ਰਾਸ਼ਟਰਪਤੀ ਦੇ ਅੰਗ ਰੱਖਿਅਕ ਬੇੜੇ ਦਾ ਹਿੱਸਾ ਘੋੜਾ ‘ਵਿਰਾਟ’ ਬੁੱਧਵਾਰ ਨੂੰ 73ਵੇਂ ਗਣਤੰਤਰ ਦਿਵਸ ‘ਤੇ ਆਯੋਜਿਤ ਪਰੇਡ ਤੋਂ ਬਾਅਦ ਸੇਵਾਮੁਕਤ ਹੋ ਗਿਆ। ਰਾਸ਼ਟਰਪਤੀ ਦੇ ਬਾਡੀਗਾਰਡ ਕਮਾਂਡੈਂਟ ਕਰਨਲ ਅਨੂਪ ਤਿਵਾੜੀ ਇਸ ਦੇ ਘੋੜਸਵਾਰ ਸਨ।
ਕਾਲੇ ਰੰਗ ਦੇ ਸ਼ਾਨਦਾਰ ਘੋੜੇ ‘ਵਿਰਾਟ’ ਨੇ ਗਣਤੰਤਰ ਦਿਵਸ ਪਰੇਡ ‘ਚ 13 ਵਾਰ ਹਿੱਸਾ ਲਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਰੇਡ ਤੋਂ ਬਾਅਦ ਘੋੜੇ ਨੂੰ ਪਿਆਰ ਨਾਲ ਥਾਪਿਆ ਅਤੇ ਵਿਦਾਇਗੀ ਦਿੱਤੀ।
ਇਸ ਤੋਂ ਪਹਿਲਾਂ 15 ਜਨਵਰੀ ਨੂੰ ਆਰਮੀ ਡੇ ਦੀ ਪੂਰਵ ਸੰਧਿਆ ‘ਤੇ ਵਿਰਾਟ ਨੂੰ ‘ਚੀਫ਼ ਆਫ਼ ਦਾ ਆਰਮੀ ਸਟਾਫ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
‘ਵਿਰਾਟ’ ਬੇਮਿਸਾਲ ਸੇਵਾ ਅਤੇ ਯੋਗਤਾ ਲਈ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਘੋੜਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ 19 ਸਾਲਾਂ ਤੋਂ ਲਗਾਤਾਰ ਰਾਸ਼ਟਰਪਤੀ ਦੀ ਸੁਰੱਖਿਆ ਕਰ ਰਹੇ ਹਨ।