੌਕ ਬਾਕੀ ਹੈ। ਪੰਪ ਮਾਲਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨਾਂ ਦੀ ਘੱਟ ਵਰਤੋਂ ਕਰਨ।
ਪੰਜਾਬ ਦੇ ਕਈ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ ਹੈ।
ਜੇਕਰ ਹੜਤਾਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ‘ਚ ਸਮੱਸਿਆ ਹੋ ਵਧ ਸਕਦੀ ਹੈ। ਚੰਡੀਗੜ੍ਹ ਵਿੱਚ ਵੀ ਪੈਟਰੋਲ ਪੰਪਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਪੈਟਰੋਲ ਪੰਪਾਂ ‘ਤੇ ਡੀਜ਼ਲ ਅਤੇ ਪੈਟਰੋਲ ਬਹੁਤ ਘੱਟ ਬਚਿਆ ਹੈ।