WhatsApp New Feature: ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਅੱਜ ਦੇ ਸਮੇਂ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਤੁਸੀਂ ਜਿੱਥੇ ਵੀ ਬੈਠੇ ਹੋ, ਤੁਸੀਂ WhatsApp ਰਾਹੀਂ ਆਸਾਨੀ ਨਾਲ ਆਪਣੇ ਪਿਆਰਿਆਂ ਨਾਲ ਜੁੜ ਸਕਦੇ ਹੋ। ਆਪਣੇ ਨਜ਼ਦੀਕੀ ਅਤੇ ਪਿਆਰੇ ਲੋਕਾਂ ਨਾਲ ਗੱਲਬਾਤ, ਵੌਇਸ ਕਾਲ ਤੇ ਵੀਡੀਓ ਕਾਲ ਦੇ ਨਾਲ ਤੁਸੀਂ ਉਨ੍ਹਾਂ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਸਕਦੇ ਹੋ।
ਜੇਕਰ ਤੁਸੀਂ ਵੀ WhatsApp ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ Whatsapp ‘ਤੇ ਤੁਸੀਂ ਫੋਟੋ ਨਾਲ ਜੁੜੇ ਮੋਸਟ ਅਵੇਟਿਡ ਫੀਚਰ ਨੂੰ ਦੇਖ ਸਕਦੇ ਹੋ। ਇਸ ਤੋਂ ਬਾਅਦ ਵ੍ਹੱਟਸਐਪ ਯੂਜ਼ਰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਓਰੀਜਨਲ ਕੁਆਲਿਟੀ ਦੀਆਂ ਫੋਟੋਆਂ ਸ਼ੇਅਰ ਕਰ ਸਕਣਗੇ।
ਅਸਲ ‘ਚ ਹੁਣ ਤੱਕ ਤੁਸੀਂ ਵ੍ਹੱਟਸਐਪ ਰਾਹੀਂ ਫੋਟੋਆਂ ਸਾਂਝੀਆਂ ਕਰਦੇ ਹੋ, ਪਰ ਤਸਵੀਰਾਂ ਓਰੀਜਨਲ ਕੁਆਲਟੀ ‘ਚ ਸ਼ੇਅਰ ਨਹੀਂ ਹੁੰਦੀਆਂ। ਇਸਦੀ ਗੁਣਵੱਤਾ ਘਟਦੀ ਹੈ। ਪਰ WaBetaInfo ਦੀ ਰਿਪੋਰਟ ਮੁਤਾਬਕ, ਹੁਣ ਕੰਪਨੀ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਜਾ ਰਹੀ ਹੈ ਤੇ ਯੂਜ਼ਰਸ ਨੂੰ ਹਾਈ ਰੈਜੋਲੁਸ਼ਨ ਦੇ ਨਾਲ ਤਸਵੀਰਾਂ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ।
📝 WhatsApp beta for Android 2.23.2.11: what's new?
WhatsApp is working on sending photos in their original quality, for a future update of the app!https://t.co/loR2jZPaSP pic.twitter.com/3ry6GKuS1P
— WABetaInfo (@WABetaInfo) January 20, 2023
WaBetaInfo ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਫੀਚਰ ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਫੋਟੋ ਕੁਆਲਿਟੀ ਲਈ ਡਰਾਇੰਗ ਟੂਲ ਹੈਡਰ ‘ਚ ਨਵਾਂ ਸੈਟਿੰਗ ਆਈਕਨ ਹੈ, ਜਿਸ ‘ਚ ਵ੍ਹੱਟਸਐਪ ਯੂਜ਼ਰਸ ਨੂੰ ਓਰੀਜਨਲ ਕੁਆਲਿਟੀ ਦੇ ਨਾਲ ਫੋਟੋ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ।
ਫਿਲਹਾਲ ਵ੍ਹੱਟਸਐਪ ਦੇ ਇਸ ਫੀਚਰ ‘ਤੇ ਕੰਮ ਚੱਲ ਰਿਹਾ ਹੈ। WaBetaInfo ਨੇ ਇਸਨੂੰ Android 2.23.2.11 ਅਪਡੇਟ ਲਈ ਬੀਟਾ ਵਿੱਚ ਦੇਖਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਆਪਣੇ ਸਟੇਬਲ ਵਰਜ਼ਨ ਨੂੰ ਰੋਲਆਊਟ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h