ਫਿਰੋਜ਼ਪੁਰ ਰੈਲੀ ਨੂੰ ਸੰਬੋਧਿਤ ਕਰਨ ਲਈ ਪੰਜਾਬ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸੈਨੀਵਾਲਾ ਤੋਂ ਹੀ ਦਿੱਲੀ ਵਾਪਸ ਪਰਤ ਗਏ ਹਨ। ਇਸ ਰੈਲੀ ਦੌਰਾਨ ਉਨ੍ਹਾਂ ਨੇ ਅੱਜ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ ਪਰ ਖਰਾਬ ਮੌਸਮ ਕਿਸਾਨਾਂ ਦੇ ਵਿਰੋਧ ਅਤੇ ਰੈਲੀ ‘ਚ ਇਕੱਠ ਨਾ ਹੋਣ ਕਾਰਨ ਉਨ੍ਹਾਂ ਨੂੰ ਰੈਲੀ ‘ਚ ਨਹੀਂ ਪਹੁੰਚੇ।
ਦੱਸ ਦੇਈਏ ਕਿ ਅੱਜ ਫਿਰੋਜ਼ਪੁਰ ਵਿਖੇ ਪੀ. ਐੱਮ. ਮੋਦੀ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਸਨ ਪਰ ਅਚਾਨਕ ਮੌਸਮ ਖਰਾਬ ਹੋਣ ਅਤੇ ਕਰਕੇ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਪੀ.ਐੱਮ. ਮੋਦੀ ਹੁਸੈਨੀਵਾਲਾ ਤੋਂ ਹੀ ਦਿੱਲੀ ਵਾਪਸ ਪਰਤ ਰਹੇ ਹਨ।