2,000 Rupee Notes: ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 1000 ਰੁਪਏ ਦੇ ਭਾਰਤੀ ਨੋਟ ਵਾਪਸ ਆ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ 1 ਜਨਵਰੀ 2023 ਤੋਂ ਸਰਕਾਰ 2000 ਰੁਪਏ ਦੇ ਨੋਟ ਬੰਦ ਕਰ ਦੇਵੇਗੀ। ਇਸ ਦੌਰਾਨ ਫਰਜ਼ੀ ਮੈਸੇਜ ਦਾ ਪਰਦਾਫਾਸ਼ ਕਰਦੇ ਹੋਏ ਪੀਆਈਬੀ ਨੇ ਇਸ ਸੰਦੇਸ਼ ਨੂੰ ਫਰਜ਼ੀ ਕਰਾਰ ਦਿੱਤਾ ਹੈ।
PIBਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1 ਜਨਵਰੀ ਤੋਂ 1000 ਰੁਪਏ ਦੇ ਨਵੇਂ ਨੋਟ ਆਉਣ ਵਾਲੇ ਹਨ ਤੇ 2000 ਰੁਪਏ ਦੇ ਨੋਟ ਬੈਂਕਾਂ ਵਿੱਚ ਵਾਪਸ ਆ ਜਾਣਗੇ, ਅਸਲ ਵਿੱਚ ਝੂਠੀ ਖ਼ਬਰ ਹੈ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਗੁੰਮਰਾਹਕੁੰਨ ਮੈਸੇਜ਼ ਨੂੰ ਅੱਗੇ ਨਾ ਭੇਜਣ ਦੀ ਅਪੀਲ ਵੀ ਕੀਤੀ ਹੈ।
सोशल मीडिया पर वायरल वीडियों में दावा किया जा रहा कि 1 जनवरी से 1 हजार का नया नोट आने वाले हैं और 2 हजार के नोट बैंकों में वापस लौट जाएंगे। #PIBFactCheck
▶️ये दावा फर्जी है।
▶️कृपया ऐसे भ्रामक मैसेज फॉरवर्ड ना करें। pic.twitter.com/rBdY2ZpmM4
— PIB Fact Check (@PIBFactCheck) December 16, 2022
ਪੀਆਈਬੀ ਸਮੇਂ-ਸਮੇਂ ‘ਤੇ ਸਲਾਹ ਦਿੰਦਾ ਹੈ ਕਿ ਲੋਕਾਂ ਨੂੰ ਵਾਇਰਲ ਮੈਸੇਜ ਦੇ ਤੌਰ ‘ਤੇ ਭੇਜੇ ਜਾ ਰਹੇ ਅਜਿਹੇ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
PIB ਵਲੋਂ ਮੈਸੇਜ ਦੇ ਤੱਥਾਂ ਦੀ ਜਾਂਚ ਕਿਵੇਂ ਕੀਤੀ ਜਾਂਦੀ
ਜੇਕਰ ਤੁਹਾਨੂੰ ਅਜਿਹਾ ਕੋਈ ਵੀ ਸ਼ੱਕੀ ਮੈਸੇਜ ਮਿਲਦਾ ਹੈ, ਤਾਂ ਤੁਸੀਂ ਹਮੇਸ਼ਾ ਇਸਦੀ ਸੱਚਾਈ ਦੀ ਜਾਂਚ ਕਰ ਸਕਦੇ ਹੋ ਅਤੇ ਜਾਂਚ ਕਰ ਸਕਦੇ ਹੋ ਕਿ ਖਬਰ ਸੱਚੀ ਹੈ ਜਾਂ ਫਰਜ਼ੀ। ਇਸਦੇ ਲਈ ਤੁਹਾਨੂੰ https://factcheck.pib.gov.in ‘ਤੇ ਮੈਸੇਜ ਕਰਨਾ ਹੋਵੇਗਾ।
ਵਿਕਲਪਕ ਤੌਰ ‘ਤੇ ਤੁਸੀਂ ਤੱਥਾਂ ਦੀ ਜਾਂਚ ਲਈ +918799711259 ‘ਤੇ ਇੱਕ WhatsApp ਸੁਨੇਹਾ ਭੇਜ ਸਕਦੇ ਹੋ। ਤੁਸੀਂ ਆਪਣਾ ਸੁਨੇਹਾ pibfactcheck@gmail.com ‘ਤੇ ਵੀ ਭੇਜ ਸਕਦੇ ਹੋ। ਤੱਥ ਜਾਂਚ ਜਾਣਕਾਰੀ https://pib.gov.in ‘ਤੇ ਵੀ ਉਪਲਬਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h