ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਕ ਵਾਰ ਫਿਰ ਤੋਂ ਆਪਣੇ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹਨਾਂ ਨੇ ਇਸ ਵਾਰ ਦੇਸ਼ ਦੇ ਰਾਜਨੀਤੀ ਤੇ ਚੰਗਾ ਤੰਜ ਕਸਿਆ ਹੈ। ਉਹਨਾਂ ਦੇ ਰਾਜਨੀਤੀ ਨੂੰ ਲੈਕੇ ਵਿਚਾਰ ਕੁਝ ਚੰਗੇ ਨਹੀਂ ਹਨ। ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਪੁਨੇ ‘ਚ ਉਹਨਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਸਿਰਫ ਯੂਜ਼ ਐਂਡ ਥ੍ਰੋ ਦੀ ਫਿਲਾਸਫੀ ਚਲਦੀ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਚਾਰਾਂ ਦਾ ਮਤਭੇਦ ਕੋਈ ਖਾਸ ਸਮੱਸਿਆ ਨਹੀਂ ਹੈ, ਸਗੋਂ ਦੇਸ਼ ਵਿੱਚ ਵਿਚਾਰਾਂ ਦਾ ਖਾਲੀ ਹੋਣਾ ਇੱਕ ਵੱਡੀ ਸਮੱਸਿਆ ਹੈ। ਸੱਤਾ ‘ਚ ਆਉਣ ‘ਤੇ ਹਰ ਕੋਈ ਉਸ ਪਾਰਟੀ ਨਾਲ ਜੁੜਨ ਲਈ ਤਿਆਰ ਰਹਿੰਦਾ ਹੈ ਪਰ ਜਦੋ ਸੱਤਾ ਚਲੀ ਜਾਂਦੀ ਹੈ ਫਿਰ ਕੋਈ ਨਾਲ ਨਹੀਂ ਖੜਦਾ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸਾਡਾ ਦੇਸ਼ ਕਈ ਸਮਾਜਾਂ ਦਾ ਬਣਿਆ ਹੋਇਆ ਹੈ। ਇਸ ਵਿੱਚ ਆਖਰੀ ਹਿੱਸਾ ਸਾਡਾ ਪਰਿਵਾਰ ਹੈ। ਜੇਕਰ ਤੁਸੀਂ ਸਮਾਜ ਅਤੇ ਦੇਸ਼ ਦਾ ਵਿਕਾਸ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਪਰਿਵਾਰ ਦਾ ਵਿਕਾਸ ਕਰੋ, ਮੇਰੇ ਕੋਲ ਬਹੁਤ ਸਾਰੇ ਲੋਕ ਆਉਂਦੇ ਹਨ। ਰਾਜਨੀਤੀ ਬਾਰੇ ਮੇਰੇ ਵਿਚਾਰ ਬਹੁਤ ਚੰਗੇ ਨਹੀਂ ਹਨ, ਵਰਤੋਂ ਅਤੇ ਸੁੱਟਣ ਦੀ ਫਿਲਾਸਫੀ ਹੈ। ਅਜਿਹੇ ‘ਚ ਇਕ ਵਿਅਕਤੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਦੇਸ਼ ਲਈ ਕੁਝ ਕਰਨਾ ਹੈ।
ਗਡਕਰੀ ਨੇ ਕਿਹਾ ਕਿ ਪਹਿਲਾਂ ਆਪਣਾ ਘਰ ਸੰਭਾਲੋ, ਫਿਰ ਦੇਸ਼ ਦੀ ਸੇਵਾ ਕਰੋ।
ਉਸ ਨੇ ਅੱਗੇ ਦੱਸਿਆ ਕਿ ਫਿਰ ਮੈਂ ਉਸ ਨੂੰ ਪੁੱਛਿਆ ਕਿ ”ਉਹ ਕੀ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਉਸ ਦੀ ਕਰਿਆਨੇ ਦੀ ਦੁਕਾਨ ਸੀ, ਪਰ ਨੁਕਸਾਨ ਹੋ ਗਿਆ। ਫਿਰ ਮੈਂ ਪੁੱਛਿਆ ਕਿ ਘਰ ਵਿੱਚ ਕੌਣ-ਕੌਣ ਹੈ , ਉਸ ਨੇ ਕਿਹਾ ਪਤਨੀ ਅਤੇ ਬੱਚੇ, ਤਾਂ ਅਸੀਂ ਕਿਹਾ ਕਿ ਰਾਜਨੀਤੀ ਵਿੱਚ ਤੁਹਾਡੀ ਲੋੜ ਨਹੀਂ ਹੈ ਅਤੇ ਦੇਸ਼ ਨੂੰ ਵੀ ਤੁਹਾਡੀ ਜ਼ਰੂਰਤ ਨਹੀਂ ਹੈ, ਪਹਿਲਾਂ ਆਪਣਾ ਘਰ ਸੰਭਾਲੋ, ਫਿਰ ਦੇਸ਼ ਦੀ ਸੇਵਾ ਕਰੋ, ਸੰਸਥਾ ਵਿੱਚ ਅਤੇ ਪਾਰਟੀ ਦੇ ਵਰਕਰਾਂ ਨਾਲ ਇਨਸਾਨਾਂ ਵਰਗਾ ਸਲੂਕ ਕਰੋ”।