ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ ਦੇ ਇੱਕ ਦਿਨਾਂ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਪੁਣੇ ਨਗਰ ਨਿਗਮ ਕੰਪਲੈਕਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ।
1850 ਕਿਲੋਗ੍ਰਾਮ ਗੰਨ ਮੈਟਲ ਨਾਲ ਬਣੀ ਇਸ ਮੂਰਤੀ ਨੂੰ ਪੁਣੇ ਨਗਰ ਨਿਗਮ ‘ਚ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀਐਮ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਅੱਜ ਪੁਣੇ ਵਿੱਚ ਆਰਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਸਿਮਬਾਇਓਸਿਸ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਸਮਝਿਆ ਅਤੇ ਫਿਰ ਇਸਨੂੰ ਸ਼ੁਰੂ ਕੀਤਾ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਮੈਟਰੋ ‘ਚ ਸਵਾਰ ਹੋ ਕੇ ਯਾਤਰਾ ਵੀ ਕੀਤੀ। ਇੰਨਾ ਹੀ ਨਹੀਂ, ਉਸ ਨੇ ਇਸੇ ਮੈਟਰੋ ਵਿੱਚ ਸਫ਼ਰ ਦੌਰਾਨ ਉੱਥੇ ਮੌਜੂਦ ਕਈ ਵੱਖ-ਵੱਖ ਦਿਵਿਆਂਗ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।
ਉਦਘਾਟਨ ਦੇ ਦੌਰਾਨ, ਪੀਐਮ ਨੇ ਕਿਹਾ, ‘ਇਸ ਸਮੇਂ ਸਾਡਾ ਦੇਸ਼ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ, ਮਹਾਰਾਸ਼ਟਰ ਦੇ ਪੁਣੇ ਸ਼ਹਿਰ ਨੇ ਭਾਰਤ ਦੀ ਆਜ਼ਾਦੀ ਵਿੱਚ ਬਹੁਤ ਯੋਗਦਾਨ ਪਾਇਆ ਹੈ। ਮੈਂ ਇਸ ਧਰਤੀ ਦੇ ਸਾਰੇ ਆਜ਼ਾਦ ਯੋਧਿਆਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।”
ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਅੱਜ ਮਹਾਰਾਸ਼ਟਰ (Maharashtra) ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ (Pune Metro Rail Project) ਕੀਤਾ।
ਪੀਐਮ ਮੋਦੀ (PM Modi) ਨੇ ਮੈਟਰੋ ਵਿੱਚ ਦਾਖਲ ਹੋਣ ਤੋਂ ਪਹਿਲਾਂ ਖੁਦ ਮੈਟਰੋ ਦੀ ਟਿਕਟ ਖਰੀਦੀ। ਇਸ ਤੋਂ ਬਾਅਦ ਉਹ ਅੰਦਰ ਚਲੇ ਗਏ। ਮੈਟਰੋ ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਏਐਨਆਈ ਦੀ ਤਸਵੀਰ ਵਿੱਚ ਪੀਐਮ ਮੋਦੀ ਨੂੰ ਵਿਦਿਆਰਥੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਪੀਐਮ ਮੋਦੀ ਨੇ ਪੁਣੇ ਦੇ ਗਰਵਾਰੇ ਕਾਲਜ ਤੋਂ ਆਨੰਦ ਨਗਰ ਤੱਕ ਮੈਟਰੋ ਵਿੱਚ ਸਫਰ ਕੀਤਾ।